ਰਾਕੇਸ਼ ਟਿਕੈਤ 5 ਸਤੰਬਰ ਨੂੰ ਕਰਨਗੇ ਵੱਡੀ ਪੰਚਾਇਤ, ਚੋਣਾਂ ਲੜਨ ਬਾਰੇ ਦਿੱਤਾ ਇਹ ਜਵਾਬ...

News18 Punjabi | News18 Punjab
Updated: July 12, 2021, 7:11 PM IST
share image
ਰਾਕੇਸ਼ ਟਿਕੈਤ 5 ਸਤੰਬਰ ਨੂੰ ਕਰਨਗੇ ਵੱਡੀ ਪੰਚਾਇਤ, ਚੋਣਾਂ ਲੜਨ ਬਾਰੇ ਦਿੱਤਾ ਇਹ ਜਵਾਬ...
ਰਾਕੇਸ਼ ਟਿਕੈਤ 5 ਸਤੰਬਰ ਨੂੰ ਕਰਨਗੇ ਵੱਡੀ ਪੰਚਾਇਤ, ਚੋਣਾਂ ਲੜਨ ਬਾਰੇ ਦਿੱਤਾ ਇਹ ਜਵਾਬ... (ਫਾਇਲ ਫੋਟੋ: Shutterstock)

  • Share this:
  • Facebook share img
  • Twitter share img
  • Linkedin share img
ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਚੋਣਾਂ ਲੜਨ ਦੀ ਸੰਭਾਵਨਾ ਨੂੰ ਖਾਰਜ ਕਰਦਿਆਂ ਕਿਹਾ ਕਿ 5 ਸਤੰਬਰ ਨੂੰ ਅਸੀਂ ਇੱਕ ਵੱਡੀ ਪੰਚਾਇਤ ਕਰਾਂਗੇ, ਜਿਸ ਵਿੱਚ ਕਿਸਾਨ ਅੰਦੋਲਨ ਲਈ ਅੱਗੇ ਦੀ ਰਣਨੀਤੀ ਬਣਾਉਣਗੇ। ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ ਕਿ ਅਸੀਂ ਚੋਣਾਂ ਨਹੀਂ ਲੜਾਂਗੇ, ਵੋਟਾਂ ਦੀ ਚੋਟ ਦੇਵਾਂਗੇ।

ਦੱਸ ਦਈਏ ਰਾਕੇਸ਼ ਟਿਕੈਤ ਬਾਰੇ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਉਹ ਚੋਣ ਮੈਦਾਨ ਵਿੱਚ ਉਤਰਨਗੇ। ਪਰ ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਚੋਣ ਨਹੀਂ ਲੜਨਗੇ, ਪਰ ਵੋਟ ਦੀ ਚੋਟ ਜ਼ਰੂਰ ਦੇਣਗੇ।

ਦੱਸਣਯੋਗ ਹੈ ਕਿ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ। ਕਿਸਾਨ ਆਪਣੀ ਮੰਗ 'ਤੇ ਅੜੇ ਹੋਏ ਹਨ।
ਅੰਦੋਲਨਕਾਰੀ ਕਿਸਾਨ ਮੰਗ ਕਰ ਰਹੇ ਹਨ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਦੂਜੇ ਪਾਸੇ, ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਇਹ ਤਿੰਨੋਂ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਹਨ, ਇਨ੍ਹਾਂ ਨੂੰ ਹਟਾਇਆ ਨਹੀਂ ਜਾਵੇਗਾ।

ਹਾਲ ਹੀ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਟਵੀਟ ਕਰਕੇ ਕਿਸਾਨ ਅੰਦੋਲਨ ਨੂੰ ਤੇਜ਼ ਕਰਨ ਲਈ ਕਿਹਾ ਸੀ। ਉਨ੍ਹਾਂ ਨੇ ਆਪਣੇ ਟਵਿੱਟਰ 'ਤੇ ਲਿਖਿਆ, "ਸਰਕਾਰ ਮੰਨ ਨਹੀਂ ਰਹੀ। ਇਸ ਦਾ ਇਲਾਜ਼ ਕੀਤਾ ਜਾਣਾ ਚਾਹੀਦਾ ਹੈ। ਜ਼ਮੀਨੀ ਬਚਾਉਣ ਲਈ ਅੰਦੋਲਨ ਨੂੰ ਤੇਜ਼ ਕਰਨਾ ਪਏਗਾ।"
Published by: Gurwinder Singh
First published: July 12, 2021, 7:07 PM IST
ਹੋਰ ਪੜ੍ਹੋ
ਅਗਲੀ ਖ਼ਬਰ