ਯੋਗ ਗੁਰੂ ਬਾਬਾ ਰਾਮਦੇਵ ਦੀਆਂ ਇੱਕ ਵਾਰ ਫਿਰ ਤੋਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ । ਦਰਅਸਲ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਵਿੱਚ ਬੀਤੇ ਐਤਵਾਰ ਨੂੰ ਸੰਤਾਂ ਦੀ ਇੱਕ ਬੈਠਕ ਕਰਵਾਈ ਗਈ ਸੀ ਜਿਸ ਦੇ ਵਿੱਚ ਕਥਿਤ ਤੌਰ 'ਤੇ ਦੁਸ਼ਮਣੀ ਵਧਾਉਣ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਦੇ ਵਿੱਚ ਯੋਗ ਗੁਰੂ ਰਾਮਦੇਵ ਦੇ ਖਿਲਾਫ ਐੱਫ.ਆਈ.ਆਰ.ਦਰਜ਼ ਕੀਤੀ ਗਈ ਹੈ। ਇਸ ਸਬੰਧੀ ਇੱਕ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਥਾਨਕ ਨਿਵਾਸੀ ਪਠਾਈ ਖਾਨ ਦੇ ਵੱਲੋਂ ਦਰਜ਼ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਚੌਹਾਤਾਨ ਪੁਲਿਸ ਸਟੇਸ਼ਨ ਦੇ ਵਿੱਚ ਐੱਫ.ਆਈ.ਆਰ. ਦਰਜ਼ ਕੀਤੀ ਗਈ ਹੈ।ਚੌਹਾਤਾਨ ਥਾਣੇ ਦੇ ਐਸਐਚਓ ਭੂਤਰਾਮ ਨੇ ਦੱਸਿਆ ਕਿ ਆਈਪੀਸੀ ਦੀ ਧਾਰਾ 153ਏ, 295ਏ ਅਤੇ 298 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ 2 ਫਰਵਰੀ ਨੂੰ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਵਿੱਚ ਸੰਤਾਂ ਦੀ ਬੈਠਕ ਦੇ ਦੋਰਾਨ ਯੋਗ ਗੁਰੁ ਬਾਬਾ ਰਾਮਦੇਵ ਨੇ ਹਿੰਦੂ ਧਰਮ ਦੀ ਇਸਲਾਮ ਅਤੇ ਈਸਾਈਅਤ ਨਾਲ ਤੁਲਨਾ ਕਰਦੇ ਹੋਏ ਮੁਸਲਮਾਨਾਂ ਉੱਤੇ ਅੱਤਵਾਦ ਦਾ ਸਹਾਰਾ ਲੈਣ ਅਤੇ ਹਿੰਦੂ ਔਰਤਾਂ ਨੂੰ ਅਗਵਾ ਕਰਨ ਦਾ ਇਲਜ਼ਾਮ ਲਗਾਇਆ ਸੀ। ਇਸ ਮੌਕੇ ਯੋਗ ਗੁਰੁ ਬਾਬਾ ਰਾਮਦੇਵ ਨੇ ਕਿਹਾ ਸੀ ਕਿ ਇਸਲਾਮ ਧਰਮ ਦਾ ਮਤਲਬ ਸਿਰਫ ਨਮਾਜ਼ ਅਦਾ ਕਰਨਾ ਹੈ। ਸਲਮਾਨਾਂ ਲਈ ਸਿਰਫ ਨਮਾਜ਼ ਅਦਾ ਕਰਨੀ ਜ਼ਰੂਰੀ ਹੈ ਅਤੇ ਨਮਾਜ਼ ਅਦਾ ਕਰਨ ਤੋਂ ਬਾਅਦ, ਮੁਸਲਮਾਨ ਜੋ ਵੀ ਕਰਦੇ ਹਨ ਉਹ ਸਭ ਕੁਝ ਜਾਇਜ਼ ਹੈ। ਹਿੰਦੂ ਕੁੜੀਆਂ ਨੂੰ ਚੁੱਕੋ, ਜਾਂ ਜੇਹਾਦ ਦੇ ਨਾਮ 'ਤੇ ਅੱਤਵਾਦੀ ਬਣੋ, ਜੋ ਵੀ ਤੁਹਾਡੇ ਮਨ ਵਿੱਚ ਆਵੇ ਤੁਸਨਿ ਉਹ ਸਭ ਕੁਝ ਕਰੋ।
ਇਸ ਦੇ ਨਾਲ ਹੀ ਯੋਗ ਗੁਰੁ ਬਾਬਾ ਰਾਮਦੇਵ ਨੇ ਇਸਾਈ ਧਰਮ ਦੇ ਬਾਰੇ ਬੋਲਦਿਆਂ ਇਹ ਵੀ ਕਿਹਾ ਕਿ ਚਰਚ ਜਾ ਕੇ ਦਿਨ ਵੇਲੇ ਮੋਮਬੱਤੀਆਂ ਜਗਾਓ, ਸਾਰੇ ਪਾਪ ਧੋਤੇ ਜਾਣਗੇ, ਪਰ ਹਿੰਦੂ ਧਰਮ ਦੇ ਵਿੱਚ ਅਜਿਹਾ ਕੁਝ ਨਹੀਂ ਕੀਤਾ ਜਾਂਦਾ।ਇੰਨਾ ਹੀ ਨਹੀਂ ਬਾਬਾ ਰਾਮਦੇਵ ਇੱਥੇ ਹੀ ਨਹੀਂ ਰੁਕੇ ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ੳਨ੍ਹਾਂ ਦੀ ਜੰਨਤ ਦਾ ਅਰਥ ਹੈ ਗਿੱਟੇ ਤੋਂ ਉੱਪਰ ਪਜਾਮਾ ਪਹਿਨਣਾ, ਮੁੱਛਾਂ ਨੂੰ ਕੱਟਣਾ ਅਤੇ ਇਸ ਦੇ ਉੱਪਰ ਟੋਪੀ ਪਾਉਣਾ।
ਇਸ ਦੇ ਨਾਲ ਹੀ ਯੋਗ ਗੁਰੁ ਬਾਬਾ ਰਾਮਦੇਵ ਨੇ ਕਿਹਾ ਕਿ ਇਹ ਮੈਂ ਨਹੀਂ ਕਹਿ ਰਿਹਾ, ਸਗੋਂ ਇਹ ਲੋਕ ਅਜਿਹਾ ਹੀ ਕੁਝ ਕਰ ਰਹੇ ਹਨ। ਫਿਰ ਉਹ ਕਹਿੰਦੇ ਹਨ ਕਿ ਸਵਰਗ ਵਿੱਚ ਉਨ੍ਹਾਂ ਦੀ ਜਗ੍ਹਾ ਪੱਕੀ ਹੋ ਗਈ ਹੈ। ਉੱਥੇ ਤੁਹਾਨੂੰ ਹੂਰਾਂ ਮਿਲਣਗੀਆਂ ਅਤੇ ਤੁਹਾਨੂੰ ਸ਼ਰਾਬ ਪੀਣ ਨੂੰ ਵੀ ਮਿਲੇਗੀ। ਯੋਗ ਗੁਰੁ ਬਾਬਾ ਰਾਮਦੇਵ ਨੇ ਕਿਹਾ ਕਿ ਅਜਿਹਾ ਸਵਰਗ ਨਰਕ ਤੋਂ ਵੀ ਬੁਰਾ ਹੈ। ਫਿਰ ਵੀ ਲੋਕ ਮੁੱਛਾਂ ਕਟਵਾ ਕੇ ਟੋਪੀ ਪਹਨ ਰਹੇ ਹਨ, ਇਹ ਇੱਕ ਤਰ੍ਹਾਂ ਦਾ ਪਾਗਲਪਨ ਹੀ ਹੈ। ਲੋਕ ਇਸ ਵਿੱਚ ਰੁੱਝੇ ਹੋਏ ਹਨ ਕਿ ਪੂਰੇ ਭਾਈਚਾਰੇ ਨੂੰ ਇਸਲਾਮ ਦੇ ਵਿੱਚ ਕਿਵੇਂ ਬਦਲਿਆ ਜਾਵੇ।
ਯੋਗ ਗੁਰੁ ਬਾਬਾ ਰਾਮਦੇਵ ਦੇ ਇਨ੍ਹਾਂ ਬਿਆਨਾਂ ਨੰੁ ਲੈ ਕੇ ਰਾਜਸਥਾਨ ਦੇ ਪਠਾਈ ਖਾਨ ਦੇ ਵੱਲੋਂ ਦਰਜ਼ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਚੌਹਾਤਾਨ ਪੁਲਿਸ ਸਟੇਸ਼ਨ ਦੇ ਵਿੱਚ ਐੱਫ.ਆਈ.ਆਰ. ਦਰਜ਼ ਕੀਤੀ ਗਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Baba Ramdev, Hate speech, Police case, Rajasthan