Home /News /national /

ਖੇਤੀ ਕਾਨੂੰਨਾਂ 'ਤੇ ਬੋਲੇ PM Modi; ਕਿਹਾ-ਕਿਸਾਨਾਂ ਦੀ ਭਲੇ ਲਈ ਲਿਆਂਦੇ ਸੀ ਕਾਨੂੰਨ, ਦੇਸ਼ ਹਿੱਤ 'ਚ ਲਏ ਵਾਪਸ...

ਖੇਤੀ ਕਾਨੂੰਨਾਂ 'ਤੇ ਬੋਲੇ PM Modi; ਕਿਹਾ-ਕਿਸਾਨਾਂ ਦੀ ਭਲੇ ਲਈ ਲਿਆਂਦੇ ਸੀ ਕਾਨੂੰਨ, ਦੇਸ਼ ਹਿੱਤ 'ਚ ਲਏ ਵਾਪਸ...

Farm Laws Brought For Farmers' Benefit, Withdrawn For Nation's: PM Modi-ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਕਿਸਾਨਾਂ ਦੇ ਭਲੇ ਲਈ ਕੰਮ ਕੀਤਾ ਹੈ ਅਤੇ ਉਨ੍ਹਾਂ ਨੇ ਹਮੇਸ਼ਾ ਉਨ੍ਹਾਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ, "ਮੈਂ ਅਜਿਹਾ ਵਿਅਕਤੀ ਹਾਂ ਜੋ ਕਿਸਾਨਾਂ ਦਾ ਦਿਲ ਜਿੱਤਣ ਦੀ ਯਾਤਰਾ 'ਤੇ ਹੈ। ਮੈਂ ਸੀਮਾਂਤ ਜ਼ਮੀਨ ਵਾਲੇ ਕਿਸਾਨਾਂ ਦੇ ਦਰਦ ਨੂੰ ਸਮਝਦਾ ਹਾਂ। ਮੈਂ ਹਮੇਸ਼ਾ ਉਨ੍ਹਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ ਹੈ।"

ਹੋਰ ਪੜ੍ਹੋ ...
 • Share this:

  ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi )ਦਾ ਇੱਕ ਵਾਰ ਤਿੰਨ ਖੇਤੀ ਕਾਨੂੰਨਾਂ(three farm laws) ਦੇ ਪੱਖ ਵਿੱਚ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਪੰਜ ਰਾਜਾਂ ਦੀ ਚੋਣਾਂ (Assembly Elections 2022) ਤੋਂ ਪਹਿਲਾਂ ਬੁੱਧਵਾਰ ਨੂੰ ਇੱਕ ਇੰਟਰਵਿਊ ਵਿੱਚ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਫਾਇਦੇ ਲਈ ਤਿੰਨੋਂ ਖੇਤੀ ਕਾਨੂੰਨ ਲਿਆਂਦੇ ਸਨ ਪਰ ਦੇਸ਼ ਹਿੱਤ ਵਿੱਚ ਇਹ ਵਾਪਸ ਲਏ ਗਏ।

  ਪੀਐਮ ਮੋਦੀ ਨੇ ਕਿਹਾ ਕਿ "ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਲਗਭਗ ਇਕ ਸਾਲ ਤੱਕ ਅੰਦੋਲਨ ਕੀਤਾ, ਮੈਂ ਇਹ ਪਹਿਲਾਂ ਵੀ ਕਿਹਾ ਹੈ ਕਿ ਕਿਸਾਨਾਂ ਦੇ ਭਲੇ ਲਈ ਖੇਤੀ ਕਾਨੂੰਨ ਲਿਆਂਦੇ ਗਏ ਸਨ, ਪਰ ਹੁਣ ਦੇਸ਼ ਦੇ ਹਿੱਤ ਵਿੱਚ ਵਾਪਸ ਲੈ ਲਏ ਗਏ ਹਨ। ਮੈਨੂੰ ਨਹੀਂ ਲੱਗਦਾ ਕਿ ਇਸ ਬਾਰੇ ਹੋਰ ਵਿਆਖਿਆ ਕਰਨ ਦੀ ਲੋੜ ਹੈ। ਭਵਿੱਖ ਦੀਆਂ ਘਟਨਾਵਾਂ ਇਹ ਸਪੱਸ਼ਟ ਕਰਨਗੀਆਂ ਕਿ ਕਿਉਂ। ਇਹ ਕਦਮ ਜ਼ਰੂਰੀ ਸਨ। ”

  ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਕਿਸਾਨਾਂ ਦੇ ਭਲੇ ਲਈ ਕੰਮ ਕੀਤਾ ਹੈ ਅਤੇ ਉਨ੍ਹਾਂ ਨੇ ਹਮੇਸ਼ਾ ਉਨ੍ਹਾਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ, "ਮੈਂ ਅਜਿਹਾ ਵਿਅਕਤੀ ਹਾਂ ਜੋ ਕਿਸਾਨਾਂ ਦਾ ਦਿਲ ਜਿੱਤਣ ਦੀ ਯਾਤਰਾ 'ਤੇ ਹੈ। ਮੈਂ ਸੀਮਾਂਤ ਜ਼ਮੀਨ ਵਾਲੇ ਕਿਸਾਨਾਂ ਦੇ ਦਰਦ ਨੂੰ ਸਮਝਦਾ ਹਾਂ। ਮੈਂ ਹਮੇਸ਼ਾ ਉਨ੍ਹਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ ਹੈ।"

  ਪੀਐੱਮ ਮੋਦੀ ਨੇ ਕਿਹਾ ਕਿ “ਮੈਂ ਦੇਸ਼ ਭਰ ਦੇ ਕਿਸਾਨਾਂ ਦਾ ਦਿਲ ਜਿੱਤ ਲਿਆ ਹੈ ਅਤੇ ਉਨ੍ਹਾਂ ਨੇ ਹਮੇਸ਼ਾ ਮੇਰਾ ਸਮਰਥਨ ਕੀਤਾ ਹੈ।”

  ਇਹ ਪੁੱਛੇ ਜਾਣ 'ਤੇ ਕਿ ਕੀ ਸਰਕਾਰ ਖੇਤੀ ਬਿੱਲਾਂ 'ਤੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ, ਪੀਐਮ ਮੋਦੀ ਨੇ ਕਿਹਾ ਕਿ ਗੱਲਬਾਤ ਅਤੇ ਚਰਚਾ ਲੋਕਤੰਤਰ ਦਾ ਆਧਾਰ ਹੈ। ਪੀਐਮ ਮੋਦੀ ਨੇ ਕਿਹਾ, "ਲੋਕਤੰਤਰ ਵਿੱਚ, ਦੇਸ਼ ਦੇ ਲੋਕਾਂ ਨਾਲ ਗੱਲਬਾਤ ਕਰਨਾ ਜਨਤਕ ਨੁਮਾਇੰਦਿਆਂ ਦਾ ਮੁੱਢਲਾ ਫਰਜ਼ ਹੈ। ਸਾਡੀ ਸਰਕਾਰ ਹਮੇਸ਼ਾ ਇਨ੍ਹਾਂ ਵਿਚਾਰ-ਵਟਾਂਦਰੇ ਵਿੱਚ ਸ਼ਾਮਲ ਰਹੀ ਹੈ ਅਤੇ ਅਸੀਂ ਇਨ੍ਹਾਂ ਨੂੰ ਰੋਕਣ ਦੇ ਹੱਕ ਵਿੱਚ ਨਹੀਂ ਹਾਂ।"

  ਫਿਰੋਜ਼ਪੁਰ ਦੀ ਘਟਨਾ 'ਤੇ ਇਹ ਕਿਹਾ-

  ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਆਖਿਰੀ ਪੰਜਾਬ ਫੇਰੀ ਦੌਰਾਨ ਫਿਰੋਜ਼ਪੁਰ ਰੈਲੀ ਦੀ ਘਟਨਾ 'ਤੇ ਕਿਹਾ ਕਿ ਉਨ੍ਹਾਂ ਦੇ ਕਿਸੇ ਵੀ ਬਿਆਨ ਦੇ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਇਸ ਲਈ ਉਹ ਕੁਝ ਬੋਲਣਾ ਨਹੀਂ ਚਾਹੁੰਦੇ। ਸੁਪਰੀਮ ਕੋਰਟ ਦੀ ਜਾਂਚ ਕਮੇਟੀ ਸੱਚ ਸਾਹਮਣੇ ਲੈ ਕੇ ਆਵੇਗੀ।

  ਲਖੀਮਪੁਰ ਖੀਰੀ ਮਾਮਲਾ-

  ਲਖੀਮਪੁਰ ਖੀਰੀ ਮਾਮਲੇ ਨੂੰ ਲੈ ਕੇ ਪੀਐੱਮ ਨੇ ਕਿਹਾ ਕਿ ਸੁਪਰੀਮ ਕੋਰਟ ਜੋ ਕਮੇਟੀ ਬਣਾਉਣਾ ਚਾਹੁੰਦੀ ਸੀ, ਸੂਬਾ ਸਰਕਾਰ ਨੇ ਉਸਦੀ ਹਾਮੀ ਭਰੀ ਹੈ। ਜਿਸ ਜੱਜ ਦੀ ਅਗਵਾਈ 'ਚ ਜਾਂਚ ਚਾਹੁੰਦੀ ਸੀ, ਸਰਕਾਰ ਨੇ ਸਹਿਮਤੀ ਪ੍ਰਗਟਾਈ ਹੈ। ਯੂਪੀ ਸਰਕਾਰ ਪਾਰਦਰਸ਼ਤਾ ਨਾਲ ਕੰਮ ਕਰ ਰਹੀ ਹੈ ਅਤੇ ਸੁਪਰੀਮ ਕੋਰਟ ਦੀ ਇੱਛਾ ਅਨੁਸਾਰ ਹੀ ਫੈਸਲੇ ਲੈਂਦੀ ਹੈ।

  ED ਦੀਆਂ ਰੇਡਾਂ ਪ੍ਰਸ਼ਾਸਨਿਕ ਕਾਰਵਾਈ - ਪ੍ਰਧਾਨ ਮੰਤਰੀ

  ਪੰਜਾਬ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਰੇਡ ਨੂੰ ਲੈ ਕੇ ਉੱਠ ਰਹੇ ਸਵਾਲਾਂ 'ਤੇ ਪੀਐੱਮ ਨੇ ਕਿਹਾ ਕਿ ਇਹ ਇੱਕ ਪ੍ਰਸ਼ਾਸਨਿਕ ਕਾਰਵਾਈ ਹੈ, ਕਦੇ ਵੀ ਚੋਣਾਂ ਦੌਰਾਨ ਰੇਡਾਂ ਨਹੀਂ ਹੁੰਦੀਆਂ ਬਲਕਿ ਰੇਡ ਵਿਚਾਲੇ ਅਕਸਰ ਚੋਣਾਂ ਆ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ, ਦੇਸ਼ ਵਿੱਚ ਅਕਸਰ ਚੋਣਾਂ ਹੁੰਦੀਆਂ ਹੀ ਰਹਿੰਦੀਆਂ ਇਸਦਾ ਮਤਲਬ ਕੀ ਸਰਕਾਰੀ ਦਫ਼ਤਰ ਬੰਦ ਕਰ ਦਿਤੇ ਜਾਣ।

  ਭਾਜਪਾ ਪੰਜਾਬ 'ਚ ਸਭ ਤੋਂ ਭਰੋਸੇਯੋਗ ਪਾਰਟੀ -ਮੋਦੀ

  ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਸਭ ਤੋਂ ਭਰੋਸੇਮੰਦ ਪਾਰਟੀ ਬਣ ਕੇ ਉਭਰੀ ਹੈ। ਪੰਜਾਬ 'ਚ ਕਈ ਵੱਡੇ ਸਮਾਜਸੇਵੀ ਤੇ ਸਿਆਸੀ ਆਗੂ ਭਾਜਪਾ 'ਚ ਸ਼ਾਮਲ ਹੋਏ ਹਨ। ਪੰਜਾਬ 'ਚ ਭਾਜਪਾ ਪਹਿਲਾਂ ਨਾਲੋਂ ਹੋਰ ਜ਼ਿਆਦਾ ਮਜ਼ਬੂਤ ਹੋ ਗਈ ਹੈ।

  ਪੰਜਾਬ ਨਾਲ ਬਹੁਤ ਪੁਰਾਣਾ ਜੁੜਿਆ ਹੋਇਆ ਹਾਂ

  ਪ੍ਰਧਾਨਮੰਤਰੀ ਨੇ ਪੰਜਾਬ ਨਾਲ ਜੁੜੇ ਆਪਣੇ ਰਿਸ਼ਤੇ ਨੂੰ ਲੈ ਕੇ ਪੁਰਾਣਾ ਕਿੱਸਾ ਵੀ ਸੁਣਾਇਆ। ਉਨ੍ਹਾਂ ਕਿਹਾ ਕਿ ਜਦੋਂ ਅੱਤਵਾਦ ਦੇ ਦੌਰ 'ਚ , ਮੋਗਾ ਦੇ ਕੋਲ ਉਨ੍ਹਾਂ ਦੀ ਕਾਰ ਖ਼ਰਾਬ ਹੋ ਗਈ ਸੀ ਤਾਂ ਉਸ ਵੇਲੇ ਇੱਕ ਸਿੱਖ ਪਰਿਵਾਰ ਨੇ ਉਨ੍ਹਾਂ ਦੀ ਮਦਦ ਕੀਤੀ ਸੀ। ਰਾਤ ਨੂੰ ਘਰ ਵਿੱਚ ਠਹਿਰਾਉਣ ਦਾ ਇੰਤਜ਼ਾਮ ਤੱਕ ਕੀਤਾ ਸੀ।

  ਪੰਜਾਬ 'ਚ ਪ੍ਰਧਾਨ ਮੰਤਰੀ ਮੋਦੀ ਦੀਆਂ ਤਾਬੜਤੋੜ ਰੈਲੀਆਂ

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੇ ਦਿਨਾਂ ਚ ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਪੰਜਾਬ ਵਿੱਚ ਤਾਬੜਤੋੜ ਰੈਲੀਆਂ ਕਰਨਗੇ। ਰੈਲੀਆਂ ਦੀ ਸ਼ੁਰੂਆਤ 14 ਫਰਵਰੀ ਨੂੰ ਜਲੰਧਰ ਤੋਂ ਹੋਵੇਗੀ, ਇਸ ਤੋਂ ਬਾਅਦ ਪੀਐੱਮ 16 ਨੂੰ ਪਠਾਨਕੋਟ ਅਤੇ 17 ਨੂੰ ਅਬੋਹਰ ਚ ਚੋਣ ਮੁਹਿੰਮ ਭਖਾਉਣਗੇ।

  ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ 2022 (Punjab Assembly Election 2022) ਚੋਣਾਂ 20 ਫਰਵਰੀ ਨੂੰ ਹੋਣੀਆਂ  ਹਨ। 16ਵੀਂ ਵਿਧਾਨ ਸਭਾ ਦੇ 117 ਮੈਂਬਰਾਂ ਦੀ ਚੋਣ  ਨਤੀਜੇ 10 ਮਾਰਚ 2022 ਨੂੰ ਘੋਸ਼ਿਤ ਕੀਤੇ ਜਾਣਗੇ।

  Published by:Sukhwinder Singh
  First published:

  Tags: Agricultural, Assembly Elections 2022, Farmers Protest, Interview, Narendra modi, Prime Minister