ਚੂਹੇ ਵੀ ਬਣ ਗਏ ਸ਼ਰਾਬੀ, ਪੀ ਗਏ ਮਾਲਖਾਨੇ ਵਿਚ ਰੱਖੀ ਜ਼ਬਤ ਸ਼ਰਾਬ

News18 Punjabi | News18 Punjab
Updated: February 25, 2020, 6:34 PM IST
share image
ਚੂਹੇ ਵੀ ਬਣ ਗਏ ਸ਼ਰਾਬੀ, ਪੀ ਗਏ ਮਾਲਖਾਨੇ ਵਿਚ ਰੱਖੀ ਜ਼ਬਤ ਸ਼ਰਾਬ
ਨਿਰੀਖਣ ਦੌਰਾਨ ਐਸਪੀ ਦੀ ਨਜਰਾਂ ਮਾਲਖਾਨੇ ਵਿਚ ਖਾਲੀ ਪਈਆਂ ਸ਼ਰਾਬ ਦੀਆਂ ਬੋਤਲਾਂ ਉਤੇ ਪਈ। ਉਨ੍ਹਾਂ ਦੇ ਪੁੱਛਣ ਉਤੇ ਦੀਵਾਨ ਨੇ ਜਵਾਬ ਦਿੱਤਾ- ਸਾਹਬ, ਸ਼ਰਾਬ ਤਾਂ ਚੂਹੇ ਪੀ ਗਏ, ਹੁਣ ਸਿਰਫ ਖਾਲੀ ਬੋਤਲਾਂ ਹੀ ਬਚੀਆਂ ਹਨ। ਉਸ ਦੀ ਗੱਲ ਉਤੇ ਲਾਗੇ ਖੜੇ ਪੁਲਿਸ ਕਰਮਚਾਰੀ ਆਪਣਾ ਹਾਸਾ ਨਾ ਰੋਕ ਸਕੇ, ਉੱਥੇ ਐਸਪੀ ਨੇ ਦੀਵਾਨ ਨੂੰ ਇਸ ਗੱਲ ਲਈ ਚੰਗੀ ਝਾੜ ਲਗਾਈ।

  • Share this:
  • Facebook share img
  • Twitter share img
  • Linkedin share img
ਸ਼ਰਾਬ ਇਕ ਅਜਿਹੀ ਚੀਜ ਹੈ ਜਿਸ ਨੂੰ ਵੀ ਇਸ ਦੀ ਆਦਤ ਪੈ ਜਾਂਦੀ ਹੈ ਤਾਂ ਛੇਤੀ ਨਹੀਂ ਛੁੱਟਦੀ। ਤੁਸੀਂ ਬਾਂਦਰ ਅਤੇ ਦੂਜੇ ਜਾਨਵਰਾਂ ਬਾਰੇ ਸ਼ਰਾਬ ਪੀਣ ਦੀ ਗੱਲ ਤਾਂ ਸੁਣੀ ਹੋਈ ਹੈ, ਪਰ ਫਰੂਖਾਬਾਦ ਦੇ ਫਤਿਹਗੜ੍ਹ ਕੋਤਵਾਲੀ ਵਿਚ ਰੱਖੀ ਸ਼ਰਾਬ ਦੀਆਂ ਬੋਤਲਾਂ ਨੂੰ ਚੂਹਿਆਂ ਨੇ ਮਿਲ ਕੇ ਖਾਲੀ ਕਰ ਦਿੱਤਾ।

ਦੱਸ ਦਈਏ ਕਿ ਐਸਪੀ ਡਾ. ਅਨਿਲ ਕੁਮਾਰ ਮਿਸ਼ਰਾ ਸੋਮਵਾਰ ਨੂੰ ਫਤਿਹਗੜ੍ਹ ਕੋਤਵਾਲੀ ਵਿਚ ਜਦੋਂ ਨਿਰੀਖਣ ਲਈ ਪਹੁੰਚੇ ਤਾਂ ਅਜੀਬੋ-ਗਰੀਬ ਗੱਲ ਪਤਾ ਚੱਲੀ। ਮਾਲਖਾਨੇ ਵਿਚ ਖਾਲੀ ਸ਼ਰਾਬ ਦੀਆਂ ਬੋਤਲਾਂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਕਰਮਚਾਰੀਆਂ ਵਿਚ ਭਾਜੜ ਮਚ ਗਈ। ਐਸਪੀ ਨੇ ਮੌਕੇ ਉਤੇ ਮੌਜੂਦ ਸੀਓ ਸਿਟੀ ਮੰਨੀ ਲਾਲ ਗੌੜ ਨੂੰ ਜਾਂਚ ਦਾ ਨਿਰਦੇਸ਼ ਦਿੱਤਾ ਹੈ।

ਨਿਰੀਖਣ ਦੌਰਾਨ ਐਸਪੀ ਦੀ ਨਜਰਾਂ ਮਾਲਖਾਨੇ ਵਿਚ ਖਾਲੀ ਪਈਆਂ ਸ਼ਰਾਬ ਦੀਆਂ ਬੋਤਲਾਂ ਉਤੇ ਪਈ। ਉਨ੍ਹਾਂ ਦੇ ਪੁੱਛਣ ਉਤੇ ਦੀਵਾਨ ਨੇ ਜਵਾਬ ਦਿੱਤਾ- ਸਾਹਬ, ਸ਼ਰਾਬ ਤਾਂ ਚੂਹੇ ਪੀ ਗਏ, ਹੁਣ ਸਿਰਫ ਖਾਲੀ ਬੋਤਲਾਂ ਹੀ ਬਚੀਆਂ ਹਨ। ਉਸ ਦੀ ਗੱਲ ਉਤੇ ਲਾਗੇ ਖੜੇ ਪੁਲਿਸ ਕਰਮਚਾਰੀ ਆਪਣਾ ਹਾਸਾ ਨਾ ਰੋਕ ਸਕੇ, ਉੱਥੇ ਐਸਪੀ ਨੇ ਦੀਵਾਨ ਨੂੰ ਇਸ ਗੱਲ ਲਈ ਚੰਗੀ ਝਾੜ ਲਗਾਈ। ਐਸਪੀ ਨੇ ਕੋਤਵਾਲੀ ਇੰਚਾਰਜ ਅਤੇ ਦੀਵਾਨ ਤੋਂ ਮਾਮਲੇ ਵਿਚ ਜਵਾਬ ਮੰਗਿਆ ਹੈ।
ਇਸ ਘਟਨਾ ਤੋਂ ਬਾਅਦ ਐਸਪੀ ਨੇ ਦੂਜੇ ਮਾਲਖਾਨੇ ਦਾ ਤਾਲਾ ਖੁਲਵਾਉਣ ਲਈ ਕਿਹਾ ਤਾਂ ਦੀਵਾਨ ਰਾਮ ਸਿੰਘ ਨੇ ਕਿਹਾ ਕਿ ਹੁਣ ਤੱਕ ਚਾਰਜ ਨਹੀਂ ਮਿਲਿਆ। ਐਸਪੀ ਡਾ. ਅਨਿਲ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਦੀਵਾਨ ਤੋਂ ਜਵਾਬ ਮੰਗਿਆ ਗਿਆ ਹੈ, ਉਸ ਦਾ ਕੰਮ ਠੀਕ ਨਹੀਂ ਹੈ। ਜਾਂਚ ਤੋਂ ਬਾਅਦ ਸਖਤ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਮਹਿਕਮੇ ਵਿਚ ਚਰਚਾ ਬਣੀ ਹੋਈ ਹੈ।
First published: February 25, 2020
ਹੋਰ ਪੜ੍ਹੋ
ਅਗਲੀ ਖ਼ਬਰ