ਪਰਾਲੀ ਸਾੜਨ ਤੋਂ ਰੋਕਣ ਆਈ ਖੇਤੀ ਵਿਭਾਗ ਦੀ ਟੀਮ ਨੂੰ ਬੰਧਕ ਬਣਾਇਆ

News18 Punjabi | News18 Punjab
Updated: November 1, 2020, 11:09 AM IST
share image
ਪਰਾਲੀ ਸਾੜਨ ਤੋਂ ਰੋਕਣ ਆਈ ਖੇਤੀ ਵਿਭਾਗ ਦੀ ਟੀਮ ਨੂੰ ਬੰਧਕ ਬਣਾਇਆ
ਪਰਾਲੀ ਸਾੜਨ ਤੋਂ ਰੋਕਣ ਆਈ ਖੇਤੀ ਵਿਭਾਗ ਦੀ ਟੀਮ ਨੂੰ ਬੰਧਕ ਬਣਾਇਆ

  • Share this:
  • Facebook share img
  • Twitter share img
  • Linkedin share img
ਹਰਿਆਣਾ ਦੇ ਜਾਖਲ ਬਲਾਕ ਦੇ ਪਿੰਡ ਮੁੰਦਲੀਆਂ ਵਿਚ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਦੇ 5 ਅਧਿਕਾਰੀਆਂ ਨੂੰ 2 ਘੰਟਿਆਂ ਲਈ ਬੰਧਕ ਬਣਾਈ ਰੱਖਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚ ਗਈ।

ਅਧਿਕਾਰੀਆਂ ਨੇ ਕਿਸਾਨਾਂ ਨੂੰ ਸਮਝਿਆ ਅਤੇ ਬੰਧਕ ਖੇਤੀਬਾੜੀ ਟੀਮ ਨੂੰ ਬਚਾਇਆ। ਦੱਸ ਦਈਏ ਕਿ ਖੇਤੀਬਾੜੀ ਵਿਭਾਗ ਨੂੰ ਸੈਟੇਲਾਈਟ ਦੇ ਜ਼ਰੀਏ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਜਾਣਕਾਰੀ ਦਿੱਤੀ ਗਈ ਸੀ। ਇਸੇ ਦੇ ਅਧਾਰ 'ਤੇ ਖੇਤੀਬਾੜੀ ਵਿਭਾਗ ਦੀ ਟੀਮ ਮੌਕੇ ਦਾ ਜਾਇਜ਼ਾ ਲੈਣ ਲਈ ਪਿੰਡ ਮੁੰਦਲੀਆਂ ਪਹੁੰਚੀ ਸੀ।

ਦੋਸ਼ ਹੈ ਕਿ ਪਿੰਡ ਵਾਸੀਆਂ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਐਸ.ਡੀ.ਓ ਅਜੈ ਕੁਮਾਰ ਢਿੱਲੋਂ, ਧਰਮਵੀਰ ਖੇਤੀਬਾੜੀ ਵਿਭਾਗ ਦੇ ਅਧਿਕਾਰੀ, ਪਟਵਾਰੀ ਰਾਜਪਾਲ, ਰਾਜਕੁਮਾਰ ਸੈਕਟਰੀ ਅਤੇ ਇਕ ਹੋਰ ਕਰਮਚਾਰੀ ਨੂੰ 2 ਘੰਟੇ ਬੰਧਕ ਬਣਾ ਕੇ ਰੱਖਿਆ। ਇਸ ਦੇ ਨਾਲ ਹੀ ਜੇਕਰ ਕਿਸਾਨਾਂ ਦੀ ਮੰਨੀਏ ਤਾਂ ਜਾਖਲ ਬਲਾਕ ਦੇ ਪਿੰਡ ਦੇ ਲੋਕਾਂ ਨੇ ਅਧਿਕਾਰੀਆਂ ਨਾਲ ਸਾਂਝੀ ਮੀਟਿੰਗ ਕੀਤੀ।
ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮੀਟਿੰਗ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਦੀਆਂ ਗੰਢਾਂ ਬੰਨ੍ਹਣ ਦਾ ਪ੍ਰਬੰਧ ਕਰਨ ਦਾ ਵਾਅਦਾ ਕੀਤਾ ਸੀ, ਪਰ 3 ਦਿਨਾਂ ਬਾਅਦ ਵੀ ਵਿਭਾਗ ਵੱਲੋਂ ਕੋਈ ਪੱਕਾ ਪ੍ਰਬੰਧ ਨਹੀਂ ਕੀਤਾ ਗਿਆ। ਕਣਕ ਦੀ ਬਿਜਾਈ ਦਾ ਸਮਾਂ ਬੀਤ ਰਿਹਾ ਹੈ, ਪਰੰਤੂ ਹੁਣ ਤੱਕ ਸਬੰਧਤ ਵਿਭਾਗ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਆਪਣੀ ਅਸਫਲਤਾ ਕਿਸਾਨਾਂ ਦੇ ਸਿਰ ਮੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੈ। ਜੇਕਰ ਸਬੰਧਤ ਵਿਭਾਗ ਵੱਲੋਂ ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਸਮੇਂ ਸਿਰ ਸਰੋਤ ਮੁਹੱਈਆ ਕਰਵਾਏ ਜਾਂਦੇ ਤਾਂ ਅੱਗ ਲੱਗਣ ਦੀ ਕੋਈ ਸੰਭਾਵਨਾ ਨਹੀਂ ਰਹਿ ਜਾਂਦੀ।
Published by: Gurwinder Singh
First published: November 1, 2020, 11:09 AM IST
ਹੋਰ ਪੜ੍ਹੋ
ਅਗਲੀ ਖ਼ਬਰ