• Home
 • »
 • News
 • »
 • national
 • »
 • FATEHABAD FATEHABAD ME HOTEL MALIK KI KURSI PAR BAITHE BAITHE AA GAI MAUT VIDEO VIRAL

ਕੁਰਸੀ 'ਤੇ ਬੈਠੇ-ਬੈਠੇ ਹੋਟਲ ਮਾਲਕ ਦੀ ਮੌਤ, ਸਾਹਮਣੇ ਖੜ੍ਹੇ ਗਾਹਕ ਵੀ ਨਹੀਂ ਸਮਝ ਸਕੇ ਮਾਮਲਾ, ਵੀਡੀਓ ਵਾਇਰਲ

 • Share this:
  ਹਰਿਆਣਾ ਦੇ ਫਤਿਹਾਬਾਦ (Fatehabad) ਵਿਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੱਸ ਸਟੈਂਡ ਨੇੜੇ ਸਥਿਤ ਅਰੋੜਾ ਹੋਟਲ ਦੇ ਮਾਲਕ ਬਲਵੰਤ ਰਾਏ ਦੀ ਕੁਰਸੀ ’ਤੇ ਬੈਠੇ-ਬੈਠੇ ਹੀ ਮੌਤ ਹੋ ਗਈ।

  ਖਾਸ ਗੱਲ ਇਹ ਹੈ ਕਿ ਉਹ ਗਾਹਕਾਂ ਨੂੰ ਸੰਭਾਲ ਰਿਹਾ ਸੀ, ਇਸੇ ਦੌਰਾਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਦੇ ਨਾਲ ਹੀ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

  ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉਸ ਦੇ ਹੋਟਲ 'ਚ ਗਾਹਕਾਂ ਦੀ ਭੀੜ ਹੈ। ਉਹ ਗਾਹਕਾਂ ਤੋਂ ਪੈਸਿਆਂ ਦਾ ਲੈਣ-ਦੇਣ ਕਰ ਰਹੇ ਸਨ। ਫਿਰ ਅਚਾਨਕ ਦਿਲ ਦਾ ਦੌਰਾ ਪਿਆ ਅਤੇ ਕੁਝ ਹੀ ਸਕਿੰਟਾਂ ਵਿਚ ਕੁਰਸੀ ਤੋਂ ਲੇਟ ਗਿਆ ਅਤੇ ਗਾਹਕਾਂ ਦੇ ਸਾਹਮਣੇ ਉਸ ਦੀ ਮੌਤ ਹੋ ਗਈ। ਸਭ ਕੁਝ ਇੰਨੀ ਜਲਦੀ ਹੋ ਗਿਆ ਕਿ ਗਾਹਕਾਂ ਨੂੰ ਵੀ ਕੁਝ ਸਮਝ ਨਹੀਂ ਆਇਆ।

  ਅਜਿਹੇ 'ਚ ਗਾਹਕ ਵਾਰ-ਵਾਰ ਬਿੱਲ ਲੈਣ ਲਈ ਕਹਿੰਦਾ ਰਿਹਾ। ਇਸ ਦੌਰਾਨ ਬਲਵੰਤ ਰਾਏ ਅਚਾਨਕ ਕੁਰਸੀ ਤੋਂ ਹੇਠਾਂ ਡਿੱਗ ਗਏ। ਅਜਿਹੇ 'ਚ ਇਕ ਹੋਰ ਗਾਹਕ ਨੇ ਆ ਕੇ ਉਸ ਨੂੰ ਸੰਭਾਲਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
  Published by:Gurwinder Singh
  First published: