ਯੂਪੀ ਦੇ ਫਤਿਹਪੁਰ ਜ਼ਿਲ੍ਹੇ ਵਿਚ ਦਾਜ ਲਈ ਇਕ ਵਿਆਹੁਤਾ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਮਾਪਿਆਂ ਦਾ ਦੋਸ਼ ਹੈ ਕਿ ਦਾਜ ਵਿਚ ਮੱਝ, ਮੁੰਦਰੀ ਅਤੇ ਨਕਦੀ ਦੀ ਮੰਗ ਪੂਰੀ ਨਾ ਕਰਨ ਉਤੇ ਧੀ ਦਾ ਕਤਲ ਕਰਕੇ ਲਾਸ਼ ਨੂੰ ਫਾਹਾ ਟੰਗ ਦਿੱਤਾ ਗਿਆ।
ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਪਤੀ, ਸੱਸ, ਜੇਠ ਸਮੇਤ ਚਾਰ ਲੋਕਾਂ ਖਿਲਾਫ ਦਾਜ ਲਈ ਹੱਤਿਆ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਜ਼ਿਲ੍ਹੇ ਦੇ ਕਲਿਆਣਪੁਰ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਮਮਰੇਜਪੁਰ ਦੀ ਹੈ।
ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਉਸ ਨੇ ਆਪਣੀ ਬੇਟੀ ਊਸ਼ਾ ਦਾ ਵਿਆਹ 15 ਜੂਨ 2020 ਨੂੰ ਪਿੰਡ ਮਮਰੇਜਪੁਰ ਵਾਸੀ ਕਮਲੇਸ਼ ਕੁਮਾਰ ਨਾਲ ਕੀਤਾ ਸੀ। ਉਨ੍ਹਾਂ ਨੇ ਆਪਣੀ ਹੈਸੀਅਤ ਮੁਤਾਬਕ ਧੀ ਨੂੰ ਦਾਜ ਦੇ ਕੇ ਵਿਦਾ ਕੀਤਾ ਸੀ।
ਵਿਆਹ ਦੇ ਕੁਝ ਦਿਨਾਂ ਬਾਅਦ ਹੀ ਸਹੁਰੇ ਵਾਲੇ ਦਾਜ 'ਚ ਮੱਝ, ਮੁੰਦਰੀ ਅਤੇ ਨਕਦੀ ਦੀ ਮੰਗ ਕਰ ਰਹੇ ਸਨ। ਆਰਥਿਕ ਹਾਲਤ ਖਰਾਬ ਹੋਣ ਕਾਰਨ ਦਾਜ ਦੀ ਮੰਗ ਪੂਰੀ ਨਹੀਂ ਹੋ ਸਕੀ। ਜਿਸ ਕਾਰਨ ਸਹੁਰਾ ਪਰਿਵਾਰ ਹਰ ਰੋਜ਼ ਮੇਰੀ ਲੜਕੀ ਦੀ ਕੁੱਟਮਾਰ ਕਰਦੇ ਸਨ।
ਸਵੇਰੇ ਧੀ ਨੇ ਮੈਨੂੰ ਫ਼ੋਨ ਕਰਕੇ ਦੱਸਿਆ ਕਿ ਉਸ ਦੇ ਪਤੀ ਨੇ ਸ਼ਰਾਬ ਦੇ ਨਸ਼ੇ ਵਿੱਚ ਉਸ ਦੀ ਬਹੁਤ ਕੁੱਟਮਾਰ ਕੀਤੀ ਹੈ। ਸੱਸ ਅਤੇ ਜੇਠ ਨੇ ਵੀ ਬਹੁਤ ਮਾਰਿਆ ਹੈ। ਇਹ ਲੋਕ ਉਸ ਨੂੰ ਮਾਰ ਦੇਣਗੇ। ਉਸ ਨੂੰ ਜਲਦੀ ਤੋਂ ਜਲਦੀ ਇੱਥੋਂ ਬਾਹਰ ਕੱਢੋ। ਇਸ ਤੋਂ ਬਾਅਦ ਬੇਟੀ ਦਾ ਫੋਨ ਕੱਟ ਦਿੱਤਾ ਗਿਆ। ਸ਼ਾਮ ਨੂੰ ਬੇਟੀ ਦੀ ਮੌਤ ਦੀ ਖਬਰ ਆਈ।
ਮ੍ਰਿਤਕ ਦੀ ਮਾਂ ਨੇ ਦੋਸ਼ ਲਾਇਆ ਹੈ ਕਿ ਸਹੁਰੇ ਵਾਲਿਆਂ ਨੇ ਮੇਰੀ ਧੀ ਦਾ ਕਤਲ ਕਰਕੇ ਲਾਸ਼ ਨੂੰ ਫਾਹੇ ਟੰਗ ਦਿੱਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ 'ਤੇ ਪਤੀ, ਸੱਸ, ਜੇਠ ਸਮੇਤ 4 ਲੋਕਾਂ ਖਿਲਾਫ ਦਾਜ ਹੱਤਿਆ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime against women, Crime news