Home /News /national /

ਛੁੱਟੀ ਤੋਂ ਬਾਅਦ ਸਕੂਲੋਂ ਘਰ ਜਾ ਰਹੀ ਟੀਚਰ ਦੇ ਗਲੇ 'ਚੋਂ ਲੁਟੇਰਿਆਂ ਨੇ ਖੋਹੀ ਸੋਨੇ ਦੀ ਚੇਨ

ਛੁੱਟੀ ਤੋਂ ਬਾਅਦ ਸਕੂਲੋਂ ਘਰ ਜਾ ਰਹੀ ਟੀਚਰ ਦੇ ਗਲੇ 'ਚੋਂ ਲੁਟੇਰਿਆਂ ਨੇ ਖੋਹੀ ਸੋਨੇ ਦੀ ਚੇਨ

ਛੁੱਟੀ ਤੋਂ ਬਾਅਦ ਸਕੂਲੋਂ ਘਰ ਜਾ ਰਹੀ ਟੀਚਰ ਦੇ ਗਲੇ 'ਚੋਂ ਲੁਟੇਰਿਆਂ ਨੇ ਖੋਹੀ ਸੋਨੇ ਦੀ ਚੇਨ

ਛੁੱਟੀ ਤੋਂ ਬਾਅਦ ਸਕੂਲੋਂ ਘਰ ਜਾ ਰਹੀ ਟੀਚਰ ਦੇ ਗਲੇ 'ਚੋਂ ਲੁਟੇਰਿਆਂ ਨੇ ਖੋਹੀ ਸੋਨੇ ਦੀ ਚੇਨ

ਟੋਹਾਣਾ ਵਿਖੇ ਦਿਨ ਦਿਹਾੜੇ ਦੋ ਬਾਈਕ ਸਵਾਰ ਲੁਟੇਰੇ ਔਰਤ ਦਾ ਗਲੇ ਵਿੱਚੋਂ ਚੈਨ ਝਪਟ ਕੇ ਫਰਾਰ ਹੋ ਗਏ। ਪੀੜਤ ਔਰਤ ਰਿਤੂ ਇੱਕ ਨਿੱਜੀ ਸਕੂਲ ਵਿੱਚ ਅਧਿਆਪਕਾ ਵਜੋਂ ਕੰਮ ਕਰਦੀ ਹੈ, ਛੁੱਟੀ ਤੋਂ ਬਾਅਦ ਆਪਣੇ ਬੱਚੇ ਨਾਲ ਪੈਦਲ ਘਰ ਪਰਤ ਰਹੀ ਸੀ।

 • Share this:
  ਫਤਿਹਾਬਾਦ- ਹਰਿਆਣਾ ਦੇ ਫਤਿਹਾਬਾਦ ਜ਼ਿਲੇ 'ਚ ਚੇਨ ਸਨੈਚਿੰਗ ਦੀ ਵਾਰਦਾਤ ਨੂੰ ਰੋਕਣ 'ਚ ਪੁਲਿਸ ਨਾਕਾਮ ਸਾਬਤ ਹੋ ਰਹੀ ਹੈ। ਤਾਜ਼ਾ ਮਾਮਲਾ ਟੋਹਾਣਾ ਦਾ ਹੈ, ਜਿੱਥੇ ਦਿਨ ਦਿਹਾੜੇ ਦੋ ਬਾਈਕ ਸਵਾਰ ਲੁਟੇਰੇ ਔਰਤ ਦਾ ਗਲੇ ਵਿੱਚੋਂ ਚੈਨ ਝਪਟ ਕੇ ਫਰਾਰ ਹੋ ਗਏ। ਪੀੜਤ ਰਿਤੂ ਇੱਕ ਨਿੱਜੀ ਸਕੂਲ ਵਿੱਚ ਅਧਿਆਪਕਾ ਵਜੋਂ ਕੰਮ ਕਰਦੀ ਹੈ, ਛੁੱਟੀ ਤੋਂ ਬਾਅਦ ਆਪਣੇ ਬੱਚੇ ਨਾਲ ਪੈਦਲ ਘਰ ਪਰਤ ਰਹੀ ਸੀ। ਜਿਵੇਂ ਹੀ ਉਹ ਗਲੀ 'ਚ ਦਾਖਲ ਹੋਈ ਤਾਂ ਗਲੀ ਦੇ ਮੋੜ 'ਤੇ ਪਹਿਲਾਂ ਤੋਂ ਹੀ ਇਕ ਨੌਜਵਾਨ ਖੜਾ ਸੀ, ਜਦਕਿ ਦੂਜਾ ਨੌਜਵਾਨ ਬਾਈਕ 'ਤੇ ਸਵਾਰ ਸੀ।

  ਰਿਤੂ ਜਿਵੇਂ ਹੀ ਗਲੀ ਤੋਂ ਆਪਣੇ ਘਰ ਵੱਲ ਮੁੜੀ ਤਾਂ ਪਹਿਲਾਂ ਤੋਂ ਖੜ੍ਹੇ ਬਦਮਾਸ਼ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਰਿਤੂ ਨੇ ਜਿਵੇਂ ਹੀ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਦੋਵੇਂ ਲੁਟੇਰੇ ਪਿੱਛੇ ਤੋਂ ਔਰਤ ਦਾ ਗਲਾ ਝਪਟ ਕੇ ਬਾਈਕ 'ਤੇ ਫਰਾਰ ਹੋ ਗਏ। ਇਹ ਸਾਰੀ ਘਟਨਾ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਿਸ ਵਿੱਚ ਘਟਨਾ ਦੀ ਪੂਰੀ ਤਸਵੀਰ ਸਾਫ਼ ਵੇਖੀ ਜਾ ਸਕਦੀ ਹੈ। ਮਹਿਲਾ ਨੇ ਸਿਟੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਗਲੀ ਵਿੱਚ ਲੱਗੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਕੇ ਅਣਪਛਾਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

  ਸਿਟੀ ਪੁਲੀਸ ਸਟੇਸ਼ਨ ਦੇ ਇੰਚਾਰਜ ਰਾਜਪਾਲ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਦੋ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਇੱਕ ਔਰਤ ਦੇ ਗਲੇ ਵਿੱਚੋਂ ਚੇਨ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕਾ ਹੈ। ਛੁੱਟੀ ਤੋਂ ਬਾਅਦ ਉਹ ਆਪਣੇ ਬੱਚੇ ਨਾਲ ਘਰ ਪਰਤ ਰਹੀ ਸੀ। ਔਰਤ ਨੇ ਜਿਵੇਂ ਹੀ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਨੌਜਵਾਨ ਨੇ ਔਰਤ ਦੇ ਗਲੇ 'ਚੋਂ ਚੇਨ ਝਪਟ ਲਈ ਅਤੇ ਦੋਵੇਂ ਲੁਟੇਰੇ ਬਾਈਕ 'ਤੇ ਫਰਾਰ ਹੋ ਗਏ।  ਪੁਲਿਸ ਰਿਤੂ ਦੀ ਸ਼ਿਕਾਇਤ ਦੇ ਆਧਾਰ 'ਤੇ ਦੋਵੇਂ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਸੀਸੀਟੀਵੀ ਫੁਟੇਜ ਰਾਹੀਂ ਦੋਵਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਦੋਵਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
  Published by:Ashish Sharma
  First published:

  Tags: Crime news, Haryana

  ਅਗਲੀ ਖਬਰ