Home /News /national /

ਦਿੱਲੀ ਦੇ ਸਿਹਤ ਮੰਤਰੀ ਦੇ ਪਿਤਾ ਦੀ ਕੋਰੋਨਾ ਨਾਲ ਮੌਤ

ਦਿੱਲੀ ਦੇ ਸਿਹਤ ਮੰਤਰੀ ਦੇ ਪਿਤਾ ਦੀ ਕੋਰੋਨਾ ਨਾਲ ਮੌਤ

 • Share this:
  ਕੋਰੋਨਾ ਵਾਇਰਸ ਕਾਰਨ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਕੁਮਾਰ ਜੈਨ ਦੇ ਪਿਤਾ ਦੀ ਮੌਤ ਹੋ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੌਤ ‘ਤੇ ਦੁੱਖ ਪ੍ਰਗਟ ਕਰਦੇ ਹੋਏ ਸ਼ਰਧਾਂਜਲੀ ਦਿੱਤੀ।

  ਕੇਜਰੀਵਾਲ ਨੇ ਐਤਵਾਰ ਦੁਪਹਿਰ ਕਰੀਬ ਤਿੰਨ ਵਜੇ ਇੱਕ ਟਵੀਟ ਵਿੱਚ ਕਿਹਾ ਕਿ “ਸਿਹਤ ਮੰਤਰੀ ਸਤੇਂਦਰ ਜੈਨ, ਜੋ ਕਿ ਦਿੱਲੀ ਦੇ ਲੋਕਾਂ ਲਈ ਅਣਥੱਕ ਮਿਹਨਤ ਨਾਲ ਕੰਮ ਕਰ ਰਹੇ ਹਨ, ਆਪਣੇ ਪਿਤਾ ਨੂੰ ਕੋਵਿਡ ਦੇ ਹੱਥੋਂ ਗੁਆ ਚੁੱਕੇ ਹਨ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।” ਪਰਿਵਾਰ ਨੂੰ ਦੁੱਖ ਸਹਿਣ ਦਾ ਬਲ ਬਖਸ਼ੇ।"

  ਦੱਸ ਦਈਏ ਕਿ ਕਿ ਕੋਵਿਡ ਦੀ ਦੂਜੀ ਲਹਿਰ ਕਾਰਨ ਦਿੱਲੀ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਆਕਸੀਜਨ ਦੀ ਘਾਟ ਦੂਜੀ ਵੱਡੀ ਸਮੱਸਿਆ ਹੈ। ਇਸ ਤੋਂ ਪਹਿਲਾਂ, ਮਹਾਂਮਾਰੀ ਦੀ ਪਹਿਲੀ ਲਹਿਰ ਦੌਰਾਨ ਖੁਦ ਸਤੇਂਦਰ ਜੈਨ ਵੀ ਸੰਕਰਮਿਤ ਹੋਏ ਸਨ। ਜੈਨ ਦੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਵੀ ਕੋਰੋਨਾ ਪੀੜਤ ਹੋਣ ਦੀਆਂ ਖਬਰਾਂ ਆਈਆਂ ਸਨ।

  Published by:Gurwinder Singh
  First published:

  Tags: Arvind Kejriwal, Coronavirus

  ਅਗਲੀ ਖਬਰ