FASTag 1 ਦਸੰਬਰ ਤੋਂ ਨਹੀਂ, ਹੁਣ ਇਸ ਦਿਨ ਤੋਂ ਜ਼ਰੂਰੀ ਹੋਵੇਗਾ

News18 Punjabi | News18 Punjab
Updated: November 29, 2019, 9:00 PM IST
 FASTag 1 ਦਸੰਬਰ ਤੋਂ ਨਹੀਂ, ਹੁਣ ਇਸ ਦਿਨ ਤੋਂ ਜ਼ਰੂਰੀ ਹੋਵੇਗਾ
 FASTag 1 ਦਸੰਬਰ ਤੋਂ ਨਹੀਂ, ਹੁਣ ਇਸ ਦਿਨ ਤੋਂ ਜ਼ਰੂਰੀ ਹੋਵੇਗਾ

ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹੁਣ 15 ਦਸੰਬਰ 2019 ਤੋਂ ਟੋਲ ਪਲਾਜ਼ਾ ਤੋਂ ਲੰਘਣ ਵਾਲੀਆਂ ਗੱਡੀਆਂ ਲਈ ਫਾਸਟੈਗ ਲਾਜ਼ਮੀ ਕੀਤਾ ਜਾਵੇਗਾ। ਸਰਕਾਰ ਦੇ ਇਸ ਫੈਸਲੇ ਨਾਲ ਉਨ੍ਹਾਂ ਲੋਕਾਂ ਨੂੰ ਰਾਹਤ ਮਿਲੀ ਹੈ ਜਿਨ੍ਹਾਂ ਨੇ ਅਜੇ ਤੱਕ ਆਪਣੀ ਗੱਡੀ ਉਤੇ ਫਾਸਟਟੈਗ ਨਹੀਂ ਲਗਾਇਆ ਹੈ।

  • Share this:
1 ਦਸੰਬਰ 2019 ਤੋਂ ਰਾਸ਼ਟਰੀ ਰਾਜ ਮਾਰਗ ਟੌਲ ਪਲਾਜ਼ਾ (Toll Plaza) 'ਤੇ ਫਾਸਟਟੈਗ ਦੀ ਵਰਤੋਂ' ਤੇ ਵੱਡਾ ਫੈਸਲਾ ਲੈਂਦਿਆਂ ਕੇਂਦਰ ਸਰਕਾਰ ਨੇ ਇਸ ਨੂੰ 15 ਦਿਨਾਂ ਲਈ ਅੱਗੇ ਵਧਾ ਦਿੱਤਾ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹੁਣ 15 ਦਸੰਬਰ 2019 ਤੋਂ ਟੋਲ ਪਲਾਜ਼ਾ ਤੋਂ ਲੰਘਣ ਵਾਲੀਆਂ ਗੱਡੀਆਂ ਲਈ ਫਾਸਟੈਗ ਲਾਜ਼ਮੀ ਕੀਤਾ ਜਾਵੇਗਾ। ਸਰਕਾਰ ਦੇ ਇਸ ਫੈਸਲੇ ਨਾਲ ਉਨ੍ਹਾਂ ਲੋਕਾਂ ਨੂੰ ਰਾਹਤ ਮਿਲੀ ਹੈ ਜਿਨ੍ਹਾਂ ਨੇ ਅਜੇ ਤੱਕ ਆਪਣੀ ਗੱਡੀ ਉਤੇ ਫਾਸਟਟੈਗ ਨਹੀਂ ਲਗਾਇਆ ਹੈ।



ਸ਼ੁਕਰਵਾਰ ਸ਼ਾਮ ਨੂੰ ਆਵਾਜਾਈ ਅਤੇ ਕੌਮੀ ਰਾਜਮਾਰਗ ਮੰਤਰਾਲੇ (Ministry of Road Transport and Highways) ਨੇ ਇਸ ਸਬੰਧੀ ਨੋਟੀਫਿਕੇਸ਼ਨ ਰਾਹੀਂ ਜਾਣਕਾਰੀ ਦਿੱਤੀ ਹੈ। ਮੰਤਰਾਲੇ ਨੂੰ ਫਾਸਟਟੈਗ ਨੂੰ ਲਾਜ਼ਮੀ ਬਣਾਉਣ ਲਈ ਆਖਰੀ ਤਰੀਕ ਵਧਾਉਣ ਲਈ ਕਿਹਾ ਗਿਆ ਹੈ ਤਾਂ ਜੋ ਆਮ ਲੋਕਾਂ ਨੂੰ ਇਹ ਧਿਆਨ ਵਿਚ ਰੱਖਦੇ ਹੋਏ ਫਾਸਟਟੈਗ ਖਰੀਦਣ ਲਈ ਕਾਫ਼ੀ ਸਮਾਂ ਮਿਲ ਸਕੇ।

ਇਸ ਤੋਂ ਪਹਿਲਾਂ ਟੋਲ ਪਲਾਜ਼ਾ ਉਤੇ ਫਾਸਟਟੈਗ ਨੂੰ 1 ਦਸੰਬਰ 2019 ਨੂੰ ਲਾਜ਼ਮੀ ਬਣਾਇਆ ਜਾਣਾ ਸੀ। ਕੇਂਦਰ ਸਰਕਾਰ ਨੇ ਇਹ ਕਦਮ ਡਿਜੀਟਲ ਅਦਾਇਗੀਆਂ ਨੂੰ ਉਤਸ਼ਾਹਤ ਕਰਨ ਦੇ ਨਾਲ ਨਾਲ ਲੰਬੀਆਂ ਲਾਈਨਾਂ ਤੋਂ ਪ੍ਰਹੇਜ ਕਰਨ ਅਤੇ ਪ੍ਰਦੂਸ਼ਣ ਦੇ ਪੱਧਰਾਂ ਨੂੰ ਕੰਟਰੋਲ ਕਰਨ ਦੇ ਮੱਦੇਨਜ਼ਰ ਚੁੱਕਿਆ ਹੈ।
First published: November 29, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...