ਕੋਰੋਨਾ ਮਹਾਂਮਾਰੀ ਨੂੰ ਫਰਜ਼ੀ ਦੱਸਣ ਵਾਲੇ ਦਿੱਲੀ ਦੇ ਡਾਕਟਰ ਖ਼ਿਲਾਫ਼ ਕੇਸ ਦਰਜ

News18 Punjabi | Trending Desk
Updated: July 23, 2021, 5:57 PM IST
share image
ਕੋਰੋਨਾ ਮਹਾਂਮਾਰੀ ਨੂੰ ਫਰਜ਼ੀ  ਦੱਸਣ ਵਾਲੇ ਦਿੱਲੀ ਦੇ ਡਾਕਟਰ ਖ਼ਿਲਾਫ਼ ਕੇਸ ਦਰਜ
ਕੋਰੋਨਾ ਮਹਾਂਮਾਰੀ ਨੂੰ ਫਰਜ਼ੀ ਦੱਸਣ ਵਾਲੇ ਦਿੱਲੀ ਦੇ ਡਾਕਟਰ ਖ਼ਿਲਾਫ਼ ਕੇਸ ਦਰਜ

ਜੇ ਤੁਸੀਂ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਕੋਲ ਇਕ ਵਧੀਆ ਮੌਕਾ ਹੈ. ਜਿੱਥੇ ਤੁਸੀਂ ਸਿਰਫ 5000 ਰੁਪਏ ਦੇ ਨਿਵੇਸ਼ ਨਾਲ ਵੱਡੇ ਪੈਸਾ ਕਮਾ ਸਕਦੇ ਹੋ.

  • Share this:
  • Facebook share img
  • Twitter share img
  • Linkedin share img
ਸਾਲ 2020 ਵਿੱਚ ਆਏ ਕੋਰੋਨਾ ਵਾਇਰਸ ਨੂੰ ਸ਼ੁਰੂ ਤੋਂ ਹੀ ਫ਼ਰਜ਼ੀ ਦੱਸ ਕੇ ਇਸਦੇ ਵਿਰੁੱਧ ਸੋਸ਼ਲ ਮੀਡੀਆ ਉੱਤੇ ਵੀਡੀਓ ਪੋਸਟ ਕਰਨ ਵਾਲੇ ਡਾਕਟਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦਿੱਲੀ ਕ੍ਰਾਈਮ ਬ੍ਰਾਂਚ ਦੇ ਸਾਈਬਰ ਸੈੱਲ ਨੇ ਡਾਕਟਰ ਤਰੁਣ ਕੋਠਾਰੀ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ, ਜਿਸਨੇ ਕੋਰੋਨਾ ਨੂੰ ਅੰਤਰਰਾਸ਼ਟਰੀ ਸਾਜਿਸ਼ ਕਰਾਰ ਦਿੱਤਾ ਅਤੇ ਲੋਕਾਂ ਨੂੰ ਮਾਸਕ ਨਾ ਪਾਉਣ ਦੀ ਅਪੀਲ ਕੀਤੀ ਹੈ।

ਐਮਬੀਬੀਐਸ, ਐਮਡੀ ਰੇਡੀਓਲੋਜਿਸਟ ਤਰੁਣ ਕੋਠਾਰੀ ਪਿਛਲੇ ਸਾਲ ਤੋਂ ਹੀ ਇੱਕ ਸੋਸ਼ਲ ਮੀਡੀਆ 'ਤੇ ਸਨਸਨੀ ਬਣੇ ਹੋਏ ਹਨ। ਹਾਲ ਹੀ ਵਿਚ, ਕੋਠਾਰੀ ਨੇ ਇਕ ਵੀਡੀਓ ਪੋਸਟ ਕੀਤਾ ਸੀ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ, 'ਭਾਵੇਂ ਪ੍ਰਧਾਨ ਮੰਤਰੀ ਬੋਲੇ, ਚਾਹੇ ਪੁਲਿਸ ਕਮਿਸ਼ਨਰ ਬੋਲੇ, ਚਾਹੇ ਆਈ.ਏ.ਐਸ. ਅਫਸਰ ਬੋਲੇ ਮਾਸਕ ਬਿਲਕੁਲ ਨਾ ਪਾਇਓ। ਮਾਸਕ ਪਾਉਣ ਨਾਲ ਆਕਸੀਜਨ ਦੀ ਘਾਟ ਹੋ ਸਕਦੀ ਹੈ, ਜੋ ਸਾਹ ਦੀਆਂ ਬਿਮਾਰੀਆਂ ਦਾ ਕਾਰਨ ਬਣੇਗਾ, ਤੁਹਾਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਜਾਵੇਗਾ, ਗਲਤ ਇਲਾਜ ਹੋਵੇਗਾ ਅਤੇ ਤੁਸੀਂ ਉਨ੍ਹਾਂ ਲੋਕਾਂ ਵਿਚ ਗਿਣੇ ਜਾਵੋਗੇ ਜੋ ਕੋਰੋਨਾ ਨਾਲ ਮਰ ਰਹੇ ਹਨ। ਇਸ ਲਈ ਮਾਸਕ ਪਹਿਨਣਾ ਬੰਦ ਕਰੋ ਅਤੇ ਇਸ ਵੀਡੀਓ ਨੂੰ ਭਾਰਤ ਵਿਚ ਵਾਇਰਲ ਕਰੋ।

ਇਸ ਤੋਂ ਇਲਾਵਾ ਆਪਣੀਆਂ ਬਹੁਤ ਸਾਰੀਆਂ ਵਿਡੀਓਜ਼ ਵਿਚ, ਕੋਠਾਰੀ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਸਮਾਜਕ ਦੂਰੀਆਂ ਦੀ ਪਾਲਣਾ ਨਾ ਕਰਨ, ਮਾਸਕ ਨਾ ਪਾਉਣ ਅਤੇ ਟੀਕੇ ਨਾ ਲਗਾਉਣ। ਕੋਠਾਰੀ ਦਾ ਕਹਿਣਾ ਹੈ ਕਿ ਇਹ ਇਕ ਆਮ ਫਲੂ ਹੈ ਪਰ ਕੌਮਾਂਤਰੀ ਸਾਜਿਸ਼ ਤਹਿਤ ਇਸ ਨੂੰ ਮਹਾਂਮਾਰੀ ਦੱਸਿਆ ਜਾ ਰਿਹਾ ਹੈ।
ਹਾਲਾਂਕਿ, ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਕ੍ਰਾਈਮ ਬ੍ਰਾਂਚ ਦੇ ਸਾਈਬਰ ਸੈੱਲ ਨੇ ਕੇਸ ਦਰਜ ਕਰਕੇ ਵੀਡੀਓ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੋਠਾਰੀ ਖ਼ਿਲਾਫ਼ ਜ਼ਮਾਨਤੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਿਸ ਵਿਚ ਧਾਰਾ 109 ਅਰਥਾਤ ਅਪਰਾਧ ਲਈ ਉਕਸਾਉਣ, ਧਾਰਾ 117 ਅਰਥਾਤ ਦਸ ਤੋਂ ਵੱਧ ਵਿਅਕਤੀਆਂ ਨੂੰ ਅਪਰਾਧ ਲਈ ਉਕਸਾਉਣ, ਧਾਰਾ 188 ਯਾਨੀ ਇਕ ਸਰਕਾਰੀ ਆਦੇਸ਼ ਦੀ ਉਲੰਘਣਾ ਅਤੇ ਧਾਰਾ 269 ਯਾਨੀ ਜਾਣ-ਬੁੱਝ ਕੇ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਖ਼ਤਰੇ ਵਿਚ ਪਾਉਣਾ ਸ਼ਾਮਲ ਹੈ।

ਵੀਡੀਓਜ਼ ਦੇ ਕਾਰਨ ਖਾਤੇ ਹੋ ਬਲੌਕ

ਹਾਲ ਹੀ ਵਿੱਚ, ਤੀਸਰਾ ਫੇਸਬੁੱਕ ਅਕਾਉਂਟ ਬਣਾਉਣ ਵੇਲੇ, ਡਾ. ਕੋਠਾਰੀ ਨੇ ਦੱਸਿਆ ਸੀ ਕਿ ਇਹਨਾਂ ਵਿਡੀਓਜ਼ ਦੇ ਕਰਕੇ ਅਤੇ ਕੋਰੋਨਾ ਮਹਾਂਮਾਰੀ ਦਾ ਪਰਦਾਫਾਸ਼ ਕਰਨ ਕਰਕੇ ਉਸਦੇ ਦੋ ਸੋਸ਼ਲ ਮੀਡੀਆ ਅਕਾਉਂਟ ਬਲੌਕ ਹੋ ਗਏ ਹਨ। ਹਾਲਾਂਕਿ, ਹੁਣ ਉਸਨੇ ਇਕ ਹੋਰ ਨਵਾਂ ਖਾਤਾ ਬਣਾਇਆ ਹੈ। ਕੋਠਾਰੀ ਨੇ ਕਿਹਾ ਕਿ ਉਹ ਕੋਰੋਨਾ ਖਿਲਾਫ ਆਪਣਾ ਅੰਦੋਲਨ ਜਾਰੀ ਰੱਖਣਗੇ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਦੀ ਪਹਿਲੀ ਲਹਿਰ ਤੋਂ ਲੈ ਕੇ, ਡਾ. ਕੋਠਾਰੀ ਜੋ ਫੇਸਬੁੱਕ 'ਤੇ ਕੋਰੋਨਾ ਖਿਲਾਫ ਲਗਾਤਾਰ ਵੀਡੀਓ ਪੋਸਟ ਕਰ ਰਹੇ ਸਨ,ਹਜ਼ਾਰਾਂ ਲੋਕ ਫੋਲੋ ਕਰ ਰਹੇ ਸਨ ਅਤੇ ਇਨ੍ਹਾਂ ਵਿਡੀਓਜ਼ ਨੂੰ ਵੇਖਦੇ ਰਹੇ ਸਨ।
First published: July 23, 2021, 5:56 PM IST
ਹੋਰ ਪੜ੍ਹੋ
ਅਗਲੀ ਖ਼ਬਰ