• Home
  • »
  • News
  • »
  • national
  • »
  • FINANCE MINISTER NIRMALA SITHARAMAN URGES INDIA INC TO UNLEASH ANIMAL SPIRITS MAKE INDIA FASTEST GROWING ECONOMY

ਸਮਾਂ ਆ ਗਿਆ ਹੈ, ਕਾਰਪੋਰੇਟ ਜਗਤ ਦੇਸ਼ ਦੇ ਵਿਕਾਸ ਲਈ ਵੱਧ ਤੋਂ ਵੱਧ ਨਿਵੇਸ਼ ਕਰੇ: ਸੀਤਾਰਮਨ

ਕੋਰੋਨਾ ਵੈਕਸੀਨ 'ਤੇ ਟੈਕਸ: ਨਿਰਮਲਾ ਸਿਤਾਰਮਨ ਨੇ ਮਮਤਾ ਬੈਨਰਜੀ ਨੂੰ 16 ਟਵੀਟ ਚ ਦਿੱਤਾ ਜਵਾਬ

  • Share this:
    ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕਿਹਾ ਕਿ ਸਮਾਂ ਆ ਗਿਆ ਹੈ ਕਿ ਕਾਰਪੋਰੇਟ ਜਗਤ ਦੇਸ਼ ਵਿੱਚ ਵਿਕਾਸ ਨੂੰ ਵਧਾਉਣ ਲਈ ਨਿਵੇਸ਼ ਕਰੇ ਤੇ ਸਮਰਥਾ ਵਧਾਏ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚੁੱਕੇ ਕਦਮਾਂ ਤੇ ਸਨਅਤ ਜਗਤ ਦੀ ਹਿੱਸੇਦਾਰੀ ਨਾਲ ਸਰਕਾਰ ਨੂੰ ਆਸ ਹੈ ਕਿ ਅਗਲੇ ਦਿਨਾਂ ਵਿੱਚ ਆਰਥਿਕਤਾ ਲੀਹ ’ਤੇ ਪੈ ਜਾਵੇਗੀ।

    ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman ) ਨੇ ਸ਼ਨੀਵਾਰ ਨੂੰ ਇੰਡੀਆ ਇੰਕ ਨੂੰ ਸੰਬੋਧਨ ਕਰਦਿਆਂ ਭਾਰਤ ਨੂੰ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਅਰਥਚਾਰੇ ਵਿਚੋਂ ਇਕ ਬਣਾਉਣ ਲਈ ਨਵੇਂ ਨਿਵੇਸ਼ਾਂ ਦੀ ਮੰਗ ਕੀਤੀ।

    ਉਨ੍ਹਾਂ ਕਿਹਾ ਕਿ ਉਹ ਸਮਾਂ ਆ ਗਿਆ ਹੈ ਜਦੋਂ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥ ਵਿਵਸਥਾ ਬਣਾਉਣ ਲਈ ਕਾਰਪੋਰੇਟ ਜਗਤ ਨੂੰ ਆਪਣੀ ਸਮਰੱਥਾ ਵਧਾਉਣੀ ਚਾਹੀਦੀ ਹੈ ਅਤੇ ਨਿਵੇਸ਼ ਕਰਨਾ ਚਾਹੀਦਾ ਹੈ।

    ਉਨ੍ਹਾਂ ਨੇ ਅੱਗੇ ਕਿਹਾ, "ਸਾਨੂੰ ਸਮਰੱਥਾ ਵਧਾਉਣ ਦੀ ਲੋੜ ਹੈ, ਵਿਸਥਾਰ ਕਰਨ ਦੀ ਲੋੜ ਹੈ, ਸਾਨੂੰ ਬਹੁਤ ਸਾਰੇ ਅਜਿਹੇ ਉਤਪਾਦ ਤਿਆਰ ਕਰਨ ਦੀ ਜ਼ਰੂਰਤ ਹੈ, ਜੋ ਆਰਥਿਕਤਾ ਲਈ ਬਹੁਤ ਮਹੱਤਵਪੂਰਨ ਹਨ।" ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਰਥਿਕ ਗਤੀਵਿਧੀਆਂ ਲੀਹੇ ਪਰਤਣ ਦੀ ਉਮੀਦ ਕੀਤੀ ਹੈ।

    ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਅਤੇ ਉਦਯੋਗਾਂ ਦੀ ਭਾਗੀਦਾਰੀ ਨਾਲ, ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਭਾਰਤੀ ਅਰਥ ਵਿਵਸਥਾ ਮੁੜ ਲੀਹ ‘ਤੇ ਆਵੇਗੀ।
    Published by:Gurwinder Singh
    First published:
    Advertisement
    Advertisement