'ਪੰਜਾਬ ਬਣੇਗਾ ਅਗਲਾ ਨਾਗਾਲੈਂਡ...' ਫਾਰੂਕ ਅਬਦੁੱਲਾ ਨੇ ਕੇਂਦਰ 'ਤੇ ਮਨਮਾਨੀ ਕਰਨ ਦਾ ਲਾਇਆ ਦੋਸ਼

ਪੰਜਾਬ ਵਿਚ 50 ਕਿਲੋਮੀਟਰ ਦਾ ਘੇਰਾ ਬੀਐਸਐਫ ਨੂੰ ਕਿਉਂ ਦਿੱਤਾ? ਕੀ ਪੁਲਿਸ ਇਸ ਨੂੰ ਕਾਬੂ ਕਰਨ ਦੇ ਸਮਰੱਥ ਨਹੀਂ ਹੈ?

'ਪੰਜਾਬ ਬਣੇਗਾ ਅਗਲਾ ਨਾਗਾਲੈਂਡ...' ਫਾਰੂਕ ਅਬਦੁੱਲਾ ਨੇ ਕੇਂਦਰ 'ਤੇ ਮਨਮਾਨੀ ਕਰਨ ਦਾ ਦੋਸ਼ (ਫੋਟੋ ANI)

 • Share this:
  ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ (Farooq Abdullah) ਨੇ ਮੰਗਲਵਾਰ ਨੂੰ ਨਾਗਾਲੈਂਡ ਗੋਲੀਬਾਰੀ, ਕਿਸਾਨ ਅੰਦੋਲਨ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੱਗਦਾ ਹੈ ਕਿ ਤਿੰਨ ਖੇਤੀ ਕਾਨੂੰਨ ਆਉਣ ਵਾਲੀਆਂ ਚੋਣਾਂ ਨੂੰ ਪ੍ਰਭਾਵਿਤ ਕਰਨਗੇ, ਇਸ ਲਈ ਇਨ੍ਹਾਂ ਨੂੰ ਵਾਪਸ ਲੈ ਲਿਆ ਗਿਆ ਹੈ।

  ਇਸ ਦੇ ਨਾਲ ਹੀ ਉਨ੍ਹਾਂ ਨੇ ਸੀਮਾ ਸੁਰੱਖਿਆ ਬਲ ਦਾ ਅਧਿਕਾਰ ਖੇਤਰ ਵਧਾਉਣ ਬਾਰੇ ਵੀ ਕਿਹਾ ਕਿ ‘ਪੰਜਾਬ ਅਗਲਾ ਨਾਗਾਲੈਂਡ ਬਣੇਗਾ’। ਹਾਲ ਹੀ 'ਚ ਅਬਦੁੱਲਾ ਨੇ ਧਾਰਾ 370 ਦੇ ਮੁੱਦੇ 'ਤੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਸੀ।

  ਜੰਮੂ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਅਬਦੁੱਲਾ ਨੇ ਕਿਹਾ,''ਕਿਸਾਨ ਅੰਦੋਲਨ 'ਚ 750 ਕਿਸਾਨਾਂ ਦੀ ਮੌਤ ਹੋ ਗਈ। ਜਦੋਂ ਉਸ (ਸਰਕਾਰ) ਨੇ ਦੇਖਿਆ ਕਿ ਇਸ ਦਾ ਅਸਰ ਪੰਜ ਰਾਜਾਂ 'ਤੇ ਪਵੇਗਾ ਤਾਂ ਉਸ ਨੇ ਤਿੰਨ ਖੇਤੀ ਕਾਨੂੰਨ ਰੱਦ ਕਰ ਦਿੱਤੇ।

  ਅਬਦੁੱਲਾ ਨੇ ਸਰਕਾਰ 'ਤੇ ਮਨਮਾਨੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਨੇ ਕਿਹਾ, ‘ਉਨ੍ਹਾਂ (ਸਰਕਾਰ) ਨੂੰ ਲੱਗਦਾ ਹੈ ਕਿ ਉਨ੍ਹਾਂ ਕੋਲ ਇੰਨਾ ਬਹੁਮਤ ਹੈ, ਉਹ ਕੁਝ ਵੀ ਕਰ ਸਕਦੇ ਹਨ।’

  ਨਿਊਜ਼ ਏਜੰਸੀ ਏਐਨਆਈ ਮੁਤਾਬਕ ਨਾਗਾਲੈਂਡ ਦੇ ਮੋਨ ਜ਼ਿਲੇ 'ਚ ਅੱਤਵਾਦੀਆਂ ਖਿਲਾਫ ਚਲਾਈ ਗਈ ਮੁਹਿੰਮ 'ਚ ਪਛਾਣ 'ਚ ਗਲਤੀ ਕਾਰਨ ਸੁਰੱਖਿਆ ਬਲਾਂ ਦੀ ਗੋਲੀਬਾਰੀ 'ਚ ਆਮ ਲੋਕ ਮਾਰੇ ਗਏ, ਇਸ 'ਤੇ ਅਬਦੁੱਲਾ ਨੇ ਕਿਹਾ, "ਸਰਹੱਦੀ ਖੇਤਰ ਦੇ 50 ਕਿਲੋਮੀਟਰ ਦੇ ਅੰਦਰ ਤਲਾਸ਼ੀ ਲੈਣ, ਸ਼ੱਕੀਆਂ ਨੂੰ ਗ੍ਰਿਫਤਾਰ ਕਰਨ ਅਤੇ ਬੀਐਸਐਫ ਨੂੰ ਤਾਕਤ ਦੇਣ ਕਾਰਨ ਪੰਜਾਬ ਅਗਲਾ ਨਾਗਾਲੈਂਡ ਬਣ ਜਾਵੇਗਾ।" ਨਾਗਾਲੈਂਡ ਵਿੱਚ ਨਿਰਦੋਸ਼ ਮਾਰੇ ਗਏ।

  ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਨੇ 50 ਕਿਲੋਮੀਟਰ ਦਾ ਘੇਰਾ ਬੀ.ਐਸ.ਐਫ. ਨੂੰ ਕਿਉਂ ਦਿੱਤਾ? ਕੀ ਉਨ੍ਹਾਂ ਦੀ ਪੁਲਿਸ ਇਸ ਨੂੰ ਕਾਬੂ ਕਰਨ ਦੇ ਸਮਰੱਥ ਨਹੀਂ ਹੈ? ਉਨ੍ਹਾਂ ਕਿਹਾ ਕਿ ਇੱਥੇ ਵੀ ਉਹੀ ਲੜਾਈ ਹੋਵੇਗੀ ਜੋ ਤੁਸੀਂ ਨਾਗਾਲੈਂਡ ਵਿੱਚ ਵੇਖੀ ਸੀ। ਅਕਤੂਬਰ ਵਿੱਚ ਕੇਂਦਰ ਸਰਕਾਰ ਨੇ ਬੀਐਸਐਫ ਦੇ ਅਧਿਕਾਰ ਖੇਤਰ ਵਿੱਚ ਵਾਧਾ ਕੀਤਾ ਸੀ।
  Published by:Gurwinder Singh
  First published:
  Advertisement
  Advertisement