• Home
 • »
 • News
 • »
 • national
 • »
 • FIRST PHOTO OF AKASH AMBANI AND SHLOKA MEHTA BABY BOY WITH MUKESH AMBANI AK

ਅੰਬਾਨੀ ਪਰਿਵਾਰ ‘ਚ ਆਈ ਖੁਸ਼ੀ: ਪੋਤੇ ਨਾਲ ਦਾਦਾ ਮੁਕੇਸ਼ ਅੰਬਾਨੀ ਦੀ ਪਹਿਲੀ ਤਸਵੀਰ

Mukesh Ambani's First Picture With His Newborn Grandson: ਦੇਸ਼ ਦੇ ਚੋਟੀ ਦੇ ਕਾਰੋਬਾਰੀ ਅਤੇ ਰਿਲਾਇੰਸ ਇੰਡਸਟਰੀਜ਼ ਲਿਮਟਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੀ ਨੂੰਹ ਅਤੇ ਅਕਾਸ਼ ਅੰਬਾਨੀ ਦੀ ਪਤਨੀ ਸ਼ਲੋਕਾ ਮਹਿਤਾ ਨੇ ਇਕ ਬੇਟੇ ਨੂੰ ਜਨਮ ਦਿੱਤਾ ਹੈ। ਹੁਣ ਛੋਟੇ ਮਹਿਮਾਨ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ।

ਦੇਸ਼ ਦੇ ਟਾਪ ਕਾਰੋਬਾਰੀ ਮੁਕੇਸ਼ ਅੰਬਾਨੀ ਦਾਦਾ ਬਣ ਗਏ ਹਨ। (ਫੋਟੋ: @mpparimal)

ਦੇਸ਼ ਦੇ ਟਾਪ ਕਾਰੋਬਾਰੀ ਮੁਕੇਸ਼ ਅੰਬਾਨੀ ਦਾਦਾ ਬਣ ਗਏ ਹਨ। (ਫੋਟੋ: @mpparimal)

 • Share this:
  ਨਵੀਂ ਦਿੱਲੀ- ਦੇਸ਼ ਦੇ ਚੋਟੀ ਦੇ ਕਾਰੋਬਾਰੀ ਅਤੇ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦਾਦਾ-ਦਾਦੀ ਬਣ ਗਏ ਹਨ। ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੀ ਨੂੰਹ ਅਤੇ ਆਕਾਸ਼ ਅੰਬਾਨੀ ਦੀ ਪਤਨੀ ਸ਼ਲੋਕਾ ਮਹਿਤਾ ਨੇ ਇਕ ਬੇਟੇ ਨੂੰ ਜਨਮ ਦਿੱਤਾ ਹੈ। ਹੁਣ ਛੋਟੇ ਮਹਿਮਾਨ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਤਸਵੀਰ ਵਿੱਚ ਬੱਚਾ ਬਹੁਤ ਪਿਆਰਾ ਲੱਗ ਰਿਹਾ ਹੈ ਅਤੇ ਆਪਣੇ ਦਾਦਾ ਮੁਕੇਸ਼ ਅੰਬਾਨੀ ਦੀ ਗੋਦ ਵਿੱਚ ਹੈ। ਇਸ ਵਿਸ਼ੇਸ਼ ਤਸਵੀਰ ਨੂੰ ਰਾਜ ਸਭਾ ਮੈਂਬਰ ਅਤੇ ਉਦਯੋਗਪਤੀ ਪਰਿਮਲ ਨਾਥਵਾਨੀ ਨੇ ਆਪਣੇ ਟਵਿੱਟਰ ਹੈਂਡਲ ਤੋਂ ਸਾਂਝਾ ਕੀਤਾ ਹੈ।

  ਇਸ ਫੋਟੋ ਨੂੰ ਸਾਂਝਾ ਕਰਦੇ ਹੋਏ ਪਰਿਮਲ ਨਾਥਵਾਨੀ ਨੇ ਕੈਪਸ਼ਨ 'ਚ ਲਿਖਿਆ,'ਸ਼ਲੋਕਾ ਅਤੇ ਅਕਾਸ਼ ਅੰਬਾਨੀ ਨੂੰ ਬੱਚੇ ਦੇ ਜਨਮ ਲਈ ਵਧਾਈ। ਮੈਂ ਮੁਕੇਸ਼ ਭਾਈ, ਨੀਤਾ ਭਾਬੀ ਅਤੇ ਸਮੁੱਚੇ ਅੰਬਾਨੀ ਪਰਿਵਾਰ ਨੂੰ ਨਵੇਂ ਮੈਂਬਰ ਦੇ ਆਉਣ ਤੇ ਵਧਾਈ ਵੀ ਦਿੰਦਾ ਹਾਂ। ਇਹ ਇੱਕ ਬਹੁਤ ਹੀ ਖੁਸ਼ਹਾਲ ਦਿਨ ਹੈ। ਬੱਚੇ ਲਈ ਬਹੁਤ ਸਾਰਾ ਪਿਆਰ ਅਤੇ ਆਸ਼ੀਰਵਾਦ।  ਇਸ ਖੁਸ਼ੀ ਦੇ ਮੌਕੇ 'ਤੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਅੰਬਾਨੀ ਪਰਿਵਾਰ ਨੇ ਕਿਹਾ, 'ਸ਼੍ਰੀ ਕ੍ਰਿਸ਼ਨ ਦੀ ਕਿਰਪਾ ਸਦਕਾ ਸ਼ਲੋਕਾ ਅਤੇ ਅਕਾਸ਼ ਅੰਬਾਨੀ ਇਕ ਪੁੱਤਰ ਦੇ ਮਾਪੇ ਬਣ ਗਏ ਹਨ। ਨੀਤਾ ਅਤੇ ਮੁਕੇਸ਼ ਅੰਬਾਨੀ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਦਾਦਾ-ਦਾਦੀ ਬਣ ਕੇ ਬਹੁਤ ਖੁਸ਼ ਹਨ ਕਿਉਂਕਿ ਉਨ੍ਹਾਂ ਦੇ ਘਰ ਧੀਰੂਭਾਈ ਅਤੇ ਕੋਕੀਲਾ ਬੇਨ ਅੰਬਾਨੀ ਦਾ ਪੜਪੋਤਾ ਆਇਆ ਹੈ।    ਸ਼ਲੋਕਾ ਅਤੇ ਬੇਬੀ ਦੋਵੇਂ ਬਿਲਕੁਲ ਸਿਹਤਮੰਦ ਹਨ। ਸਾਡੇ ਪਰਿਵਾਰ ਵਿਚ ਆਏ ਛੋਟੇ ਮੈਂਬਰ ਦੇ ਸਵਾਗਤ ਨਾਲ ਪੂਰਾ ਮਹਿਤਾ ਅਤੇ ਅੰਬਾਨੀ ਪਰਿਵਾਰ ਬਹੁਤ ਖੁਸ਼ ਹਨ।

  ਤੁਹਾਨੂੰ ਦੱਸ ਦੇਈਏ ਕਿ ਆਕਾਸ਼ ਅਤੇ ਸ਼ਲੋਕਾ ਸਕੂਲ ਵੇਲੇ ਦੇ ਹੀ ਦੋਸਤ ਰਹੇ ਹਨ। ਦੋਵਾਂ ਦੀ ਸਿੱਖਿਆ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਵਿੱਚ ਹੋਈ ਹੈ। ਸ਼ਲੋਕਾ ਨੇ ਲੰਡਨ ਸਕੂਲ ਆਫ਼ ਇਕਨਾਮਿਕਸ ਐਂਡ ਪੋਲੀਟੀਕਲ ਸਾਇੰਸ ਤੋਂ ਲਾਅ ਵਿਚ ਮਾਸਟਰ ਡਿਗਰੀ ਪੂਰੀ ਕੀਤੀ ਹੈ। ਬਿਜ਼ਨੈੱਸਲੇਡੀ ਹੋਣ ਦੇ ਨਾਲ ਸ਼ਲੋਕਾ ਇਕ ਸੋਸ਼ਲ ਵਰਕਰ ਵੀ ਹੈ। ਸ਼ਲੋਕਾ ਨੇ ਕਨੈਕਟ ਫਾਰ 2015 ਨਾਮਕ ਇੱਕ ਐਨਜੀਓ ਦੀ ਸ਼ੁਰੂਆਤ ਕੀਤੀ, ਜੋ ਲੋੜਵੰਦਾਂ ਨੂੰ ਸਿੱਖਿਆ, ਭੋਜਨ ਅਤੇ ਘਰ ਮੁਹੱਈਆ ਕਰਵਾਉਂਦੀ ਹੈ।
  Published by:Ashish Sharma
  First published: