ਦਿੱਲੀ ਤੋਂ ਬਿਹਾਰ ਜਾ ਰਹੀ ਬੱਸ ਹੋਈ ਵੱਡੇ ਹਾਦਸੇ ਦਾ ਸ਼ਿਕਾਰ, 14 ਹਲਾਕ, 31 ਜਖਮੀ

News18 Punjabi | News18 Punjab
Updated: February 13, 2020, 9:01 AM IST
share image
ਦਿੱਲੀ ਤੋਂ ਬਿਹਾਰ ਜਾ ਰਹੀ ਬੱਸ ਹੋਈ ਵੱਡੇ ਹਾਦਸੇ ਦਾ ਸ਼ਿਕਾਰ, 14 ਹਲਾਕ, 31 ਜਖਮੀ
ਦਿੱਲੀ ਤੋਂ ਬਿਹਾਰ ਜਾ ਰਹੀ ਬੱਸ ਹੋਈ ਵੱਡੇ ਹਾਦਸੇ ਦਾ ਸ਼ਿਕਾਰ, 14 ਹਲਾਕ, 31 ਜਖਮੀ

ਉੱਤਰ ਪ੍ਰਦੇਸ਼ ਦੇ ਫਿੋਰੋਜਾਬਾਦ ’ਚ ਆਗਰਾ-ਲਖਨਓ ਐਕਸਪ੍ਰੇਸ-ਵੇਅ ਤੇ ਵੱਡਾ ਹਾਦਸਾ ਹੋਇਆ ਹੈ। ਇੱਥੇ ਇਕ ਸਲੀਪਰ ਬਸ ਦੇਰ ਰਾਤ ਟਰੱਕ ਦੇ ਨਾਲ ਟਕਰਾ ਗਈ। ਇਸ ਹਾਦਸੇ ਚ 14 ਲੋਕਾਂ ਦੀ ਮੌਤ ਹੋ ਗਈ ਜਦਕਿ 31 ਲੋਕ ਤੋਂ ਜਿਆਦਾ ਲੋਕ ਗੰਭੀਰ ਜਖਮੀ ਹੋ ਗਏ ਹਨ।

  • Share this:
  • Facebook share img
  • Twitter share img
  • Linkedin share img
ਉੱਤਰ ਪ੍ਰਦੇਸ਼ ਦੇ ਫਿੋਰੋਜਾਬਾਦ ’ਚ ਆਗਰਾ-ਲਖਨਓ ਐਕਸਪ੍ਰੇਸ-ਵੇਅ ਤੇ ਵੱਡਾ ਹਾਦਸਾ ਹੋਇਆ ਹੈ। ਇੱਥੇ ਇਕ ਸਲੀਪਰ ਬਸ ਦੇਰ ਰਾਤ ਟਰੱਕ ਦੇ ਨਾਲ ਟਕਰਾ ਗਈ। ਇਸ ਹਾਦਸੇ ਚ 14 ਲੋਕਾਂ ਦੀ ਮੌਤ ਹੋ ਗਈ ਜਦਕਿ 31 ਲੋਕ ਤੋਂ ਜਿਆਦਾ ਲੋਕ ਗੰਭੀਰ ਜਖਮੀ ਹੋ ਗਏ ਹਨ। ਇਹ ਘਟਨਾ ਫਿਰੋਜਾਬਾਦ ਇਟਾਵਾ ਦੇ ਬਾਰਡਰ ਦੇ ਕੋਲ ਆਗਰਾ-ਲਖਨਓ ਐਕਸਪ੍ਰੈਸ ਵੇਅ ਤੇ ਰਾਤ 10 ਵਜੇ ਦੇ ਕਰੀਬ ਵਾਪਰੀ।


ਬੱਸ ’ਚ 4.-45 ਸਵਾਰੀਆ ਸਵਾਰ ਸੀ


ਮੌਕੇ ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਈ ਬੱਸ ’ਚ 40-45 ਯਾਤਰੀ ਸਵਾਰ ਸੀ। ਇਹ ਭਿਆਨਕ ਹਾਦਸਾ ਉਸ ਵੇਲੇ ਵਾਪਰਿਆ ਜਦੋ ਲਖਨਓ ਐਕਸਪ੍ਰੇਸ-ਵੇਅ ਤੇ ਚਾਲਕ ਟਰੱਕ ਪੰਚਰ ਲਗਾ ਰਿਹਾ ਸੀ ਉਸੀ ਵੇਲੇ ਬੱਸ ਨੇ ਜੋਰਦਾਰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜਿਆਦਾ ਭਿਆਨਕ ਸੀ ਕਿ ਬਸ ਦਾ ਅਗਲਾ ਹਿੱਸਾ ਪੂਰੀ ਤਰ੍ਹਾ ਨਾਲ ਖਰਾਬ ਹੋ ਗਿਆ।



 

ਦਿੱਲੀ ਤੋਂ ਬਿਹਾਰ ਜਾ ਰਹੀ ਸੀ ਬੱਸ


ਮਿਲੀ ਜਾਣਕਾਰੀ ਦੇ ਅਨੁਸਾਰ ਯਾਤਰੀਆਂ ਨਾਲ ਭਰੀ ਬੱਸ ਦਿੱਲੀ ਤੋਂ ਬਿਹਾਰ ਜਾ ਰਹੀ ਸੀ। ਬਸ ਜਿਵੇਂ ਹੀ ਹਾਈਵੇ ਭਦਾਨ ਪਿੰਡ ਦੇ ਕੋਲ ਪੁੱਜੀ ਤਾਂ ਡਰਾਈਵਰ ਦਾ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਹਾਈਵੇ ਤੇ ਖੜੇ ਟਰੱਕ ਨਾਲ ਟਕਰਾ ਗਈ। ਹਾਦਸੇ ਦੇ ਕਾਰਨ ਮੌਕੇ ਤੇ ਪਹੁੰਚੀ ਪੁਲਿਸ ਨੇ ਜਖਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ ਤੇ ਬੱਸ ਨੂੰ ਜੇਸੀਬੀ ਦੀ ਮਦਦ ਨਾਲ ਹਟਾਇਆ ਗਿਆ।
First published: February 13, 2020
ਹੋਰ ਪੜ੍ਹੋ
ਅਗਲੀ ਖ਼ਬਰ