ਮੁਫਤ Fastag ! 15 ਫਰਵਰੀ ਤੋਂ ਲੈਕੇ 29 ਫਰਵਰੀ ਤੱਕ ਫਾਸਟੈਗ ਮਿਲੇਗਾ ਮਫਤ, ਚਾਹੀਦਾ ਹੋਵੇਗਾ ਇਹ ਦਸਤਾਵੇਜ

News18 Punjabi | News18 Punjab
Updated: February 13, 2020, 9:23 AM IST
share image
ਮੁਫਤ Fastag ! 15 ਫਰਵਰੀ ਤੋਂ ਲੈਕੇ 29 ਫਰਵਰੀ ਤੱਕ ਫਾਸਟੈਗ ਮਿਲੇਗਾ ਮਫਤ, ਚਾਹੀਦਾ ਹੋਵੇਗਾ ਇਹ ਦਸਤਾਵੇਜ
ਮੁਫਤ Fastag ! 15 ਫਰਵਰੀ ਤੋਂ ਲੈਕੇ 29 ਫਰਵਰੀ ਤੱਕ ਫਾਸਟੈਗ ਮਿਲੇਗਾ ਮਫਤ, ਚਾਹੀਦਾ ਹੋਵੇਗਾ ਇਹ ਦਸਤਾਵੇਜ

ਫਾਸਟੈਗ (Fastag) ਦਾ ਇਸਤੇਮਾਲ ਅੱਜ ਹਰ ਕੋਈ ਕਰਨ ਲੱਗਾ ਹੈ ਜਿਸ ਨਾਲ ਲੋਕਾਂ ਨੂੰ ਕਾਫੀ ਸਮੇਂ ਤੱਕ ਟੋਲ ਪਲਾਜਾਂ ਦੀ ਲੰਬੀ ਲਾਇਨਾਂ ਚ ਖੜ੍ਹੇ ਰਹਿਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਨਹੀਂ ਪੈਂਦਾ। ਐਨਐਚਏਆਈ ਦੇ ਟੋਲ ਪਲਾਜਾ ਤੇ ਡਿਜਿਟਲ ਭੁਗਤਾਨ ਦੇ ਲਈ 15 ਤੋਂ 29 ਫਰਵਰੀ ਯਾਨੀ 15 ਦਿਨਾਂ ਦੇ ਲਈ ਫਾਸਟੈਗ ਮੁਫਤ ਮਿਲੇਗਾ।

  • Share this:
  • Facebook share img
  • Twitter share img
  • Linkedin share img
ਫਾਸਟੈਗ (Fastag) ਦਾ ਇਸਤੇਮਾਲ ਅੱਜ ਹਰ ਕੋਈ ਕਰਨ ਲੱਗਾ ਹੈ ਜਿਸ ਨਾਲ ਲੋਕਾਂ ਨੂੰ ਕਾਫੀ ਸਮੇਂ ਤੱਕ ਟੋਲ ਪਲਾਜਾਂ ਦੀ ਲੰਬੀ ਲਾਇਨਾਂ ਚ ਖੜ੍ਹੇ ਰਹਿਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਨਹੀਂ ਪੈਦਾ। ਵਾਹਨ ਚਾਲਕ ਆਰਾਮ ਨਾਲ ਆਪਣਾ ਸਫਰ ਕਰਦੇ ਹਨ। ਐਨਐਚਏਆਈ ਦੇ ਟੋਲ ਪਲਾਜਾ ਤੇ ਡਿਜਿਟਲ ਭੁਗਤਾਨ ਦੇ ਲਈ 15 ਤੋਂ 29 ਫਰਵਰੀ ਯਾਨੀ 15 ਦਿਨਾਂ ਦੇ ਲਈ ਫਾਸਟੈਗ ਮੁਫਤ ਮਿਲੇਗਾ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਕਿਹਾ ਹੈ ਕਿ National Highways Authority of India (NHAI)  ਨੇ ਫਾਸਟੈਗ ਦੀ ਲਾਗਤ 100 ਰੁਪਏ ਨੂੰ 15 ਦਿਨਾਂ ਦੇ ਕਈ ਮੁਆਫ ਕਰ ਦਿੱਤਾ ਹੈ। NHAI ਨੇ ਕਿਹਾ ਹੈ ਕਿ ਨਵਾਂ ਨਿਯਮਾਂ 15 ਫਰਵਰੀ ਤੋਂ 29 ਫਰਵਰੀ ਤੱਕ ਜਾਰੀ ਰਹੇਗਾ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦਾ ਕਹਿਣਾ ਹੈ ਕਿ ਰਾਸ਼ਟਰੀ ਰਾਜਮਾਰਗ ਟੋਲ ਪਲਾਜ਼ਾ ’ਚ  ਫਾਸਟੈਗ ਜਰੀਏ ਯੂਜਰ ਫੀਸ ਦੇ ਡਿਜਿਟਲ ਸੰਗ੍ਰਹਿ ਨੂੰ ਹੋਰ ਵੀ ਜਿਆਦਾ ਵਧਾਉਣ ਦੇ ਲਈ ਇਹ ਫੈਸਲਾ ਲਿਆ ਗਿਆ ਹੈ।

ਵਾਹਨ ਚਾਲਕਾਂ ਨੂੰ ਨਾਲ ਲਿਆਉਣਾ ਪੈਣਾ ਇਹ ਦਸਤਾਵੇਜ


NHAI ਦੇ ਇਸ ਫੈਸਲੇ ਤੋਂ ਬਾਅਦ 15 ਫਰਵਰੀ ਤੱਕ ਵਾਹਨ ਚਾਲਕਾਂ ਨੂੰ ਕਾਫੀ ਫਾਇਦਾ ਹੋਵੇਗਾ। ਇਸ ਸਹੁਲਤ ਦਾ ਲਾਭ ਚੁੱਕਣ ਲਈ ਵਾਹਨ ਮਾਲਿਕਾ ਨੂੰ ਕਿਸੇ ਵੀ ਅਧਿਕਾਰਤ ਪੁਆਇੰਟ ਆਫ ਸੇਲ ਸਥਾਨਾਂ ਤੇ ਵਾਹਨ ਦੇ ਵੈਧ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਦੇ ਨਾਲ ਜਾ ਸਕਦੇ ਹਨ ਜਿਸ ਨਾਲ ਫਾਸਟੈਗ ਮੁਫਤ ਚ ਉਪਲੱਬਧ ਹੋ ਸਕੇ।

15 ਦਸੰਬਰ 2019 ਤੋਂ ਸ਼ੁਰੂ ਹੋਇਆ ਸੀ ਫਾਸਟੈਗ


ਐਨਐਚਏਆਈ ਨੇ 15 ਦਸੰਬਰ 2019 ਤੋਂ ਦੇਸ਼ ਦੇ ਸਾਰੇ 527 ਟੋਲ ਪਲਾਜਾ ਤੇ ਇਲੇਕਟ੍ਰਾਨਿਕ ਟੋਲ ਵਸੂਲੀ ਨੂੰ ਜਰੂਰੀ ਕਰ ਦਿੱਤਾ ਗਿਆ ਸੀ। ਸਰਕਾਰ ਨੇ ਫੈਸਲਾ ਸੁਣਾਉਂਦੇ ਹੋਏ ਘੱਟੋ-ਘੱਟ 75 ਫੀਸਦੀ ਟੋਲ ਲੈਨ ’ਚ ਫਾਸਟੈਗ ਦੇ ਇਸਤੇਮਾਲ ਨੂੰ ਜ਼ਰੂਰੀ ਕਰ ਦਿੱਤਾ ਸੀ। ਹਾਲਾਂਕਿ 25 ਫੀਸਦੀ ਟੋਲ ਲੋਨ ’ਚ ਹੁਣ ਵੀ ਬਿਨ੍ਹਾਂ ਫਾਸਟੈਗ ਦੇ ਟੋਲ ਭੁਗਤਾਨ ਕਰਨ ’ਚ ਛੋਟ ਹੈ।
First published: February 13, 2020, 9:15 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading