Home /News /national /

PM Modi on Farmers protest: ਖੇਤੀ ਸੁਧਾਰਾਂ ਦੇ ਪੱਖ ਵਿਚ ਸਨ ਮਨਮੋਹਨ ਸਿੰਘ, ਕਾਂਗਰਸ ਉਨ੍ਹਾਂ ਦੀ ਗੱਲ ਤਾਂ ਮੰਨੇ: PM ਮੋਦੀ

PM Modi on Farmers protest: ਖੇਤੀ ਸੁਧਾਰਾਂ ਦੇ ਪੱਖ ਵਿਚ ਸਨ ਮਨਮੋਹਨ ਸਿੰਘ, ਕਾਂਗਰਸ ਉਨ੍ਹਾਂ ਦੀ ਗੱਲ ਤਾਂ ਮੰਨੇ: PM ਮੋਦੀ

ਖੇਤੀ ਸੁਧਾਰਾਂ ਦੇ ਪੱਖ ਵਿਚ ਸਨ ਮਨਮੋਹਨ ਸਿੰਘ, ਕਾਂਗਰਸ ਉਨ੍ਹਾਂ ਦੀ ਗੱਲ ਤਾਂ ਮੰਨੇ; PM ਮੋਦੀ (Pic- ANI)

ਖੇਤੀ ਸੁਧਾਰਾਂ ਦੇ ਪੱਖ ਵਿਚ ਸਨ ਮਨਮੋਹਨ ਸਿੰਘ, ਕਾਂਗਰਸ ਉਨ੍ਹਾਂ ਦੀ ਗੱਲ ਤਾਂ ਮੰਨੇ; PM ਮੋਦੀ (Pic- ANI)

 • Share this:

  ਕਿਸਾਨ ਪਿਛਲੇ ਢਾਈ ਮਹੀਨਿਆਂ ਤੋਂ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ। ਇਹ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੋਮਵਾਰ ਨੂੰ ਰਾਜ ਸਭਾ ਵਿਚ ਰਾਸ਼ਟਰਪਤੀ ਦੇ ਸੰਬੋਧਨ ਦੇ ਜਵਾਬ ਵਿੱਚ ਕਿਸਾਨਾਂ ਦੇ ਮੁੱਦੇ ‘ਤੇ ਆਪਣੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਖ਼ਤਮ ਕਰਕੇ ਚਰਚਾ ਕਰਨ। ਪੀਐਮ ਮੋਦੀ ਨੇ ਇਸ ਸਮੇਂ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀਆਂ ਕੁਝ ਸਤਰਾਂ ਦਾ ਵੀ ਜ਼ਿਕਰ ਕੀਤਾ।

  ਪੀਐਮ ਮੋਦੀ ਨੇ ਕਿਹਾ, ‘ਮੈਂ ਮਨਮੋਹਨ ਸਿੰਘ ਜੀ ਦੇ ਇੱਕ ਬਿਆਨ ਦਾ ਹਵਾਲਾ ਦਿੰਦਾ ਹਾਂ। ਸਤਿਕਾਰਤ ਮਨਮੋਹਨ ਸਿੰਘ ਨੇ ਕਿਸਾਨੀ ਨੂੰ ਉਪਜ ਵੇਚਣ ਦੀ ਆਜ਼ਾਦੀ ਦਿਵਾਉਣ ਅਤੇ ਭਾਰਤ ਨੂੰ ਇਕ ਖੇਤੀ ਮਾਰਕਿਟ ਬਣਾਉਣ ਬਾਰੇ ਗੱਲ ਕੀਤੀ ਸੀ। ਤੁਹਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਮਨਮੋਹਨ ਜੀ ਨੇ ਕਿਹਾ ਸੀ- "ਮੋਦੀ ਨੂੰ ਅਜਿਹਾ ਕਰਨਾ ਪੈ ਰਿਹਾ ਹੈ। ਇਥੋਂ ਤਕ ਕਿ ਜਿਹੜੇ ਰਾਜਾਂ ਵਿੱਚ ਵਿਰੋਧੀ ਸਰਕਾਰ ਹੈ, ਉਸ ਨੇ ਇਸ ਨੂੰ ਥੋੜਾ ਥੋੜਾ ਲਿਆ ਹੈ। ਇਸ ਦੇ ਬਾਵਜੂਦ ਵਿਰੋਧ।” ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਮਨਮੋਹਨ ਸਿੰਘ ਖੇਤੀਬਾੜੀ ਸੁਧਾਰਾਂ ਦੇ ਹੱਕ ਵਿੱਚ ਸਨ ਪਰ ਕਾਂਗਰਸ ਉਨ੍ਹਾਂ ਦੀ ਗੱਲ ਤਾਂ ਮੰਨੇ।''

  ਉਨ੍ਹਾਂ ਕਿਹਾ, ‘ਸ਼ਰਦ ਪਵਾਰ ਜੀ ਅਤੇ ਕਾਂਗਰਸ ਹਮੇਸ਼ਾਂ ਖੇਤੀ ਸੁਧਾਰਾਂ ਦੀ ਵਕਾਲਤ ਕਰਦੇ ਸਨ। ਅਜਿਹਾ ਕਰ ਸਕੇ ਜਾਂ ਨਹੀਂ, ਇਹ ਵੱਖਰਾ ਮਾਮਲਾ ਹੈ, ਪਰ ਇਸ ਬਾਰੇ ਹਮੇਸ਼ਾ ਬਿਆਨ ਦਿੱਤਾ। ਪਰ ਅਚਾਨਕ ਤੁਸੀਂ ਯੂ ਟਰਨ ਲੈ ਲਈ। ਇਹ ਰਾਜਨੀਤੀ ਲਈ ਜ਼ਰੂਰੀ ਹੋ ਸਕਦਾ ਹੈ, ਪਰ ਘੱਟੋ ਘੱਟ ਕਿਸਾਨਾਂ ਨੂੰ ਤਾਂ ਕਹਿੰਦੇ ਕਿ ਤਬਦੀਲੀ ਜ਼ਰੂਰੀ ਹੈ।''

  ਪੀਐਮ ਮੋਦੀ ਨੇ ਕਿਹਾ, ‘ਸਦਨ ਵਿੱਚ ਕਿਸਾਨ ਅੰਦੋਲਨ ਬਾਰੇ ਕਾਫ਼ੀ ਚਰਚਾ ਹੋਈ ਹੈ। ਜਿਹੜੀ ਮੁਢਲੀ ਗੱਲ ਹੈ, ਇਸ ਬਾਰੇ ਵਿਚਾਰ ਵਟਾਂਦਰੇ ਹੁੰਦੇ ਤਾਂ ਚੰਗਾ ਹੁੰਦਾ। ਖੇਤੀਬਾੜੀ ਮੰਤਰੀ ਨੇ ਇਸ ਬਾਰੇ ਵਿਸਥਾਰ ਨਾਲ ਗੱਲ ਕੀਤੀ। ਚੌਧਰੀ ਚਰਨ ਸਿੰਘ ਨੇ ਹਮੇਸ਼ਾ ਆਪਣੇ ਭਾਸ਼ਣ ਵਿੱਚ ਛੋਟੇ ਕਿਸਾਨਾਂ ਦਾ ਜ਼ਿਕਰ ਕੀਤਾ। ਅੱਜ ਇਥੇ 12 ਕਰੋੜ ਛੋਟੇ ਕਿਸਾਨ ਹਨ। ਕੀ ਅਸੀਂ ਉਨ੍ਹਾਂ ਬਾਰੇ ਨਹੀਂ ਸੋਚਣਾ, ਕੁਝ ਨਹੀਂ ਕਰਨਾ।''

  Published by:Gurwinder Singh
  First published:

  Tags: Agricultural law, Dr. Manmohan Singh, Kisan andolan, Modi government