ਅਰਥ ਵਿਵਸਥਾ 'ਤੇ ਵਿੱਤ ਮੰਤਰੀ ਨੇ ਕੀਤੀ ਪ੍ਰੈੱਸ ਕੌਂਫਰਨਸ: ਹੋਮ ਆਟੋ ਤੇ ਪਰਸਨਲ ਲੋਨ 'ਤੇ ਵੱਡਾ ਐਲਾਨ

News18 Punjab
Updated: August 23, 2019, 7:31 PM IST
share image
ਅਰਥ ਵਿਵਸਥਾ 'ਤੇ ਵਿੱਤ ਮੰਤਰੀ ਨੇ ਕੀਤੀ ਪ੍ਰੈੱਸ ਕੌਂਫਰਨਸ: ਹੋਮ ਆਟੋ ਤੇ ਪਰਸਨਲ ਲੋਨ 'ਤੇ ਵੱਡਾ ਐਲਾਨ
ਅਰਥ ਵਿਵਸਥਾ 'ਤੇ ਵਿੱਤ ਮੰਤਰੀ ਨੇ ਹੋਮ ਆਟੋ ਤੇ ਪਰਸਨਲ ਲੋਨ 'ਤੇ ਕੀਤਾ ਵੱਡਾ ਐਲਾਨ

  • Share this:
  • Facebook share img
  • Twitter share img
  • Linkedin share img
ਦੇਸ਼ ਦੀ ਅਰਥਵਿਵਸਥਾ ਨੂੰ ਲੈ ਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਕਿ ਘਰੇਲੂ ਤੇ ਵਿਦੇਸ਼ੀ ਨਿਵੇਸ਼ਕਾਂ ਉੱਪਰ ਸਰਚਾਰਜ ਹਟਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੀ ਐੱਸ ਆਰ ਕਨੂੰ ਦੀ ਉਲੰਘਣਾ ਜੁਰਮ ਨਹੀਂ ਹੋਵੇਗਾ ਤੇ ਹੁਣ ਇਹ ਸਿਵਲ ਲਾਏਬਿਲਿਟੀ ਹੋਵੇਗਾ।

1 ਅਕਤੂਬਰ 2019 ਤੋਂ ਆਈ ਟੀ ਅਥਾਰਿਟੀ ਵੱਲੋਂ ਸਾਰੇ ਨੋਟਿਸ, ਸੰਮਨ, ਆਦੇਸ਼ ਸੈਂਟ੍ਰਲਾਈਜ਼ਡ ਕੰਪਿਊਟਰ ਤੋਂ ਜਾਰੀ ਕੀਤੇ ਜਾਣਗੇ। ਸਾਰੇ ਪੁਰਾਣੇ ਨੋਟਿਸ 1 ਅਕਤੂਬਰ ਤੋਂ ਦੁਬਾਰਾ ਸਿਸਟਮ 'ਚ ਅੱਪਲੋਡ ਕੀਤੇ ਜਾਣਗੇ। ਨਕਦ ਬਾਜ਼ਾਰ ਚ ਰੌਣਕ ਲਿਆਉਣ ਲਈ ਲੌਂਗ ਟਰਮ ਤੇ ਸ਼ਾਰਟ ਟਰਮ ਕੈਪੀਟਲ ਗੇੰਸ ਟੈਕਸ ਤੇ ਸਰਚਾਰਜ ਖ਼ਤਮ ਕੀਤਾ ਗਿਆ ਹੈ।

ਆਮ ਲੋਕਾਂ ਲਈ ਫ਼ਾਇਦਾ : RBI ਵੱਲੋਂ ਬਿਆਜ ਦਰਾਂ ਘੱਟ ਕਰ ਕੇ ਸਾਰੇ ਬੈਂਕ ਆਮ ਗਾਹਕਾਂ ਨੂੰ ਫ਼ਾਇਦਾ ਦੇਣ ਲਈ ਤਿਆਰ ਹੋ ਗਏ ਹਨ। ਉਹ ਹੋਮ, ਆਟੋ ਤੇ ਤੇ ਹੋਰ ਕਰਜ਼ਾ ਤੇ ਬਿਆਜ ਘਟਾਉਣਗੇ। ਰੇਪੋ ਰੇਟ ਤੇ ਐੱਮ ਸੀ ਐੱਲ ਆਰ ਘਟਾਇਆ ਜਾਵੇਗਾ। ਸਰਕਾਰੀ ਬੈਂਕ ਲੋਨ ਪੂਰਾ ਹੋਣ ਦੇ 15 ਦਿਨਾਂ ਅੰਦਰ ਡਾਕੂਮੈਂਟ ਗਾਹਕ ਨੂੰ ਦੇਣੇ ਪੈਣਗੇ। ਹਰ ਤਰ੍ਹਾਂ ਦੇ ਕਰਜ਼ੇ ਦੀ ਅਰਜ਼ੀ ਆਨਲਾਈਨ ਹੋਵੇਗੀ। ਕਰਜ਼ੇ ਦੀ ਅਰਜ਼ੀ ਦੀ ਆਨਲਾਈਨ ਟਰੈਕਿੰਗ ਕੀਤੀ ਜਾਵੇਗੀ।
ਸਟਾਰਟ ਅੱਪ ਤੇ ਉਨ੍ਹਾਂ ਦੇ ਨਿਵੇਸ਼ਕਾਂ ਲਈ ਏਂਜਲ ਟੈਕਸ ਦੀ ਸਹੂਲੀਅਤ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਬੈਂਕਾਂ ਨੂੰ 70,000 ਕਰੋੜ ਰੁਪਏ ਦਿੱਤੇ ਜਾਣਗੇ ਤਾਂ ਜੋ ਉਹ ਜ਼ਿਆਦਾ ਤੋਂ ਜ਼ਿਆਦਾ ਕਰਜ਼ੇ ਦੇ ਸਕਣ।

ਵਿੱਤ ਮੰਤਰੀ ਨੇ ਕਿਹਾ ਕਿ ਬੈਂਕਾਂ ਰੇਪੋ ਰੇਟ ਘੱਟ ਹੋਣ ਦਾ ਫ਼ਾਇਦਾ ਉਹ ਆਪਣੇ ਗਾਹਕਾਂ ਤੱਕ ਪਹੁੰਚਾਉਣਗੇ। ਰੇਪੋ ਰੇਟ ਨਾਲ ਬਿੱਜ ਦਰ ਨੂੰ ਸਿਧਾ ਜੋੜਨ ਨਾਲ ਘਰ, ਕਾਰ, ਖ਼ਰੀਦਣ ਵਾਲਿਆਂ ਤੇ ਰਿਟੇਲ ਸੈਕਟਰ ਵਿੱਚ ਸਸਤੀ ਈ ਐੱਮ ਆਈ ਮਿਲ ਰਹੀ ਹੈ।

ਦੁਨੀਆ ਭਰ ਤੋਂ ਭਾਰਤ ਦੀ ਅਰਥ ਵਿਵਸਥਾ ਜ਼ਿਆਦਾ ਬਿਹਤਰ ਹੈ। ਚੀਨ, ਅਮਰੀਕਾ, ਜਰਮਨੀ, ਇੰਗਲੈਂਡ, ਫਰਾਂਸ, ਕੈਨੇਡਾ ਇਟਲੀ, ਜਪਾਨ ਵਰਗੇ ਮੁਲਕਾਂ ਮੁਕਾਬਲੇ GDP ਗ੍ਰੋਥ ਰੇਟ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦਰ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਦਸਹਿਰੇ ਤੋਂ ਫਸਲੇਸ ਸਕਰੁਟੀਨੀ ਹੋਵੇਗੀ ਜਿਸ ਤੋਂ ਇਨਕਮ ਟੈਕਸ ਰਿਟਰਨ ਭਰਨ ਵਾਲਿਆਂ ਨੂੰ ਫ਼ਾਇਦਾ ਹੋਵੇਗਾ।
First published: August 23, 2019
ਹੋਰ ਪੜ੍ਹੋ
ਅਗਲੀ ਖ਼ਬਰ