ਪੁਡੂਚੇਰੀ : ਜਦੋਂ ਪੂਰਾ ਦੇਸ਼ ਵੀਰਵਾਰ ਨੂੰ ਦੀਵਾਲੀ(Diwali) ਮਨ੍ਹਾ ਰਿਹਾ ਸੀ ਤਾਂ ਪੁਡੂਚੇਰੀ-ਵਿੱਲੂਪੁਰਮ ਸਰਹੱਦ(Puducherry-Villupuram border) ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ। ਇਸ ਘਟਨਾ ਵਿੱਚ ਸਕੂਟਰ 'ਤੇ ਪਟਾਕੇ(firecrackers) ਲੈ ਜਾ ਰਹੇ ਸਨ ਤਾਂ ਫਟਣ ਕਾਰਨ ਇਕ ਵਿਅਕਤੀ ਅਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ। ਉਹ ਵੀਰਵਾਰ ਨੂੰ ਵਿਲੂਪੁਰਮ ਜ਼ਿਲੇ ਦੇ ਕੋਟਾਕੁੱਪਮ ਈਸਟ ਕੋਸਟ ਰੋਡ 'ਤੇ ਸਥਿਤ ਕੂਨੀਮੇਡੂ ਪਿੰਡ ਜਾ ਰਹੇ ਸਨ। ਪਿਓ-ਪੁੱਤ ਪਟਾਕਿਆਂ ਦੇ ਬੰਡਲਾਂ ਨਾਲ ਦੋਪਹੀਆ ਵਾਹਨ 'ਤੇ ਸਵਾਰ ਸਨ। ਇਹ ਅੱਗ ਦੀ ਲਪੇਟ 'ਚ ਆ ਗਿਆ, ਜਿਸ ਨਾਲ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।
ਮ੍ਰਿਤਕ ਦੀ ਪਛਾਣ ਆਰੀਅਨਕੁੱਪਮ ਦੇ ਰਹਿਣ ਵਾਲੇ ਕਾਲੇਨੇਸਨ (37) ਵਜੋਂ ਹੋਈ ਹੈ ਅਤੇ ਉਹ ਆਪਣੇ ਸੱਤ ਸਾਲਾ ਪੁੱਤਰ ਪ੍ਰਦੇਸ਼ ਨਾਲ ਪਟਾਕੇ ਵੇਚਣ ਲਈ ਪੁਡੂਚੇਰੀ ਵੱਲ ਜਾ ਰਿਹਾ ਸੀ। ਉਸ ਨੇ ਪਟਾਕੇ ਆਪਣੇ ਜੱਦੀ ਘਰ ਤੋਂ ਦੀਵਾਲੀ ਮੌਕੇ ਵੇਚਣ ਲਈ ਖਰੀਦੇ ਸਨ।
ਸੀਸੀਟੀਵੀ ਫੁਟੇਜ 'ਚ ਸਕੂਟਰ 'ਤੇ ਸਵਾਰ ਕਾਲੇਨੇਸ਼ਨ ਦਿਖਾਈ ਦੇ ਰਿਹਾ ਹੈ, ਜਦਕਿ ਉਸਦਾ ਪੁੱਤਰ ਪ੍ਰਦੀਪ ਦੋਪਹੀਆ ਵਾਹਨ ਦੇ ਅਗਲੇ ਪਾਸੇ ਰੱਖੇ ਪਟਾਕਿਆਂ ਦੇ ਬੰਡਲ ਕੋਲ ਬੈਠਾ ਹੈ। ਵੀਡੀਓ 'ਚ ਤੇਜ਼ ਰਫਤਾਰ ਵਾਹਨ 'ਚ ਧਮਾਕਾ ਹੁੰਦਾ ਦਿਖਾਈ ਦੇ ਰਿਹਾ ਹੈ, ਜਿਸ ਨਾਲ ਲੜਕੇ ਅਤੇ ਉਸਦੇ ਪਿਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ।
#Puducherry: A 7 year old boy and his father died on the spot after the crackers that they were carrying exploded in #Villupuram district. pic.twitter.com/UHvmcYFJda
— Nikhil Choudhary (@NikhilCh_) November 5, 2021
ਇਸ ਘਟਨਾ 'ਚ ਤਿੰਨ ਹੋਰ ਜ਼ਖਮੀ ਵੀ ਹੋਏ ਹਨ। ਉਨ੍ਹਾਂ ਨੂੰ ਇਲਾਜ ਲਈ ਪੁਡੂਚੇਰੀ ਦੇ ਜਵਾਹਰ ਲਾਲ ਇੰਸਟੀਚਿਊਟ ਆਫ ਪੋਸਟ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (JIPMER) ਲਿਜਾਇਆ ਗਿਆ। ਇੱਕ ਲਾਰੀ ਅਤੇ ਦੋ ਹੋਰ ਦੋਪਹੀਆ ਵਾਹਨ ਵੀ ਨੁਕਸਾਨੇ ਗਏ।
ਵਿਲੂਪੁਰਮ ਜ਼ਿਲ੍ਹੇ ਦੇ ਡੀਆਈਜੀ ਪਾਂਡੀਅਨ ਘਟਨਾ ਤੋਂ ਤੁਰੰਤ ਬਾਅਦ ਮੌਕੇ 'ਤੇ ਪਹੁੰਚ ਗਏ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇੰਡੀਅਨ ਐਕਸ੍ਰੈਸ ਨਾਲ ਗੱਲ ਕਰਦੇ ਹੋਏ,ਐਸਪੀ ਸ਼੍ਰੀਨਾਥਾ ਨੇ ਕਿਹਾ ਕਿ ਕਾਲੇਨੇਸਨ ਨੇ 3 ਨਵੰਬਰ ਨੂੰ ਪੁਡੂਚੇਰੀ ਤੋਂ ਦੇਸ਼ੀ ਪਟਾਕੇ ਦੇ ਦੋ ਬੈਗ ਖਰੀਦੇ ਸਨ ਅਤੇ ਇਸ ਨੂੰ ਆਪਣੇ ਸਹੁਰੇ ਘਰ ਰੱਖਿਆ ਸੀ। 4 ਨਵੰਬਰ ਨੂੰ ਉਹ ਕੂਨੀਮੇਡੂ ਤੋਂ ਇਕ ਬੈਗ ਲੈ ਕੇ ਪੁਡੂਚੇਰੀ ਵੱਲ ਜਾ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ। ਹੋ ਸਕਦਾ ਹੈ ਕਿ ਪਟਾਕੇ ਰਗੜ ਕਾਰਨ ਗਰਮੀ ਕਾਰਨ ਫਟ ਗਏ ਹੋਣ। ਪੁਲਿਸ ਨੇ ਕੂਨੀਮੇਡੂ ਤੋਂ ਦੇਸੀ ਪਟਾਕਿਆਂ ਦਾ ਬਾਰਦਾਨਾ ਬਰਾਮਦ ਕੀਤਾ ਹੈ ਅਤੇ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਅਤੇ ਵਿਸਫੋਟਕ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Accident, Diwali 2021, Fire, Viral video