ਮਾਰਬਲ ਨਾਲ ਭਰਿਆ ਟਰੱਕ ਕਾਰ ‘ਤੇ ਪਲਟਿਆ, 6 ਲੋਕਾਂ ਦੀ ਮੌਤ

ਰਾਜਸਥਾਨ ਦੇ ਨਾਗੌਰ ਵਿੱਚ ਦਰਦਨਾਕ ਹਾਦਸਾ ਵਾਪਰਿਆ। ਇਥੇ ਇੱਕ ਸੰਗਮਰਮਰ ਨਾਲ ਭਰਿਆ ਇੱਕ ਟਰੱਕ ਕਾਰ ਉਤੇ ਪਲਟ ਗਿਆ। ਹਾਦਸੇ ਵਿੱਚ ਕਾਰ ਸਵਾਰ 6 ਲੋਕਾਂ ਦੀ ਮੌਤ ਹੋ ਗਈ। ਇਹ ਸਾਰੇ ਲੋਕ ਹਰਿਆਣਾ ਦੇ ਵਸਨੀਕ ਸਨ।

ਮਾਰਬਲ ਨਾਲ ਭਰਿਆ ਟਰੱਕ ਕਾਰ ‘ਤੇ ਪਲਟਿਆ, 6 ਲੋਕਾਂ ਦੀ ਮੌਤ

 • Share this:
  ਰਾਜਸਥਾਨ ਦੇ ਨਾਗੌਰ ਵਿੱਚ ਇੱਕ ਸੰਗਮਰਮਰ ਨਾਲ ਭਰਿਆ ਇੱਕ ਟਰੱਕ ਕਾਰ ਉਤੇ ਪਲਟ ਗਿਆ। ਹਾਦਸੇ ਵਿੱਚ ਕਾਰ ਸਵਾਰ 6 ਲੋਕਾਂ ਦੀ ਮੌਤ ਹੋ ਗਈ। ਕਾਰ ਵਿਚ ਸਵਾਰ ਸਾਰੇ ਲੋਕ ਹਰਿਆਣਾ ਦੇ ਵਸਨੀਕ ਸਨ। ਜਿਨ੍ਹਾਂ ਵਿਚੋਂ 5 ਫਤਿਹਾਬਾਦ ਅਤੇ ਇਕ ਹਿਸਾਰ ਦਾ ਵਸਨੀਕ ਸੀ। ਪੁਲਿਸ ਨੇ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਹੈ। ਪੁਲਿਸ ਦੇ ਅਨੁਸਾਰ ਮ੍ਰਿਤਕਾਂ ਵਿੱਚ ਦੋ ਭਰਾ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਗਉਵੰਸ਼ ਨੂੰ ਬਚਾਉਣ ਕਾਰਨ ਹੋਇਆ ਹੈ। ਇਸ ਦੌਰਾਨ ਟਰੱਕ ਕਾਰ ਵੱਲ ਨੂੰ ਆ ਗਿਆ ਅਤੇ ਸਿੱਧੀ ਟੱਕਰ ਹੋਈ। ਟੱਕਰ ਹੁੰਦਿਆਂ ਹੀ ਡਰਾਈਵਰ ਨੇ ਕਾਰ ਨੂੰ ਸੜਕ ਤੋਂ ਹੇਠਾਂ ਉਤਾਰ ਲਿਆ, ਜਿਥੇ ਮਿੱਟੀ ਗਿੱਲੀ ਸੀ ਅਤੇ ਕਾਰ ਵਿਚ ਫੱਸ ਗਈ। ਟਰੱਕ ਵੀ ਆਪਣਾ ਸੰਤੁਲਨ ਗੁਆਉਣ ਕਾਰਨ ਕਾਰ 'ਤੇ ਪਲਟ ਗਿਆ।

  ਇਸ ਹਾਦਸੇ ਵਿੱਚ ਮਹਿੰਦਰ ਪੁੱਤਰ ਰਾਮਸਵਰੂਪ ਛਿੰਪਾ, ਵਿਨੋਦ ਪੁੱਤਰ ਸੂਰਜਰਮ, ਰਾਜਵੀਰ ਪੁੱਤਰ ਹਨੂੰਮਾਨ ਰਾਮ ਖਤਿਕ ਅਤੇ ਰਾਧੇਸ਼ਿਆਮ ਪੁੱਤਰ ਮਨੋਜ ਸਣੇ ਦੋ ਹੋਰ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਾਰੇ ਮ੍ਰਿਤਕਾਂ ਦੀ ਉਮਰ ਲਗਭਗ 35 ਤੋਂ 40 ਸਾਲ ਦੱਸੀ ਜਾਂਦੀ ਹੈ। ਪੁਲਿਸ ਅਨੁਸਾਰ ਕਾਰ ਵਿੱਚ ਸਵਾਰ ਸਾਰੇ ਲੋਕ ਆਪਣੇ ਪਿੰਡ ਕਿੜਦਾਨ ਤੋਂ ਜੋਧਪੁਰ ਵੱਲ ਜਾ ਰਹੇ ਸਨ।

  ਦੱਸਿਆ ਜਾ ਰਿਹਾ ਹੈ ਕਿ ਸਾਰੇ ਨੌਜਵਾਨ ਬੁੱਧਵਾਰ ਨੂੰ ਹਰਿਆਣਾ ਤੋਂ ਦੁਪਹਿਰ 12 ਵਜੇ ਜੋਧਪੁਰ ਜਾਣ ਲਈ ਰਵਾਨਾ ਹੋਏ ਸਨ। ਇਨ੍ਹਾਂ ਵਿੱਚੋਂ ਪੰਜ ਨੌਜਵਾਨ ਫਤਿਹਾਬਾਦ ਜ਼ਿਲ੍ਹੇ ਦੇ ਅਤੇ ਇੱਕ ਹਿਸਾਰ ਦਾ ਰਹਿਣ ਵਾਲਾ ਹੈ। ਹਾਦਸੇ ਵਾਲਾ ਇਹ ਟਰੱਕ 18 ਪਹੀਏ ਦਾ ਸੀ ਜਿਸ ਵਿੱਚ 35 ਟਨ ਤੋਂ ਵੱਧ ਭਾਰ ਵਾਲੇ ਮਾਰਬਲ ਅਤੇ ਟਾਇਲਾਂ ਭਰੀਆਂ ਗਈਆਂ ਸਨ। ਭਾਰ ਇੰਨਾ ਜ਼ਿਆਦਾ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਕਾਰ ਵਿਚੋਂ ਲਾਸ਼ਾਂ ਨੂੰ ਬਾਹਰ ਕੱਢਣ ਲਈ ਜੇਸੀਬੀ ਨੂੰ ਬੁਲਾਉਣਾ ਪਿਆ। ਕਾਰ ਵਿਚ ਸਵਾਰ ਸਾਰੇ ਛੇ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾਇਆ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ।
  Published by:Ashish Sharma
  First published: