Home /News /national /

ਸੰਸਦ ਵੱਲ ਟਰੈਕਟਰ ਮਾਰਚ ਦੀਆਂ ਤਿਆਰੀਆਂ ਵਿਚ ਜੁਟ ਜਾਣ ਕਿਸਾਨ: ਟਿਕੈਤ

ਸੰਸਦ ਵੱਲ ਟਰੈਕਟਰ ਮਾਰਚ ਦੀਆਂ ਤਿਆਰੀਆਂ ਵਿਚ ਜੁਟ ਜਾਣ ਕਿਸਾਨ: ਟਿਕੈਤ

ਸੰਸਦ ਵੱਲ ਟਰੈਕਟਰ ਮਾਰਚ ਦੀਆਂ ਤਿਆਰੀਆਂ ਵਿਚ ਜੁਟ ਜਾਣ ਕਿਸਾਨ: ਟਿਕੈਤ (File pic)

ਸੰਸਦ ਵੱਲ ਟਰੈਕਟਰ ਮਾਰਚ ਦੀਆਂ ਤਿਆਰੀਆਂ ਵਿਚ ਜੁਟ ਜਾਣ ਕਿਸਾਨ: ਟਿਕੈਤ (File pic)

  • Share this:
    ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ 26 ਨਵੰਬਰ ਨੂੰ ਦਿੱਲੀ ਮੋਰਚੇ ਦਾ ਇਕ ਵਰ੍ਹਾ ਮੁਕੰਮਲ ਹੋਣ ਮੌਕੇ ਭਰਵੇਂ ਇਕੱਠ ਦਾ ਸੱਦਾ ਦਿੱਤਾ ਹੈ। ਨਾਲ ਹੀ ਉਨ੍ਹਾਂ ਕਿਸਾਨਾਂ ਨੂੰ 29 ਨਵੰਬਰ ਤੋਂ ਸੰਸਦ ਭਵਨ ਵੱਲ ਟਰੈਕਟਰ ਮਾਰਚ ਲਈ ਤਿਆਰੀਆਂ ਕਰਨ ਲਈ ਆਖਿਆ।

    ਗਾਜ਼ੀਪੁਰ ਬਾਰਡਰ ’ਤੇ ਸੰਬੋਧਨ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਦਿੱਲੀ ਮੋਰਚੇ ਨੂੰ ਇੱਕ ਸਾਲ ਹੋਣ ਵਾਲਾ ਹੈ ਪਰ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ ਤੱਕ ਕਿਸਾਨ ਦਿੱਲੀ ਦੀਆਂ ਹੱਦਾਂ ’ਤੇ ਆਪਣਾ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਸਾਰੇ ਜ਼ਿਲ੍ਹਿਆਂ ਦੇ ਵਰਕਰਾਂ ਨੂੰ ਲੰਮੇ ਅੰਦੋਲਨ ਲਈ ਹੁਣੇ ਤੋਂ ਕਮਰ ਕਸਣ ਦਾ ਸੱਦਾ ਦਿੱਤਾ।

    ਟਿਕੈਤ ਨੇ ਕਿਹਾ, ‘ਆਪਣੇ ਤੰਬੂ ਲਗਾਓ ਤੇ ਖਾਣ-ਪੀਣ ਤੋਂ ਲੈ ਕੇ ਸਰਦੀਆਂ ਦੀਆਂ ਜ਼ਰੂਰਤਾਂ ਤੱਕ ਹਰ ਚੀਜ਼ ਦੇ ਨਾਲ ਸਰਹੱਦ ’ਤੇ ਮੌਜੂਦ ਹੋਣਾ ਯਕੀਨੀ ਬਣਾਓ। ਸੰਘਰਸ਼ ਲੰਮਾ ਸਮਾਂ ਚੱਲੇਗਾ ਕਿਉਂਕਿ ਸਰਕਾਰ ਕਿਸਾਨਾਂ ਨੂੰ ਥਕਾਉਣਾ ਚਾਹੁੰਦੀ ਹੈ ਤੇ ਕਿਸਾਨ ਥੱਕਣ ਵਾਲਾ ਨਹੀਂ।’

    ਉਨ੍ਹਾਂ ਕਿਹਾ ਕਿ ਪੜ੍ਹੇ-ਲਿਖੇ ਕਿਸਾਨਾਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਵੀ ਕਿਸਾਨੀ ਲਹਿਰ ਨੂੰ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਵਰਗੇ ਮਾਧਿਅਮਾਂ ਰਾਹੀਂ ਚਲਾਉਣਾ ਹੋਵੇਗਾ ਤਾਂ ਜੋ ਮੀਡੀਆ ਦੀਆਂ ਗਲਤ ਖਬਰਾਂ ਤੋਂ ਕਿਸਾਨਾਂ ਨੂੰ ਬਚਾਇਆ ਜਾ ਸਕੇ।
    Published by:Gurwinder Singh
    First published:

    Tags: Kisan andolan, Rakesh Tikait BKU

    ਅਗਲੀ ਖਬਰ