ਮੁਹਾਲੀ : ਪੰਜਾਬ ਵਿਧਾਨ ਸਭਾ ਚੋਣਾਂ 2021(Punjab Assembly Elections 2021) ਲਈ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਮੋਹਾਲੀ ਵਿੱਚ ਰਾਤੋ ਰਾਤ ਇੱਕ ਵੱਡੀ ਕਾਰਵਾਈ ਤਹਿਤ ਅਕਾਲੀ ਆਗੂ ਤੇ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਐਫਆਈਆਰ ਦਰਜ(Akali leader and former minister Bikram Majithia) ਹੋ ਗਈ ਹੈ। ਇਹ ਮਾਮਲਾ ਮੁਹਾਲੀ(Mohali) ਦੇ ਬਿਊਰੋ ਆਫ਼ ਇਨਵੈਸਟੀਗੇਸ਼ਨ (BOI) ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਏਡੀਜੀਪੀ ਹਰਪ੍ਰੀਤ ਸਿੱਧੂ ਦੀ ਰਿਪੋਰਟ (ADGP Harpreet Sidhu) 'ਤੇ ਮੋਹਾਲੀ ਦੇ ਸਟੇਟ ਕ੍ਰਾਈਮ ਪੁਲਿਸ ਸਟੇਸ਼ਨ 'ਚ ਧਾਰਾ 25, 27ਏ ਅਤੇ 29 ਐਨਡੀਪੀਐਸ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦਾਅਵਾ ਕਰ ਰਹੇ ਸਨ ਕਿ ਸਪੈਸ਼ਲ ਟਾਸਕ ਫੋਰਸ (STF) ਦੀ ਰਿਪੋਰਟ ਵਿੱਚ ਮਜੀਠੀਆ ਦਾ ਨਾਂ ਹੈ। ਇਹ ਰਿਪੋਰਟ ਏਡੀਜੀਪੀ ਹਰਪ੍ਰੀਤ ਸਿੱਧੂ ਦੀ ਅਗਵਾਈ ਵਿੱਚ ਤਿਆਰ ਕੀਤੀ ਗਈ ਹੈ। ਪਿਛਲੇ ਦਿਨਾਂ ਤੋਂ ਡਰੱਗਜ਼ ਮਾਮਲੇ (Drugs Case) ਨੂੰ ਲੈ ਕੇ ਮਜੀਠੀਆ 'ਤੇ ਮੁੜ ਤੋਂ ਲਗਾਤਾਰ ਦੋਸ਼ ਲੱਗ ਰਹੇ ਸਨ ਅਤੇ ਉਸ ਵਿੱਚ ਇਹ ਕੇਸ ਦਰਜ ਕਰਨ ਦੀ ਗੱਲ ਚੱਲ ਰਹੀ ਸੀ।
ਆਗੂ ਬਿਕਰਮ ਮਜੀਠੀਆ 'ਤੇ ਡਰੱਗ ਮਾਮਲੇ 'ਚ ਨਿਊਜ਼ 18 ਦੇ ਕੋਲ FIR ਦੀ Exclusive ਕਾਪੀ ਹੈ। ਦੇਖੋ
ਮਜੀਠੀਆ ਖਿਲਾਫ ਕੇਸ 'ਤੇ ਨਵਜੋਤ ਸਿੱਧੂ ਦਾ ਬਿਆਨ
ਸਿੱਧੂ ਨੇ ਟਵੀਟ ਕੀਤਾ ਹੈ ਕਿ 'ਬਾਦਲ ਪਰਿਵਾਰ ਅਤੇ ਕੈਪਟਨ ਦੁਆਰਾ ਚਲਾਏ ਗਏ ਭ੍ਰਿਸ਼ਟ ਸਿਸਟਮ ਵਿਰੁੱਧ 5.5 ਸਾਲਾਂ ਦੀ ਲੜਾਈ ਅਤੇ ਮਜੀਠੀਆ ਵਿਰੁੱਧ ED ਅਤੇ STF ਦੀ ਰਿਪੋਰਟ 'ਤੇ ਕਾਰਵਾਈ ਕੀਤੇ ਬਿਨਾਂ 4 ਸਾਲਾਂ ਦੀ ਦੇਰੀ ਤੋਂ ਬਾਅਦ। ਆਖਰਕਾਰ ਹੁਣ, ਤਾਕਤ ਅਤੇ ਪ੍ਰਭਾਵ ਦੇ ਅਹੁਦਿਆਂ 'ਤੇ ਭਰੋਸੇਯੋਗ ਅਫਸਰਾਂ ਨੂੰ ਕਮਾਨ ਦੇਣ ਤੋਂ ਬਾਅਦ ਪਹਿਲਾ ਕਦਮ ਚੁੱਕਿਆ ਗਿਆ ਹੈ !!'
After 5.5 Years of fight against Corrupt System run by Badal Family & Captain and delay of 4 years without action taken on ED & STF Report against Majithia. Finally now, after pushing for credible officers in positions of power and influence first step has been taken !!
— Navjot Singh Sidhu (@sherryontopp) December 21, 2021
'ਫਰਵਰੀ 2018 ਦੀ STF ਰਿਪੋਰਟ ਦੇ ਆਧਾਰ 'ਤੇ ਨਸ਼ਿਆਂ ਦੇ ਕਾਰੋਬਾਰ ਦੇ ਮੁੱਖ ਦੋਸ਼ੀਆਂ ਖਿਲਾਫ ਪੰਜਾਬ ਪੁਲਿਸ ਦੀ ਕ੍ਰਾਈਮ ਬ੍ਰਾਂਚ 'ਚ ਐੱਫ.ਆਈ.ਆਰ ਦਰਜ ਕੀਤੀ ਗਈ ਹੈ, ਜਿਸ 'ਚ ਮੈਂ 4 ਸਾਲ ਪਹਿਲਾਂ ਇਹ ਮੰਗ ਕੀਤੀ ਸੀ - ਪੰਜਾਬ ਦੀ ਰੂਹ ਦੇ ਦਿਲ ਵਿਚ ਇਹ ਉਨ੍ਹਾਂ ਸਾਰੇ ਤਾਕਤਵਰਾਂ ਦੇ ਮੂੰਹ 'ਤੇ ਚਪੇੜ ਹੈ, ਜੋ ਮੁੱਦਿਆਂ 'ਤੇ ਸਾਲਾਂ ਤੋਂ ਸੁੱਤੇ ਪਏ ਹਨ।'
'ਜਦੋਂ ਤੱਕ ਡਰੱਗ ਮਾਫੀਆ ਦੇ ਮੁੱਖ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਇਨਸਾਫ਼ ਨਹੀਂ ਮਿਲੇਗਾ, ਇਹ ਸਿਰਫ਼ ਇੱਕ ਪਹਿਲਾ ਕਦਮ ਹੈ, ਅਸੀਂ ਉਦੋਂ ਤੱਕ ਲੜਾਦੇ ਰਹਹਾਂਗੇ, ਜਦੋਂ ਤੱਕ ਇਸ ਸਜ਼ਾ ਪੁਸ਼ਤਾਂ ਲਈ ਮਿਸਾਲੀ ਨਹੀਂ ਬਣ ਜਾਂਦੀ। ਸਾਨੂੰ ਇਮਾਨਦਾਰ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਅਤੇ ਉਹਨਾਂ ਦੇ ਰਖਿਅਕਾਂ ਖਿਲਾਫ਼ ਲੜਨਾ ਚਾਹੀਦਾ ਹੈ।'
Majithia 'ਤੇ FIR ਤੋਂ ਬਾਅਦ ਬੋਲੇ ਗ੍ਰਹਿ ਮੰਤਰੀ Randhawa
ਬਿਕਰਮ ਸਿੰਘ ਮਜੀਠੀਆ ਤੇ ਡਰੱਗ ਮਾਮਲੇ ਚ FIR 'ਤੇ ਸੂਬੇ ਦੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ, ਕਿਸੇ ਨਾਲ ਕੋਈ ਜ਼ਿਆਦਤੀ ਨਹੀਂ ਹੋਵੇਗੀ। ਉਹਨਾਂ ਨੇ ਕਿਹਾ ਕਿ ਇਸ ਮਸਲੇ ਚ ਕੋਈ ਸਿਆਸਤ ਨਹੀਂ ਕੀਤੀ ਜਾ ਰਹੀ। ਉਹਨਾਂ ਨੇ ਕਿਹਾ ਕਿ ਮਜੀਠੀਆ ਦੀ ਗ੍ਰਿਫਤਾਰੀ ਹੋਵੇਗੀ ਅਤੇ ਜਾਂਚ ਵੀ ਹੋਵੇਗੀ।
ਬਦਲਾਖ਼ੋਰੀ ਦੀ ਰਾਜਨੀਤੀ ਕਰ ਰਹੀ ਕਾਂਗਰਸ ਸਰਕਾਰ, ਕਰਾਂਗੇ ਸੰਘਰਸ਼ - ਪ੍ਰਕਾਸ਼ ਸਿੰਘ ਬਾਦਲ
ਅਕਾਲੀ ਦਲ ਦੇ ਆਗੂ ਤੇ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ FIR ਦਰਜ ਹੋਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਾਨੂੰ ਫੜਨ ਲਈ ਤਿੰਨ ਵਾਰ ਡੀਜੀਪੀ ਬਦਲੇ ਗਏ। ਉਨ੍ਹਾਂ ਕਿਹਾ ਕਿ ਮੈਨੂੰ ਲੈ ਜਾਓ, ਜਿੱਥੇ ਮਰਜ਼ੀ ਲੈ ਚੱਲੋ। ਪਰ ਬਦਲਾਖੋਰੀ ਦੀ ਰਾਜਨੀਤੀ ਨਾ ਕਰੋ। ਸਰਕਾਰਾਂ ਨੂੰ ਬਦਲਾਖੋਰੀ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਪ੍ਰਕਾਸ਼ ਬਾਦਲ ਨੇ ਕਿਹਾ ਕਿ ਮੇਰੇ ਤੇ ਵੀ ਸੈਂਕੜੇ ਪਰਚੇ ਕੀਤੇ ਗਏ ਨੇ। ਮੈਂ ਆਪਣੇ ਸਮੇਂ ਦੌਰਾਨ ਕਦੇ ਵੀ ਬਦਲਾਖੋਰੀ ਨਹੀਂ ਕੀਤੀ। ਅਕਾਲੀ ਦਲ ਵੱਲੋਂ 2 ਵਜੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।
ਕਾਂਗਰਸੀ ਆਗੂ ਐਡਵੋਕੇਟ ਅਰਸ਼ਪ੍ਰੀਤ ਖਡਿਆਲ ਨੇ ਕਿਹਾ ਕਿ ਬਿਕਰਮ ਮਜੀਠੀਆ ਤੇ ਦਰਜ ਧਾਰਾਵਾਂ ਸੀਰੀਅਸ ਹਨ। ਉਨ੍ਹਾਂ ਨੂੰ ਅਲਰਟ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਖਿਲਾਫ ਕੋਈ ਛੋਟੀ ਮੋਟੀ ਧਾਰਾਵਾਂ ਨਹੀਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਪੁਖ਼ਤਾ ਸਬੂਤ ਇਕੱਠੇ ਕਰਨ ਵਿੱਚ ਸਮਾਂ ਲੱਗ ਜਾਂਦਾ ਹੈ ਅਤੇ ਇਸੇ ਕਾਰਨ ਕਾਰਵਾਈ ਵਿੱਚ ਦੇਰੀ ਜਰੂਰ ਹੋਈ ਹੈ।
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ਼ ਲਗਾਈਆਂ ਧਾਰਾਵਾਂ ਬਾਰੇ ਹਾਈਕੋਰਟ ਦੇ ਵਕੀਲ ਰਵਨੀਤ ਸਿੰਘ ਜੋਸ਼ੀ ਨੇ ਪੂਰੀ ਜਾਣਕਾਰੀ ਦਿੱਤੀ। ਅਜਿਹੇ ਕੇਸਾਂ ਵਿੱਚ 10 ਸਾਲਾਂ ਦੀ ਪੱਕੀ ਸਜ਼ਾ ਹੈ। ਪੁਲਿਸ ਕੋਲ ਬਿਨਾਂ ਵਾਰੰਟ ਦੇ ਗ੍ਰਿਫ਼ਤਾਰ ਕਰਨ ਦਾ ਪੂਰਾ ਅਧਿਕਾਰ ਹੈ। ਜ਼ਮਾਨਤ ਦੇਣਾ ਜਾਂ ਨਾ ਦੇਣਾ ਕੋਰਟ ਦੇ ਅਖ਼ਤਿਆਰ ਵਿੱਚ ਹੈ, ਇਸਦੇ ਲਈ ਐਫਆਈਆਰ ਦੇ ਕੰਨਟੈਂਟ ਅਧਾਰ ਹੁੰਦਾ ਹੈ। ਹੇਠਾਂ ਵੀਡੀਓ ਵਿੱਚ ਦੇਖੋ
'ਕਾਂਗਰਸ ਝੂਠੇ ਪਰਚੇ ਕਰ ਕੇ ਸਾਨੂੰ ਡਰਾਉਣ ਦੀ ਕੋਸ਼ੀਸ਼ ਨਾ ਕਰੇ'
ਅਕਾਲੀ ਦਲ ਦੇ ਆਗੂ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਕਾਂਗਰਸ ਸਾਨੂੰ ਝੂਠੇ ਪਰਚੇ ਦਰਜ ਕਰ ਕੇ ਸਾਨੂੰ ਡਰਾਉਣ ਦੀ ਕੋਸ਼ੀਸ਼ ਕਰ ਰਹੇ ਨੇ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸਾਡੇ ਚਾਰ ਸਾਲ ਕੁਝ ਨਹੀਂ ਕੀਤਾ, ਹੁਣ ਲੋਕਾਂ ਚ ਵੋਟ ਮੰਗਣ ਲਈ ਜਾਣ ਲਈ ਲੋਕਾਂ ਨੂੰ ਜਵਾਬ ਦੇਣ ਲਈ ਇਹ ਰਾਜਨੀਤੀ ਕੀਤੀ ਜਾ ਰਹੀ ਹੈ।
ਅਕਾਲੀ ਦਲ ਦੇ ਆਗੂਆਂ ਨੇ ਦੋਸ਼ ਲਾਇਆ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦੇ ਦਬਾਅ ਹੇਠ ਮਜੀਠੀਆ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਬਿਆਨ
"ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਊਂ,ਇੱਕ ਦਿਨ ਤਾਂ ਬਲੀ ਚੜਨਾਂ ਹੀ ਪੈਣਾਂ".ਨਸ਼ਿਆਂ ਨਾਲ ਪੰਜਾਬ ਦੀ ਜਵਾਨੀ ਬਰਬਾਦ ਕਰ ਦਿੱਤੀ.ਡਰੱਗ ਕੇਸ ਵਿੱਚ ਮਜੀਠੀਆ ਤੇ ਆਖਰ ਪਰਚਾ ਦਰਜ਼.ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦੈ@ਦਾਦੂਵਾਲ
— Jathedar Daduwal (@dadusahib) December 21, 2021
ਜ਼ਿਕਰਯੋਗ ਹੈ ਕਿ ਚਾਰ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਇਕਬਾਲਪ੍ਰੀਤ ਸਹੋਤਾ ਨੂੰ ਹਟਾ ਕੇ ਸਿਧਾਰਥ ਚਟੋਪਾਧਿਆਏ ਨੂੰ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਸੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਚਟੋਪਾਧਿਆਏ ਨੂੰ ਪੰਜਾਬ ਦਾ ਡੀਜੀਪੀ ਨਿਯੁਕਤ ਕਰਨ ਲਈ ਜ਼ੋਰ ਪਾ ਰਹੇ ਸਨ।
ਹਾਈਕੋਰਟ ਦੀ ਝਾੜ ‘ਤੇ ਸਰਕਾਰ ਨੇ ਛੇਤੀ ਕਾਰਵਾਈ ਦਾ ਕੀਤਾ ਸੀ ਦਾਅਵਾ
ਪੰਜਾਬ-ਹਰਿਆਣਾ ਹਾਈਕੋਰਟ ਨੇ ਵੀ ਪੰਜਾਬ 'ਚ ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਕਾਰੋਬਾਰ ਮਾਮਲੇ 'ਚ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੂੰ ਖੂਬ ਝਾੜ ਪਾਈ ਹੈ। ਹਾਈਕੋਰਟ ਨੇ ਕਿਹਾ ਸੀ ਕਿ ਨਸ਼ੇ ਦੇ ਕਾਰੋਬਾਰ ਨਾਲ ਜੁੜੀ ਰਿਪੋਰਟ ਸਰਕਾਰ ਕੋਲ ਮੌਜੂਦ ਹੈ, ਹਾਈਕੋਰਟ ਨੇ ਇਸ 'ਤੇ ਕੋਈ ਸਟੇਅ ਨਹੀਂ ਲਗਾਈ ਸੀ, ਇਸ ਦੇ ਬਾਵਜੂਦ ਸਰਕਾਰ ਨੇ ਹੁਣ ਤੱਕ ਕਾਰਵਾਈ ਕਿਉਂ ਨਹੀਂ ਕੀਤੀ।
ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਦੁਸ਼ਯੰਤ ਦਾਵੇ ਅਤੇ ਪੰਜਾਬ ਦੇ ਐਡਵੋਕੇਟ ਜਨਰਲ ਡੀਐਸ ਪਟਵਾਲੀਆ ਹਾਲ ਹੀ ਵਿੱਚ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਵਿੱਚ ਪੇਸ਼ ਹੋਏ ਸਨ। ਉਨ੍ਹਾਂ ਦਲੀਲ ਦਿੱਤੀ ਸੀ ਕਿ ਮਾਮਲੇ ਦੀ ਸੁਣਵਾਈ ਦੌਰਾਨ ਸਰਕਾਰ ਨੂੰ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਰਿਪੋਰਟ ’ਤੇ ਕਾਰਵਾਈ ’ਤੇ ਕੋਈ ਰੋਕ ਨਹੀਂ ਹੈ। ਹੁਣ ਸਰਕਾਰ ਜਲਦੀ ਕਾਰਵਾਈ ਕਰ ਸਕਦੀ ਹੈ।
ਪੰਜਾਬ ਪੁਲਿਸ ਨੇ 2013 ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਸੀ। ਗ੍ਰਿਫਤਾਰ ਕਿੰਗਪਿਨ ਸਾਬਕਾ ਡੀਐਸਪੀ ਜਗਦੀਸ਼ ਭੋਲਾ(former DSP Jagdish Bhola) ਨੇ ਮੀਡੀਆ ਸਾਹਮਣੇ ਮਜੀਠੀਆ 'ਤੇ ਡਰੱਗ ਰੈਕੇਟ 'ਚ ਸ਼ਾਮਲ ਹੋਣ ਦਾ ਦੋਸ਼ ਲਗਾ ਕੇ ਪੰਜਾਬ ਦੀ ਸਿਆਸਤ 'ਚ ਹਲਚਲ ਮਚਾ ਦਿੱਤੀ ਸੀ। ਇਸ ਮਾਮਲੇ 'ਚ ਬਾਕਸਰ ਵਿਜੇਂਦਰ(Boxer Vijender) ਵੀ ਸੁਰਖੀਆਂ 'ਚ ਰਹੇ ਸਨ।
ਇਸ ਤੋਂ ਬਾਅਦ ਕੇਜਰੀਵਾਲ ਨੇ ਵੀ ਮਜੀਠੀਆ 'ਤੇ ਤਿੱਖਾ ਨਿਸ਼ਾਨਾ ਸਾਧਿਆ। ਬਾਅਦ ਵਿੱਚ ਮਾਣਹਾਨੀ ਕੇਸ ਵਿੱਚ ਕੇਜਰੀਵਾਲ ਨੂੰ ਮਜੀਠੀਆ ਤੋਂ ਮੁਆਫੀ ਮੰਗਣੀ ਪਈ। ਸ਼ਨੀਵਾਰ ਨੂੰ ਸਿੱਧੂ ਦੇ ਚਹੇਤੇ ਸਿਧਾਰਥ ਚਟੋਪਾਧਿਆਏ (Siddharth Chattopadhyay) ਨੂੰ ਡੀਜੀਪੀ ਬਣਾਏ ਜਾਣ ਤੋਂ ਬਾਅਦ ਪੰਜਾਬ ਡਰੱਗਜ਼ ਮਾਮਲੇ ਵਿੱਚ ਇਹ ਪਹਿਲੀ ਵੱਡੀ ਪੁਲਿਸ ਕਾਰਵਾਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bikram Singh Majithia, Charanjit Singh Channi, Drugs, Fir, Navjot Sidhu, Parkash Singh Badal, Shiromani Akali Dal