ਇੱਕ ਸਮਾਂ ਸੀ ਜਦੋਂ ਦੇਸ਼ ਵਿੱਚ ਟੋਲ ਪਲਾਜ਼ਿਆਂ 'ਤੇ ਬਹੁਤ ਲੰਮੀਆਂ-ਲੰਮੀਆਂ ਕਤਾਰਾਂ ਲੱਗਦੀਆਂ ਸਨ ਅਤੇ ਲੋਕ ਆਪਣੀ ਵਾਰੀ ਆਉਣ ਤੱਕ ਖੜ੍ਹੇ ਰਹਿੰਦੇ ਸਨ। ਪਰਚੀ ਕਟਵਾਉਣ ਤੋਂ ਬਾਅਦ ਪਰਚੀ ਨੂੰ ਸੰਭਾਲ ਕੇ ਵੀ ਰੱਖਣਾ ਪੈਂਦਾ ਸੀ ਕਿਉਂਕਿ ਜੇਕਰ ਤੁਸੀਂ ਆਉਣ-ਜਾਣ ਦੀ ਪਰਚੀ ਕਟਵਾਈ ਹੁੰਦੀ ਸੀ ਤਾਂ ਵਾਪਸੀ ਸਮੇਂ ਉਹ ਦਿਖਾਉਣੀ ਜ਼ਰੂਰੀ ਹੁੰਦੀ ਸੀ। ਫਿਰ ਸਰਕਾਰ ਨੇ FASTag ਜਾਰੀ ਕੀਤੇ ਅਤੇ ਇਸ ਨਾਲ ਟੋਲ ਪਲਾਜ਼ਿਆਂ ਦੀ ਬਹੁਤ ਸਾਰੀ ਭੀੜ ਘੱਟ ਹੋ ਗਈ ਕਿਉਂਕਿ ਹੁਣ ਤੁਹਾਨੂੰ ਰੁਕਣਾ ਨਹੀਂ ਪੈਂਦਾ ਅਤੇ ਫਾਸਟੈਗ ਸਿਸਟਮ ਨਾਲ ਆਪਣੇ ਆਪ ਹੀ ਟੋਲ ਟੈਕਸ ਕਟਿਆ ਜਾਂਦਾ ਹੈ। ਪਰ ਅਜੇ ਵੀ ਬਹੁਤ ਸਾਰੇ ਲੋਕ FASTag ਦੀ ਵਰਤੋਂ ਨਹੀਂ ਕਰ ਰਹੇ ਅਤੇ ਜਾਮ ਲੱਗ ਰਹੇ ਹਨ।
ਪਰ ਹੁਣ ਸਰਕਾਰ ਸ਼ਾਇਦ ਇਸ ਸਿਸਟਮ ਨੂੰ ਵੀ ਜਲਦੀ ਬਦਲਣ ਦੀ ਯੋਜਨਾ ਬਣਾ ਰਹੀ ਹੈ। ਸਰਕਾਰ ਆਉਣ ਵਾਲੇ ਦਿਨਾਂ ਵਿੱਚ ਟੋਲ ਪਲਾਜ਼ਿਆਂ ਨੂੰ ਖ਼ਤਮ ਕਰਨ ਬਾਰੇ ਕੋਈ ਫੈਸਲਾ ਲੈ ਸਕਦੀ ਹੈ। ਇਸ ਲਈ ਟੋਲ ਟੈਕਸ ਵਾਸਤੇ ਇੱਕ ਨਵਾਂ ਸਿਸਟਮ ਬਣਾਇਆ ਜਾ ਸਕਦਾ ਹੈ। ਇਸ ਲਈ ਦੇਸ਼ ਵਿੱਚ ANPR (ਆਟੋਮੈਟਿਕ ਨੰਬਰ ਪਲੇਟ ਰੀਡਰ) ਕੈਮਰੇ ਨਾਮਕ ਇੱਕ ਨਵਾਂ GPS-ਅਧਾਰਿਤ ਟੋਲ ਸਿਸਟਮ ਲਾਗੂ ਹੋ ਸਕਦਾ ਹੈ। ਇਸ ਨਾਲ ਤੁਹਾਨੂੰ ਕਿਤੇ ਵੀ ਰੁੱਕਣ ਦੀ ਲੋੜ ਨਹੀਂ ਹੋਵੇਗੀ।
ਜਾਣੋ ਕੀ ਹੈ ਇਹ ਸਿਸਟਮ: ਤੁਹਾਨੂੰ ਦੱਸ ਦੇਈਏ ਕਿ ਇਸ ANPR (ਆਟੋਮੈਟਿਕ ਨੰਬਰ ਪਲੇਟ ਰੀਡਰ) ਸਿਸਟਮ ਵਿੱਚ ਵਾਹਨ ਦੀ ਲਾਇਸੈਂਸ ਪਲੇਟ ਨੂੰ ਪੜ੍ਹੇਗਾ ਅਤੇ ਮਾਲਕ ਦੇ ਖਾਤੇ ਵਿੱਚੋਂ ਹੀ ਟੋਲ ਟੈਕਸ ਕਟਿਆ ਜਾਵੇਗਾ। ਇਹ ਸਿਸਟਮ ਪੂਰੀ ਤਰ੍ਹਾਂ ਨਾਲ ਕੈਮਰਿਆਂ 'ਤੇ ਆਧਾਰਿਤ ਹੋਵੇਗਾ ਜਿਹਨਾਂ ਨੂੰ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ਇੰਸਟਾਲ ਕੀਤਾ ਜਾਵੇਗਾ। ਇਹ ਕੈਮਰੇ ਲਾਇਸੈਂਸ ਪਲੇਟ ਦੀ ਫੋਟੋ ਲੈਣਗੇ ਅਤੇ ਵਾਹਨ ਨੰਬਰ ਤੋਂ ਟੋਲ ਰਾਹੀਂ ਟੋਲ ਟੈਕਸ ਕੱਟਣਗੇ। ਇਹ FASTag ਨਾਲੋਂ ਵਧੀਆ ਸਾਬਤ ਹੋ ਸਕਦਾ ਹੈ।
ਜੇਕਰ ਤੁਹਾਨੂੰ ਦੱਸੀਏ ਕਿ ਸਿਰਫ ਟੋਲ ਪਲਾਜ਼ਿਆਂ 'ਤੇ ਖੜ੍ਹੇ ਰਹਿਣ ਕਾਰਨ 1 ਲੱਖ ਕਰੋੜ ਰੁਪਏ ਦਾ ਤੇਲ ਬਰਬਾਦ ਹੁੰਦਾ ਹੈ ਤਾਂ ਇਹ ਹਰਿੰਗੀ ਵਾਲੀ ਗੱਲ ਨਹੀਂ ਹੈ ਕਿਉਂਕਿ ਇਹ ਅੰਕੜੇ ਟਰਾਂਸਪੋਰਟ ਕਾਰਪੋਰੇਸ਼ਨ ਆਫ਼ ਇੰਡੀਆ ਅਤੇ ਆਈਆਈਐਮ ਕਲਕੱਤਾ ਦੀ ਰਿਪੋਰਟ ਵਿੱਚ ਦਿੱਤੇ ਗਏ ਹਨ। ਟੋਲ ਪਲਾਜ਼ਿਆਂ ਕਾਰਨ ਦੇਸ਼ ਨੂੰ 1 ਲੱਖ 45 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ।
ਬਣਨਗੀਆਂ ਨਵੀਆਂ ਨੰਬਰ ਪਲੇਟਾਂ: ਕਿਉਂਕਿ ਇਹ ਸਿਸਟਮ ਨਬੰਰ ਪਲੇਟਾਂ ਨੂੰ ਕੈਪਚਰ ਕਰਨ ਨਾਲ ਚਲੇਗਾ ਇਸ ਲਈ ਤੁਹਾਨੂੰ ਦੱਸ ਦੇਈਏ ਕਿ ਸਰਕਾਰ ਜਲਦੀ ਹੀ ਨੰਬਰ ਪਲੇਟਾਂ ਵਿੱਚ ਵੀ ਵੱਡਾ ਬਦਲਾਅ ਕਰ ਸਕਦੀ ਹੈ। ਇਹਨਾਂ ਨੰਬਰ ਪਲੇਟਾਂ ਵਿੱਚ GPS ਵੀ ਲਗਾਏ ਜਾਣਗੇ। ਪੁਰਾਣੇ ਵਾਹਨਾਂ ਨੂੰ ਵੀ ਨਵੀਆਂ ਨੰਬਰ ਪਲੇਟਾਂ ਲਗਾਉਣੀਆਂ ਪੈਣਗੀਆਂ। ਇਸ ਕੰਮ ਲਈ ਪੂਰਾ ਸਿਸਟਮ ਹੋਵੇਗਾ ਅਤੇ ਟੋਲ ਪਲਾਜ਼ਿਆਂ 'ਤੇ ਲੱਗਾ ਸਾਫਟਵੇਅਰ ਵਾਹਨ ਦੇ ਨਿਕਲਦੇ ਹੀ ਤੁਹਾਡੇ ਖਾਤੇ 'ਚੋਂ ਟੋਲ ਟੈਕਸ ਦੇ ਪੈਸੇ ਕੱਟ ਲਏਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: FASTag, National news, Toll Plaza