Home /News /national /

ਕਿਸਾਨ ਜਥੇਬੰਦੀਆਂ ਨੇ MSP ਉਤੇ ਕਮੇਟੀ ਲਈ ਅਜੇ ਵੀ ਨਹੀਂ ਭੇਜੇ ਨਾਮ: ਤੋਮਰ

ਕਿਸਾਨ ਜਥੇਬੰਦੀਆਂ ਨੇ MSP ਉਤੇ ਕਮੇਟੀ ਲਈ ਅਜੇ ਵੀ ਨਹੀਂ ਭੇਜੇ ਨਾਮ: ਤੋਮਰ

ਕਿਸਾਨ ਜਥੇਬੰਦੀਆਂ ਨੇ MSP ਉਤੇ ਕਮੇਟੀ ਲਈ ਅਜੇ ਵੀ ਨਹੀਂ ਭੇਜੇ ਨਾਮ: ਤੋਮਰ (ਫਾਇਲ ਫੋਟੋ)

ਕਿਸਾਨ ਜਥੇਬੰਦੀਆਂ ਨੇ MSP ਉਤੇ ਕਮੇਟੀ ਲਈ ਅਜੇ ਵੀ ਨਹੀਂ ਭੇਜੇ ਨਾਮ: ਤੋਮਰ (ਫਾਇਲ ਫੋਟੋ)

  • Share this:
    ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਅਜੇ ਵੀ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਉਤੇ ਪੈਨਲ ਬਣਾਉਣ ਲਈ ਕਿਸਾਨ ਜਥੇਬੰਦੀਆਂ ਦੇ ਮੈਂਬਰਾਂ ਦੇ ਨਾਵਾਂ ਦੀ ਉਡੀਕ ਕਰ ਰਿਹਾ ਹੈ।

    ਸ੍ਰੀ ਤੋਮਰ ਨੇ ਸਮਾਗਮ ਦੌਰਾਨ ਦੱਸਿਆ,‘ਅਸੀਂ ਘੱਟੋ-ਘੱਟ ਸਮਰਥਨ ਮੁੱਲ 'ਤੇ ਕਮੇਟੀ ਲਈ ਕਿਸਾਨ ਯੂਨੀਅਨਾਂ ਤੋਂ 2-3 ਮੈਂਬਰਾਂ ਦੇ ਨਾਂ ਮੰਗੇ ਸਨ, ਪਰ ਸਰਕਾਰ ਨੂੰ ਹਾਲੇ ਤੱਕ ਨਾਮ ਨਹੀਂ ਮਿਲੇ ਹਨ।

    ਦੱਸ ਦਈਏ ਕਿ ਪਿਛਲੇ ਸਾਲ ਨਵੰਬਰ ਵਿੱਚ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਅਦਾ ਕੀਤਾ ਸੀ ਕਿ ਐੱਮਐੱਸਪੀ ਪ੍ਰਣਾਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਬਣਾਉਣ ਦੇ ਨਾਲ-ਨਾਲ ਜ਼ੀਰੋ ਬਜਟ ਅਧਾਰਤ-ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਦੇ ਤਰੀਕਿਆਂ ਦਾ ਸੁਝਾਅ ਦੇਣ ਲਈ ਕਮੇਟੀ ਬਣਾਈ ਜਾਵੇਗੀ।

    ਇਸ ਤੋਂ ਪਹਿਲਾਂ ਸੰਸਦ ਵਿਚ ਖੇਤੀ ਮੰਤਰੀ ਤੋਮਰ ਨੇ ਆਖਿਆ ਸੀ ਕਿ ਕਿਸਾਨ ਜਥੇਬੰਦੀਆਂ ਵੱਲੋਂ ਪੈਨਲ ਲਈ ਨਾਮ ਨਹੀਂ ਭੇਜੇ ਜਾ ਰਹੇ ਹਨ। ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਇਸ ਮਾਮਲੇ ਉਤੇ ਕੇਂਦਰ ਸਰਕਾਰ 'ਤੇ ਗੰਭੀਰ ਦੋਸ਼ ਲਾਏ ਸਨ।

    ਜਥੇਬੰਦੀਆਂ ਦਾ ਕਹਿਣਾ ਹੈ ਕਿ ਸਰਕਾਰ ਕਈ ਵਾਰ ਪੁੱਛਣ ਦੇ ਬਾਵਜੂਦ ਕਮੇਟੀ ਦੀ ਬਣਤਰ ਬਾਰੇ ਕੁਝ ਵੀ ਨਹੀਂ ਦੱਸ ਰਹੀ ਹੈ। ਜਥੇਬੰਦੀਆਂ ਨੂੰ ਸਰਕਾਰ ਦੀ ਨੀਅਤ ਉਤੇ ਸ਼ੱਕ ਹੈ, ਸਾਰੀ ਸਥਿਤੀ ਸਾਫ ਹੋਣ ਤੋਂ ਬਾਅਦ ਹੀ ਨਾਮ ਭੇਜੇ ਜਾਣਗੇ।
    Published by:Gurwinder Singh
    First published:

    Tags: Bharti Kisan Union, Kisan andolan, Narendra Singh Tomar, Tomar

    ਅਗਲੀ ਖਬਰ