ਕਿਸਾਨਾਂ ਨੇ ਪੁਲਿਸ ਨੂੰ ਕਿਹਾ- ਟਰੈਕਟਰ ਪਰੇਡ ਦਿੱਲੀ 'ਚ ਹੀ ਹੋਵੇਗੀ, ਇਸ ਮੁੱਦੇ ’ਤੇ ਸਮਝੌਤੇ ਦੀ ਕੋਈ ਗੁੰਜਾਇਸ਼ ਨਹੀਂ

News18 Punjabi | News18 Punjab
Updated: January 19, 2021, 6:17 PM IST
share image
ਕਿਸਾਨਾਂ ਨੇ ਪੁਲਿਸ ਨੂੰ ਕਿਹਾ- ਟਰੈਕਟਰ ਪਰੇਡ ਦਿੱਲੀ 'ਚ ਹੀ ਹੋਵੇਗੀ, ਇਸ ਮੁੱਦੇ ’ਤੇ ਸਮਝੌਤੇ ਦੀ ਕੋਈ ਗੁੰਜਾਇਸ਼ ਨਹੀਂ
ਕਿਸਾਨਾਂ ਨੇ ਪੁਲਿਸ ਨੂੰ ਕਿਹਾ- ਟਰੈਕਟਰ ਪਰੇਡ ਦਿੱਲੀ 'ਚ ਹੀ ਹੋਵੇਗੀ, ਇਸ ਮੁੱਦੇ ’ਤੇ ਸਮਝੌਤੇ ਦੀ ਕੋਈ ਗੁੰਜਾਇਸ਼ ਨਹੀਂ (ਫਾਇਲ਼ ਫੋਟੋ)

  • Share this:
  • Facebook share img
  • Twitter share img
  • Linkedin share img
ਕਿਸਾਨ ਆਗੂਆਂ ਨੇ ਅੱਜ ਸਿੰਘੂ ਬਾਰਡਰ ’ਤੇ ਮੀਟਿੰਗ ਦੌਰਾਨ ਪੁਲਿਸ ਅਧਿਕਾਰੀਆਂ ਨੂੰ ਸਪਸ਼ਟ ਸ਼ਬਦਾਂ ਵਿਚ ਆਖ ਦਿੱਤਾ ਹੈ ਕਿ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦਿੱਲੀ ਦੇ ਅੰਦਰ ਬਾਹਰੀ ਰਿੰਗ ਰੋਡ ’ਤੇ ਹੀ ਕੀਤੀ ਜਾਵੇਗੀ, ਜਿਸ ਲਈ ਕਿਸੇ ਆਗਿਆ ਦੀ ਜ਼ਰੂਰਤ ਨਹੀਂ।

ਕਿਸਾਨ ਆਗੂਆਂ ਨੇ ਸਾਫ ਕੀਤਾ ਹੈ ਕਿ ਟਰੈਕਟਰ ਰੈਲੀ ਤੈਅ ਪ੍ਰੋਗਰਾਮ ਮੁਤਾਬਕ ਹੀ ਹੋਵੇਗੀ ਤੇ ਇਸ ਵਿਚ ਕੋਈ ਬਦਲਾਅ ਨਹੀਂ ਕੀਤਾ ਜਾਵੇ। ਰੈਲੀ ਵਿਚ ਕੌਮੀ ਝੰਡੇ ਦਾ ਮਾਣ-ਸਨਮਾਨ ਰੱਖਿਆ ਜਾਵੇਗਾ। ਕਿਸਾਨ ਸ਼ਾਂਤੀਪੂਰਕ ਤਰੀਕੇ ਨਾਲ ਟਰੈਕਟਰ ਪਰੇਡ ਕਰਨਗੇ। ਇਹ ਹੁਣ ਦਿੱਲੀ ਪੁਲਿਸ ਦੇ ਹੱਥ ਹੈ ਕਿ ਇਸ ਪਰੇਡ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਸਿਰੇ ਚਾੜ੍ਹਨ ਦੇਵੇਗੀ ਜਾਂ ਮਾਹੌਲ ਖਰਾਬ ਕਰੇਗੀ।

ਉਧਰ, ਦਿੱਲੀ ਪੁਲਿਸ ਅਧਿਕਾਰੀਆਂ ਨੇ ਕਿਸਾਨ ਨੇਤਾਵਾਂ ਨੂੰ ਕਿਹਾ ਕਿ ਇਹ ਪਰੇਡ ਦਿੱਲੀ ਤੋਂ ਬਾਹਰ ਕੀਤੀ ਜਾਵੇ। ਕਿਸਾਨ ਆਗੂ ਇਸ ਮੁੱਦੇ ’ਤੇ ਕੱਲ੍ਹ ਮੁੜ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਪੁਲਿਸ ਅਧਿਕਾਰੀਆਂ ਨੇ ਅਜੇ ਤੱਕ ਕਿਸਾਨ ਨੇਤਾਵਾਂ ਨੂੰ ਸਪੱਸ਼ਟ ਨਹੀਂ ਕੀਤਾ ਹੈ ਕਿ ਕਿਸਾਨਾਂ ਨੂੰ ਟਰੈਕਟਰ ਪਰੇਡ ਦੀ ਇਜਾਜ਼ਤ ਦਿੱਤੀ ਗਈ ਹੈ ਜਾਂ ਨਹੀਂ।
ਕਿਸਾਨਾਂ ਨੇ ਅੱਜ ਦਿੱਲੀ ਪੁਲਿਸ ਨੂੰ ਸਪੱਸ਼ਟ ਕਰ ਦਿੱਤਾ ਕਿ ਉਹ 26 ਜਨਵਰੀ ਨੂੰ ਦਿੱਲੀ ਦੇ ਅੰਦਰ ਸ਼ਾਂਤਮਈ ਟਰੈਕਟਰ ਰੈਲੀ ਕਰਨਗੇ ਅਤੇ ਇਸ ਮੁੱਦੇ ’ਤੇ ਸਮਝੌਤਾ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਬਾਹਰੀ ਰਿੰਗ ਰੋਡ ’ਤੇ ਟਰੈਕਟਰ ਪਰੇਡ ਕਰਨਗੇ ਤੇ ਇਸ ਬਾਰੇ ਰੂਟ ਯੋਜਨਾ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਏਗੀ।

ਉਨ੍ਹਾਂ ਕਿਹਾ ਕਿ ਜਿਹੜੀ ਯੋਜਨਾ ਉਨ੍ਹਾਂ ਨੇ ਤਿਆਰ ਕੀਤੀ ਹੈ ਉਹ ਅੰਤਿਮ ਹੈ। ਸ੍ਰੀ ਯੋਗੇਂਦਰ ਯਾਦਵ ਨੇ ਕਿਹਾ ਕਿ ਇਹ ਦਿਨ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਅਤੇ ਕਿਸਾਨਾਂ ਦੀ ਤਾਕਤ ਅਤੇ ਸੰਕਲਪ ਦੀ ਮਿਸਾਲ ਵਜੋਂ ਅੰਦੋਲਨ ਦੇ ਇਤਿਹਾਸ ਵਿਚ ਦਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ, “ਅਸੀਂ ਆਪਣੇ ਤਿੰਨ ਨੁਕਤਿਆਂ 'ਤੇ ਸਪੱਸ਼ਟ ਹਾਂ: ਪਹਿਲਾਂ ਪਰੇਡ ਯੋਜਨਾਬੱਧ ਰਸਤੇ ’ਤੇ ਹੋਵੇਗੀ ਅਤੇ ਇਸ ਵਿਚ ਤਬਦੀਲੀ ਦੀ ਕੋਈ ਗੁੰਜਾਇਸ਼ ਨਹੀਂ ਹੈ, ਦੌਰਾ ਇਹ ਦਿੱਲੀ ਦੇ ਅੰਦਰ ਹੋਵੇਗੀ ਅਤੇ ਤੀਜਾ ਇਹ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗੀ।
Published by: Gurwinder Singh
First published: January 19, 2021, 5:10 PM IST
ਹੋਰ ਪੜ੍ਹੋ
ਅਗਲੀ ਖ਼ਬਰ