Home /News /national /

ਹੈਦਰਾਬਾਦ ਐਨਕਾਊਂਟਰ 'ਤੇ HC ਨੇ ਚੁੱਕੇ ਸਵਾਲ, ਪੁਲਿਸ ਵਾਲਿਆਂ ਉਤੇ ਨਾਮਜ਼ਦ FIR ਦੇ ਦਿੱਤੇ ਹੁਕਮ

ਹੈਦਰਾਬਾਦ ਐਨਕਾਊਂਟਰ 'ਤੇ HC ਨੇ ਚੁੱਕੇ ਸਵਾਲ, ਪੁਲਿਸ ਵਾਲਿਆਂ ਉਤੇ ਨਾਮਜ਼ਦ FIR ਦੇ ਦਿੱਤੇ ਹੁਕਮ

ਹੈਦਰਾਬਾਦ ਐਨਕਾਊਂਟਰ 'ਤੇ HC ਨੇ ਚੁੱਕੇ ਸਵਾਲ, ਪੁਲਿਸ ਵਾਲਿਆਂ ਉਤੇ ਨਾਮਜ਼ਦ FIR ਦੇ ਹੁਕਮ

ਹੈਦਰਾਬਾਦ ਐਨਕਾਊਂਟਰ 'ਤੇ HC ਨੇ ਚੁੱਕੇ ਸਵਾਲ, ਪੁਲਿਸ ਵਾਲਿਆਂ ਉਤੇ ਨਾਮਜ਼ਦ FIR ਦੇ ਹੁਕਮ

 • Share this:
  ਵੈਟਰਨਰੀ ਡਾਕਟਰ (Veterinary Doctor) ਨਾਲ ਬਲਾਤਕਾਰ ਅਤੇ ਕਤਲ ਦੇ ਦੋਸ਼ੀਆਂ ਦੇ ਐਨਕਾਊਂਟਰ ਮਾਮਲੇ ਵਿਚ ਸਾਈਬਰਬਾਦ ਪੁਲਿਸ ਖ਼ਿਲਾਫ਼ ਕਾਨੂੰਨੀ ਸ਼ਿਕੰਜਾ ਕਸਣਾ ਸ਼ੁਰੂ ਹੋ ਗਿਆ ਹੈ। ਪੁਲਿਸ ਮੁਕਾਬਲੇ ਖਿਲਾਫ ਦਾਇਰ ਕੀਤੀ ਗਈ ਪਟੀਸ਼ਨ ਦੀ ਸੁਣਵਾਈ ਦੌਰਾਨ ਤੇਲੰਗਾਨਾ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਐਡਵੋਕੇਟ ਜਨਰਲ ਨੂੰ ਪੁੱਛਿਆ ਕਿ ਕੀ ਮੁਕਾਬਲੇ ਵਿਚ ਸ਼ਾਮਲ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।

  ਅਦਾਲਤ ਨੇ ਪੀਪਲਜ਼ ਯੂਨੀਅਨ ਆਫ ਸਿਵਲ ਲਿਬਰਟੀ (ਪੀਯੂਸੀਐਲ) ਵਿਰੁੱਧ ਮਹਾਰਾਸ਼ਟਰ ਰਾਜ ਮਾਮਲੇ ਵਿਚ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੁਕਾਬਲੇ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਜਵਾਬ ਵਿਚ ਐਡਵੋਕੇਟ ਜਨਰਲ ਨੇ ਕਿਹਾ ਕਿ ਐਫਆਈਆਰ ਦਰਜ ਕਰ ਲਈ ਗਈ ਹੈ, ਪਰ ਐਫਆਈਆਰ ਵਿਚ ਪੁਲਿਸ ਕਰਮਚਾਰੀਆਂ ਨੂੰ ਨਾਮਜਦ ਨਹੀਂ ਕੀਤਾ ਗਿਆ। ਇਸ ਉਤੇ ਇਤਰਾਜ਼ ਜ਼ਾਹਰ ਕਰਦਿਆਂ ਚੀਫ਼ ਜਸਟਿਸ ਨੇ ਕਿਹਾ ਕਿ ਸਿਰਫ ਰਸਮੀ ਐਫਆਈਆਰ ਦਰਜ ਨਹੀਂ ਕੀਤੀ ਜਾਣੀ ਚਾਹੀਦੀ।

  ਸੁਪਰੀਮ ਕੋਰਟ ਦੇ ਫੈਸਲੇ ਤਹਿਤ ਕਾਰਵਾਈ

  ਹਾਲ ਹੀ ਵਿੱਚ ਸੇਵਾਮੁਕਤ ਹੋਏ ਚੀਫ਼ ਜਸਟਿਸ ਰੰਜਨ ਗੋਗੋਈ ਸਣੇ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਨੇ ਇਸ ਸਾਲ ਜੁਲਾਈ ਵਿੱਚ ਇੱਕ ਫ਼ੈਸਲੇ ਵਿੱਚ ਸਪੱਸ਼ਟ ਕੀਤਾ ਸੀ ਕਿ ਜੇ ਕੋਈ ਵਿਅਕਤੀ ਪੁਲਿਸ ਮੁਕਾਬਲੇ ਵਿੱਚ ਮਾਰਿਆ ਜਾਂਦਾ ਹੈ ਤਾਂ ਮੁਕਾਬਲੇ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕਰਨੀ ਹੋਵੇਗੀ ਅਤੇ ਪੁਲਿਸ ਵਾਲਿਆਂ ਨੂੰ ਮੁਕੱਦਮੇ ਦਾ ਸਾਹਮਣਾ ਕਰਨਾ ਪਏਗਾ। ਇਹ ਆਦੇਸ਼ ਸੁਪਰੀਮ ਕੋਰਟ ਨੇ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ 5 ਜੱਜਾਂ ਦੇ ਬੈਂਚ ਦੇ 10 ਸਾਲ ਪੁਰਾਣੇ ਫੈਸਲੇ ਨੂੰ ਸਹੀ ਦੱਸਦੇ ਹੋਏ ਦਿੱਤੇ ਸਨ।

  2006 ਵਿੱਚ, ਆਂਧਰਾ ਪ੍ਰਦੇਸ਼ ਹਾਈ ਕੋਰਟ ਨੇ ਇੱਕ ਮੁਕਾਬਲੇ ਵਿੱਚ 8 ਨਕਸਲੀਆਂ ਨੂੰ ਮਾਰਨ ਦੇ ਕੇਸ ਵਿਚ ਇਹ ਆਦੇਸ਼ ਦਿੱਤਾ ਸੀ। ਹਾਈ ਕੋਰਟ ਨੇ ਕਿਹਾ ਸੀ ਕਿ ਪੁਲਿਸ ਸਵੈ-ਰੱਖਿਆ ਦਾ ਹਵਾਲਾ ਦੇ ਕੇ ਕਾਨੂੰਨ ਤੋਂ ਆਪਣਾ ਬਚਾਅ ਨਹੀਂ ਕਰ ਸਕਦੀ ਅਤੇ ਇਕੱਲੇ ਮੈਜਿਸਟਰੇਟ ਦੀ ਜਾਂਚ ਨੂੰ ਪੂਰਾ ਮੁਕੱਦਮਾ ਨਹੀਂ ਮੰਨਿਆ ਜਾ ਸਕਦਾ। ਮੁਕਾਬਲੇ ਵਿਚ ਸ਼ਾਮਲ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਮੁਕੱਦਮੇ ਦਾ ਸਾਹਮਣਾ ਕਰਨਾ ਪਏਗਾ।
  First published:

  Tags: Encounter, Gangrape, Hyderabad

  ਅਗਲੀ ਖਬਰ