
ਮੱਝਾਂ ਨਾਲ ਭੱਜਿਆ ਇਹ ਭਾਰਤੀ, 9.55 ਸੈਕੰਡ 'ਚ 100 ਮੀਟਰ ਦੀ ਦੂਰੀ ਕੀਤੀ ਤੈਅ(Image: DP Satish)
ਦੁਨੀਆ ਦੇ ਸਭ ਤੋਂ ਤੇਜ਼ ਦੌੜਾਕ ਉਸੈਨ ਬੋਲਟ ਲਈ ਇਕ ਨਵਾਂ ਸ਼ਖਸ ਚੁਨੌਤੀ ਲੈ ਕੇ ਆਇਆ ਹੈ। ਇਹ ਨੌਜਵਾਨ ਕਿਸੇ ਹੋਰ ਦੇਸ਼ ਤੋਂ ਨਹੀਂ ਬਲਕਿ ਭਾਰਤ ਤੋਂ ਹੈ। ਇਸ ਨੌਜਵਾਨ ਨੇ 9.55 ਸੈਕੰਡ ਵਿਚ 100 ਮੀਟਰ ਦੀ ਦੂਰੀ ਤੈਅ ਕੀਤੀ। ਇਸ ਦਾ ਨਾਮ ਸ੍ਰੀਨਿਵਾਸ ਗੌੜਾ ਹੈ ਅਤੇ ਇਸਦੀ ਉਮਰ ਸਿਰਫ 28 ਸਾਲ ਹੈ। ਦੱਸ ਦਈਏ ਕਿ ਜਮੈਕਾ ਦੇ ਉਸੈਨ ਬੋਲਟ ਦੇ ਨਾਮ ਸਿਰਫ 9.58 ਸੈਕੰਡ ਦੇ ਵਿਚ 100 ਮੀਟਰ ਦੀ ਦੂਰੀ ਤੈਅ ਕਰਨ ਦਾ ਰਿਕਾਰਡ ਹੈ। ਗੌੜਾ ਨੇ ਇਹ ਰਿਕਾਰਡ ਕਿਸੀ ਟਰੈਕ ਤੇ ਨਹੀਂ, ਬਲਕਿ ਮੱਝਾਂ ਦੀ ਦੌੜ (ਕੰਬਾਲਾ) ਵਿਚ ਬਣਾਇਆ ਹੈ । ਦੱਸਿਆ ਜਾ ਰਿਹਾ ਹੈ ਕਿ ਸ੍ਰੀਨਿਵਾਸ ਨੇ ਕੁੱਲ 142.5 ਮੀਟਰ ਦੀ ਦੂਰੀ ਸਿਰਫ 13.62 ਸੈਕੰਡ ਵਿਚ ਪੂਰੀ ਕੀਤੀ।
ਹਾਲਾਂਕਿ ਦੋਨਾਂ ਦੇ ਰਿਕਾਰਡਾਂ ਦੀ ਸਿੱਧੀ ਤੁਲਨਾ ਨਹੀਂ ਕੀਤੀ ਜਾ ਸਕਦੀ, ਕਿਉਂਕਿ ਕੰਬਾਲਾ ਮੱਝਾਂ ਦੀ ਜੋੜੀ ਦੀ ਦੌੜ ਹੈ ਅਤੇ ਪੈਦਾ ਕੀਤੀ ਗਤੀ ਵੀ ਜਾਨਵਰਾਂ ਵੱਲੋਂ ਸੀ। ਪਰ ਇਹ ਦੌੜ ਉਸਨੇ ਇਕ ਚਿੱਕੜ ਦੇ ਮੈਦਾਨ ‘ਚ ਪੂਰੀ ਕੀਤੀ ਹੈ। ਗੌੜਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ, "ਮੈਂ ਕੰਬਾਲਾ ਨੂੰ ਪਿਆਰ ਕਰਦਾ ਹਾਂ। ਉਸਨੇ ਕਿਹਾ ਕਿ ਮੇਰੀ ਸਫਲਤਾ ਦਾ ਸਿਹਰਾ ਮੇਰੀ ਦੋ ਮੱਝਾਂ ਨੂੰ ਵੀ ਜਾਣਾ ਚਾਹੀਦਾ ਹੈ। ਉਹ ਬਹੁਤ ਵਧੀਆ ਦੌੜੀਆਂ, ਮੈਂ ਉਨ੍ਹਾਂ ਦਾ ਪਿੱਛਾ ਕੀਤਾ ਜਾਂ ਉਨ੍ਹਾਂ ਦੇ ਨਾਲ ਨੱਠਿਆਂ"।
ਸ੍ਰੀਨਿਵਾਸ ਗੌੜਾ ਦੇ ਇਸ ਕਾਰਨਾਮੇ ਨੇ ਇੰਟਰਨੈਟ ਜਗਤ ਤੇ ਸਨਸਨੀ ਮਚਾ ਦਿੱਤੀ ਹੈ। ਦੁਨੀਆ ਭਰ ਦੇ ਕਈ ਹਜ਼ਾਰਾਂ ਲੋਕਾਂ ਨੇ ਇਸਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਕਈਆਂ ਨੇ ਕਿਹਾ ਕਿ ਸਰਕਾਰ ਨੂੰ ਗੌੜਾ ਨੂੰ ਓਲੰਪਿਕ ਲਈ ਸਿਖਲਾਈ ਦੇਣੀ ਚਾਹੀਦੀ ਹੈ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।