ਅਸਲਾ ਮੁੱਕਣ 'ਤੇ ਮੂੰਹ ਨਾਲ ਠਾਹ-ਠਾਹ ਕਰਕੇ ਬਦਮਾਸ਼ਾਂ ਨੂੰ ਭਜਾਉਣ ਵਾਲੇ ਹੌਲਦਾਰ ਨੂੰ ਮਾਰੀ ਗੋਲੀ


Updated: January 4, 2019, 9:15 PM IST
ਅਸਲਾ ਮੁੱਕਣ 'ਤੇ ਮੂੰਹ ਨਾਲ ਠਾਹ-ਠਾਹ ਕਰਕੇ ਬਦਮਾਸ਼ਾਂ ਨੂੰ ਭਜਾਉਣ ਵਾਲੇ ਹੌਲਦਾਰ ਨੂੰ ਮਾਰੀ ਗੋਲੀ

Updated: January 4, 2019, 9:15 PM IST
ਉਤਰ ਪ੍ਰਦੇਸ਼ ਵਿਚ ਕੁਝ ਮਹੀਨੇ ਪਹਿਲਾਂ ਬਦਮਾਸ਼ਾਂ ਨਾਲ ਮੁਕਾਬਲੇ ਵਿਚ ਬੰਦੂਕ ਨਾ ਚੱਲਣ ਕਾਰਨ ਮੂੰਹ ਨਾਲ ਹੀ ਠਾਹ-ਠਾਹ ਕਰ ਕੇ ਮੋਰਚਾ ਸੰਭਾਲਣ ਵਾਲੇ ਹੌਲਦਾਰ ਐਮ ਕੁਮਾਰ ਨੂੰ ਹੁਣ ਇਕ ਮੁਕਾਬਲੇ ਵਿਚ ਗੋਲੀ ਵੱਜ ਗਈ ਹੈ। ਉਸ ਨੂੰ ਬਦਮਾਸ਼ਾਂ ਨੇ ਅਸਮੋਲੀ ਥਾਣਾ ਖੇਤਰ ਵਿਚ ਗੋਲੀ ਮਾਰ ਦਿੱਤੀ। ਦੱਸ ਦਈਏ ਕਿ ਸਰਕਾਰ ਨੇ ਐਮ ਕੁਮਾਰ ਨੂੰ ਪੁਲਿਸ ਦਾ ਹੌਸਲਾ ਵਧਾਉਣ ਲਈ ਸਨਮਾਨਤ ਕੀਤਾ ਸੀ। ਪਰ ਹੁਣ ਬਦਮਾਸ਼ਾਂ ਨੇ ਇਸ ਹੌਲਦਾਰ ਨੂੰ ਗੋਲੀ ਮਾਰ ਦਿੱਤੀ।

ਮਿਲੀ ਜਾਣਕਾਰੀ ਮੁਤਾਬਕ ਸੰਭਲ ਜਿਲ੍ਹੇ ਵਿਚ ਆਲਿਆ ਪਿੰਡ ਵਿਚ ਗਸ਼ਤ ਦੌਰਾਨ ਪੁਲਿਸ ਦਾ ਬਦਮਾਸ਼ਾਂ ਨਾਲ ਮੁਕਾਬਲਾ ਹੋ ਗਿਆ। ਇਥੇ ਦੋਵਾਂ ਪਾਸਿਆਂ ਤੋਂ ਫਾਇਰਿੰਗ ਹੋਈ। ਇਸ ਦੌਰਾਨ ਇਕ ਗੋਲੀ ਕੁਮਾਰ ਨੂੰ ਵੱਜੀ। ਉਸ ਨੂੰ ਇਲਾਜ਼ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗਸ਼ਤ ਦੌਰਾਨ ਪੁਲਿਸ ਨੂੰ ਇਕ ਬਾਇਕ ਉਤੇ ਦੋ ਸਵਾਰ ਆਉਂਦੇ ਵਿਖਾਈ ਦਿੱਤੇ। ਸ਼ੱਕ ਦੇ ਆਧਾਰ ਉਤੇ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਨੇ ਗੋਲੀ ਚਲਾ ਦਿੱਤੀ। ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ। ਇਸ ਦੌਰਾਨ ਇਕ ਬਦਮਾਸ਼ ਦੇ ਪੈਰ ਵਿਚ ਗੋਲੀ ਵੱਜੀ ਤੇ ਉਹ ਉਥੇ ਹੀ ਡਿੱਗ ਗਿਆ। ਇਕ ਗੋਲੀ ਹੌਲਦਾਰ ਕੁਮਾਰ ਦੇ ਵੀ ਵੱਜੀ। ਇਕ ਬਦਮਾਸ਼ ਮੌਕੇ ਤੋਂ ਫਰਾਰ ਹੋ ਗਿਆ ਜਦੋਂ ਕਿ ਦੂਜੇ ਨੂੰ ਫੜ ਲਿਆ ਗਿਆ ਹੈ।

First published: January 4, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ