• Home
 • »
 • News
 • »
 • national
 • »
 • FATEHABAD BLACKMAIL THREATENING TO MAKE PORNOGRAPHIC VIDEOS VIRAL IN HARYANA

ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕਰਦੀ ਮਹਿਲਾ ਸਣੇ ਚਾਰ ਗ੍ਰਿਫਤਾਰ

ਪੰਜਾਬ ਦੇ ਬਲਰਾ (ਮੂਨਕ) ਦੇ ਰਹਿਣ ਵਾਲੇ ਅਮਨਦੀਪ ਨੇ ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਦੋ ਔਰਤਾਂ ਅਤੇ ਤਿੰਨ ਆਦਮੀ ਉਸ ਦੇ ਫੁੱਫੜ ਬਲਵੰਤ ਸਿੰਘ ਨੂੰ ਅਸ਼ਲੀਲ ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਬਲੈਕਮੇਲ ਕਰ ਰਹੇ ਸਨ।

ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕਰਦੀ ਮਹਿਲਾ ਸਣੇ ਚਾਰ ਗ੍ਰਿਫਤਾਰ

 • Share this:
  ਹਰਿਆਣਾ ਪੁਲਿਸ ਨੇ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕਰਕੇ 40 ਹਜ਼ਾਰ ਰੁਪਏ ਲੈਂਦੇ ਔਰਤ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ। ਪੰਜਾਬ ਦੇ ਇਕ ਵਿਅਕਤੀ ਵੱਲੋਂ ਫਤਿਆਬਾਦ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪੁਲਿਸ ਨੇ ਫੜੇ ਗਏ ਲੋਕਾਂ ਨੂੰ ਇੱਕ ਰੈਕੇਟ ਦਾ ਹਿੱਸਾ ਦੱਸਿਆ ਹੈ। ਉਨ੍ਹਾਂ ਨਾਲ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਸਨ।

  ਹਰਿਆਣਾ ਦੇ ਫਤਿਆਬਾਦ ਵਿਚ ਪੁਲਿਸ ਨੇ ਇੱਕ ਗਿਰੋਹ ਨੂੰ ਕਾਬੂ ਕੀਤਾ ਹੈ ਜੋ ਆਪਣੇ ਜਾਲ ਵਿੱਚ ਫਸਾ ਕੇ ਲੋਕਾਂ ਨੂੰ ਬਲੈਕਮੇਲ ਕਰਨ ਦਾ ਧੰਦਾ ਚਲਾ ਰਿਹਾ ਸੀ। ਗ੍ਰਿਫਤਾਰੀ ਤੋਂ ਬਾਅਦ ਪੁਲਿਸ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈਣ ਦੀ ਕਾਰਵਾਈ ਵਿੱਚ ਲੱਗੀ ਹੋਈ ਹੈ।

  ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੁਭਾਸ਼ ਚੰਦਰ ਨੇ ਦੱਸਿਆ ਕਿ ਪੰਜਾਬ ਦੇ ਬਲਰਾ (ਮੂਨਕ) ਦੇ ਰਹਿਣ ਵਾਲੇ ਅਮਨਦੀਪ ਨੇ ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਸੀ। ਉਸ ਨੇ ਦੱਸਿਆ ਕਿ ਦੋ ਔਰਤਾਂ ਅਤੇ ਤਿੰਨ ਆਦਮੀ ਪਿੰਡ ਬੱਬਨਪੁਰ (ਫਤਿਹਾਬਾਦ) ਨਿਵਾਸੀ ਉਸ ਦੇ ਫੁੱਫੜ ਬਲਵੰਤ ਸਿੰਘ ਨੂੰ ਅਸ਼ਲੀਲ ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਬਲੈਕਮੇਲ ਕਰ ਰਹੇ ਸਨ।

  ਗਿਰੋਹ ਦੇ ਮੈਂਬਰਾਂ ਦੁਆਰਾ ਬਲੈਕਮੇਲ ਕਰਕੇ 2 ਲੱਖ ਰੁਪਏ ਦੀ ਮੰਗ ਕੀਤੀ ਸੀ। ਡੀਐਸਪੀ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਇੱਕ ਛਾਪਾ ਮਾਰਨ ਵਾਲੀ ਪਾਰਟੀ ਤਿਆਰ ਕੀਤੀ ਅਤੇ ਪੀੜਤ ਨੂੰ 40 ਹਜ਼ਾਰ ਰੁਪਏ ਦੇ ਨੋਟ ਦਿੱਤੇ ਅਤੇ ਪੁਲਿਸ ਵੱਲੋਂ ਇਨ੍ਹਾਂ ਨੋਟਾਂ ਦੇ ਨੰਬਰ ਨੋਟ ਕੀਤੇ ਸਨ।

  ਇਸ ਤੋਂ ਬਾਅਦ ਜਿਵੇਂ ਹੀ ਮੁਲਜ਼ਮ ਨੇ ਰਤੀਆ ਦੀ ਅਨਾਜ ਮੰਡੀ ਵਿਚ ਬਲੈਕਮੇਲਿੰਗ ਲਈ 40 ਹਜ਼ਾਰ ਰੁਪਏ ਲੈਣ ਲਈ ਪੀੜਤ ਨੂੰ ਕਾਰ ਵਿੱਚ ਬਿਠਾਇਆ ਅਤੇ ਉਸੇ ਪੈਸੇ ਲੈਣ ਦੌਰਾਨ ਪੁਲਿਸ ਦੀ ਰੇਡਿੰਗ ਪਾਰਟੀ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ।

  ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚ ਨਛੱਤਰ ਸਿੰਘ, ਮੰਗਤ ਰਾਮ ਅਤੇ ਸੁੱਖਾ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਤਿੰਨਾਂ ਮੁਲਜ਼ਮਾਂ ਤੋਂ ਪੁੱਛਗਿੱਛ ਤੋਂ ਬਾਅਦ ਗੈਂਗ ਦੀ ਮੁਖੀ ਮਹਿਲਾ ਕਾਲ ਕੌਰ ਉਰਫ ਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਡੀਐਸਪੀ ਨੇ ਦੱਸਿਆ ਕਿ ਇਸ ਗਿਰੋਹ ਵਿੱਚ ਦੋ ਹੋਰ ਵਿਅਕਤੀ ਸ਼ਾਮਲ ਦੱਸੇ ਜਾ ਰਹੇ ਹਨ। ਜਿਸ ਦੀ ਪੁਲਿਸ ਭਾਲ ਕਰ ਰਹੀ ਹੈ। ਡੀਐਸਪੀ ਨੇ ਦੱਸਿਆ ਕਿ ਫਿਲਹਾਲ ਇਸ ਗਿਰੋਹ ਬਾਰੇ ਪੂਰੀ ਜਾਂਚ ਕੀਤੀ ਜਾ ਰਹੀ ਹੈ।
  Published by:Gurwinder Singh
  First published:
  Advertisement
  Advertisement