ਕਿਸਾਨਾਂ ਨੂੰ ਜੰਤਰ ਮੰਤਰ 'ਤੇ ਪ੍ਰਦਰਸ਼ਨ ਕਰਨ ਦੀ ਮਿਲੀ ਇਜਾਜ਼ਤ

News18 Punjabi | News18 Punjab
Updated: July 21, 2021, 4:29 PM IST
share image
ਕਿਸਾਨਾਂ ਨੂੰ ਜੰਤਰ ਮੰਤਰ 'ਤੇ ਪ੍ਰਦਰਸ਼ਨ ਕਰਨ ਦੀ ਮਿਲੀ ਇਜਾਜ਼ਤ
ਕਿਸਾਨਾਂ ਨੂੰ ਜੰਤਰ ਮੰਤਰ 'ਤੇ ਪ੍ਰਦਰਸ਼ਨ ਕਰਨ ਦੀ ਮਿਲੀ ਇਜਾਜ਼ਤ

  • Share this:
  • Facebook share img
  • Twitter share img
  • Linkedin share img
ਕਿਸਾਨਾਂ ਨੂੰ ਜੰਤਰ ਮੰਤਰ 'ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਮਿਲ ਗਈ ਹੈ। ਕੱਲ੍ਹ 11:30 ਵਜੇ ਕਿਸਾਨ ਇੱਥੇ ਪਹੁੰਚਣਗੇ। ਸੂਤਰਾਂ ਮੁਤਾਬਕ ਇਹ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ ਕਿ ਦਿੱਲੀ ਪੁਲਿਸ ਹੀ ਕਿਸਾਨਾਂ ਨੂੰ ਲਿਆਵੇਗੀ ਅਤੇ ਛੱਡ ਕੇ ਜਾਵੇਗੀ।

ਜੰਤਰ-ਮੰਤਰ ਉਤੇ ਤਕਰੀਬਨ 200 ਕਿਸਾਨਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਮਿਲ ਗਈ ਹੈ। ਇਹ ਖ਼ਬਰ ਦਿੱਲੀ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਹੈ। ਕਿਸਾਨ ਭਲਕੇ 5 ਬੱਸਾਂ ਰਾਹੀਂ ਜੰਤਰ-ਮੰਤਰ ਆਉਣਗੇ।ਕਿਸਾਨਾਂ ਨੇ ਕਿਹਾ ਕਿ ਉਹ ਜੰਤਰ ਮੰਤਰ ‘ਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨਗੇ। ਪੰਜਾਂ ਬੱਸਾਂ ਪੁਲਿਸ ਨਿਗਰਾਨੀ ਹੇਠ ਜੰਤਰ-ਮੰਤਰ ਪਹੁੰਚਣਗੀਆਂ।

ਜੰਤਰ-ਮੰਤਰ ਵਿਖੇ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਕਿਸਾਨ 5-5 ਦੇ ਸਮੂਹਾਂ ਵਿੱਚ ਹੋਣਗੇ। ਸਾਰਿਆਂ ਕੋਲ ਆਪਣਾ ਆਧਾਰ ਕਾਰਡ ਤੇ ਮੋਰਚੇ ਦੁਆਰਾ ਜਾਰੀ ਕੀਤਾ ਕਾਰਡ ਹੋਵੇਗਾ।
Published by: Gurwinder Singh
First published: July 21, 2021, 4:23 PM IST
ਹੋਰ ਪੜ੍ਹੋ
ਅਗਲੀ ਖ਼ਬਰ