Home /News /national /

ਘਟਨਾ ਪਿੱਛੇ ਸਾਜ਼ਿਸ਼ ਦਾ ਖਦਸ਼ਾ, ਕਿਸਾਨਾਂ ਨੇ ਕਿਹਾ- ਮ੍ਰਿਤਕ ਕਿਸਾਨ ਔਰਤਾਂ ਦਾ ਪੋਸਟਮਾਰਟਮ ਨਹੀਂ ਹੋਵੇਗਾ

ਘਟਨਾ ਪਿੱਛੇ ਸਾਜ਼ਿਸ਼ ਦਾ ਖਦਸ਼ਾ, ਕਿਸਾਨਾਂ ਨੇ ਕਿਹਾ- ਮ੍ਰਿਤਕ ਕਿਸਾਨ ਔਰਤਾਂ ਦਾ ਪੋਸਟਮਾਰਟਮ ਨਹੀਂ ਹੋਵੇਗਾ

ਘਟਨਾ ਪਿੱਛੇ ਸਾਜ਼ਿਸ਼ ਦਾ ਖਦਸ਼ਾ, ਕਿਸਾਨਾਂ ਨੇ ਕਿਹਾ- ਮ੍ਰਿਤਕ ਕਿਸਾਨ ਔਰਤਾਂ ਦਾ ਪੋਸਟਮਾਰਟਮ ਨਹੀਂ ਹੋਵੇਗਾ

ਘਟਨਾ ਪਿੱਛੇ ਸਾਜ਼ਿਸ਼ ਦਾ ਖਦਸ਼ਾ, ਕਿਸਾਨਾਂ ਨੇ ਕਿਹਾ- ਮ੍ਰਿਤਕ ਕਿਸਾਨ ਔਰਤਾਂ ਦਾ ਪੋਸਟਮਾਰਟਮ ਨਹੀਂ ਹੋਵੇਗਾ

Women Farmers Died in Accident in Haryana: ਘਟਨਾ ਨੂੰ ਕਿਸਾਨਾਂ ਨੇ ਇੱਕ ਸਾਜ਼ਿਸ਼ ਕਰਾਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਮ੍ਰਿਤਕ ਕਿਸਾਨ ਬੀਬੀਆਂ ਦਾ ਉਦੋਂ ਹੀ ਪੋਸਟਮਾਰਟਮ ਕਰਵਾਉਣਗੇ, ਜਦੋਂ ਪੁਲੀਸ ਪਹਿਲਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ।

 • Share this:
  ਝੱਜਰ : ਹਰਿਆਣਾ ਦੇ ਬਹਾਦਰਗੜ੍ਹ 'ਚ ਝੱਜਰ ਰੋਡ 'ਤੇ ਤੇਜ਼ ਰਫ਼ਤਾਰ ਟਰੱਕ ਵੱਲੋਂ ਦਰੜ ਕੇ 3 ਕਿਸਾਨ ਬੀਬੀਆਂ ਨੂੰ ਮਾਰਨ ਦੀ ਘਟਨਾ ਨੂੰ ਕਿਸਾਨਾਂ ਨੇ ਇੱਕ ਸਾਜ਼ਿਸ਼ ਕਰਾਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਮ੍ਰਿਤਕ ਕਿਸਾਨ ਬੀਬੀਆਂ ਦਾ ਉਦੋਂ ਹੀ ਪੋਸਟਮਾਰਟਮ ਕਰਵਾਉਣਗੇ, ਜਦੋਂ ਪੁਲੀਸ ਪਹਿਲਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ। ਬਾਈਪਾਸ ਦੇ ਫਲਾਈਓਵਰ ਹੇਠਾਂ ਆਟੋ ਦੀ ਉਡੀਕ ਕਰ ਰਹੀਆਂ 6 ਮਹਿਲਾ ਕਿਸਾਨਾਂ ਨੂੰ ਤੇਜ਼ ਰਫ਼ਤਾਰ ਟਰੱਕ ਨੇ ਕੁਚਲ ਦਿੱਤਾ। ਇਨ੍ਹਾਂ ਵਿੱਚੋਂ ਤਿੰਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਮਹਿਲਾ ਕਿਸਾਨ ਜ਼ਖ਼ਮੀ ਹੋ ਗਈਆਂ ਸਨ।

  ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਿਸ ਟਰੱਕ ਨਾਲ ਇਹ ਹਾਦਸਾ ਵਾਪਰਿਆ ਹੈ, ਉਹ ਕੁਝ ਦੂਰੀ ਤੋਂ ਆਇਆ ਅਤੇ ਸਿੱਧਾ ਆ ਕੇ ਮਹਿਲਾ ਕਿਸਾਨਾਂ ਨੂੰ ਕੁਚਲ ਦਿੱਤਾ। ਇਸ ਮਾਮਲੇ ਵਿੱਚ ਐਸਪੀ ਵਸੀਮ ਨੇ ਵੀ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪੁਲੀਸ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਵੇਗੀ। ਮਹਿਲਾ ਕਿਸਾਨਾਂ ਨੂੰ ਦਰੜਨ ਵਾਲੇ ਟਰੱਕ ਦੀ ਵੀ ਮਕੈਨੀਕਲ ਜਾਂਚ ਕੀਤੀ ਜਾਵੇਗੀ। ਐਸਪੀ ਵਸੀਮ ਨੇ ਵੀ ਮੌਕੇ ਦਾ ਜਾਇਜ਼ਾ ਲਿਆ। ਉਨ੍ਹਾਂ ਸਮੁੱਚੇ ਸ਼ਹਿਰ ਦੀ ਟਰੈਫਿਕ ਵਿਵਸਥਾ ਦਾ ਜਾਇਜ਼ਾ ਲੈਣ ਦੀ ਗੱਲ ਵੀ ਕਹੀ।

  ਦੱਸ ਦੇਈਏ ਕਿ ਝੱਜਰ ਵਿੱਚ ਹੋਏ ਇਸ ਸੜਕ ਹਾਦਸੇ ਵਿੱਚ ਤਿੰਨ ਮਹਿਲਾ ਕਿਸਾਨਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਇੱਕ ਜ਼ਖਮੀ ਪੀਜੀਆਈ ਵਿੱਚ ਇਲਾਜ ਅਧੀਨ ਹੈ। ਮਾਮੂਲੀ ਜ਼ਖ਼ਮੀ ਮਹਿਲਾ ਕਿਸਾਨਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਹ ਹਾਦਸਾ ਝੱਜਰ ਰੋਡ 'ਤੇ ਫਲਾਈਓਵਰ ਦੇ ਹੇਠਾਂ ਵਾਪਰਿਆ।

  ਛਿੰਦਰ ਕੌਰ ਪਤਨੀ ਭਾਨ ਸਿੰਘ ਉਮਰ 60 ਸਾਲ, ਅਮਰਜੀਤ ਕੌਰ ਪਤਨੀ ਹਰਜੀਤ ਸਿੰਘ ਉਮਰ 58 ਸਾਲ, ਗੁਰਮੇਲ ਕੌਰ ਪਤਨੀ ਭੋਲਾ ਸਿੰਘ ਉਮਰ 60 ਸਾਲ ਜੋ ਕਿ ਝੱਜਰ ਰੋਡ ਫਲਾਈਓਵਰ ਨੇੜੇ ਰਹਿੰਦੇ ਸਨ ਅਤੇ ਵੀਰਵਾਰ ਸਵੇਰੇ 6:15 ਵਜੇ ਦੇ ਕਰੀਬ ਕਿਸਾਨ ਅੰਦੋਲਨ ਵਿੱਚ ਆਪਣੀ ਵਾਰੀ ਸਮਾਪਤ ਕਰਨ ਤੋਂ ਬਾਅਦ ਪੰਜਾਬ ਜਾਣ ਲਈ ਆਟੋ ਦੀ ਉਡੀਕ ਕਰ ਰਹੀਆਂ ਸਨ । ਸਾਰੀਆਂ ਡਿਵਾਈਡਰ 'ਤੇ ਬੈਠੇ ਸਨ ਤੇ ਝੱਜਰ ਵੱਲੋਂ ਆ ਰਹੇ ਡੰਪਰ ਨੰਬਰ ਐਚਆਰ 55 ਐਨ-2287 ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ

  ਇਹ ਵੀ ਪੜ੍ਹੋ: ਤੇਜ਼ ਰਫ਼ਤਾਰ ਟਰੱਕ ਨੇ ਅੰਦੋਲਨਕਾਰੀ ਮਹਿਲਾ ਕਿਸਾਨਾਂ ਨੂੰ ਦਰੜਿਆ, 3 ਦੀ ਮੌਤ

  ਮੁਲਜ਼ਮ ਡੰਪਰ ਚਾਲਕ ਹਾਦਸਾ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਤੋਂ ਬਾਅਦ ਝੱਜਰ ਦੇ ਐਸਪੀ ਵਸੀਮ ਅਕਰਮ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰਾਂ ਦੀ ਮਦਦ ਅਤੇ ਜ਼ਖਮੀਆਂ ਦੇ ਇਲਾਜ ਦੀ ਮੰਗ ਕੀਤੀ ਹੈ।
  Published by:Sukhwinder Singh
  First published:

  Tags: Accident, Farmers Protest

  ਅਗਲੀ ਖਬਰ