• Home
  • »
  • News
  • »
  • national
  • »
  • FIRST THE MOTHER POISONED HER SON AND THEN THREW THE BODY AFTER CHOPPING INTO SEVERAL PIECES

ਨਸ਼ੇੜੀ ਪੁੱਤ ਨੂੰ ਮਾਂ ਨੇ ਦਿੱਤੀ ਖੌਫਨਾਕ ਮੌਤ, ਜ਼ਹਿਰ ਦੇ ਕੇ ਮਾਰਿਆ ਤੇ ਫੇਰ ਲਾਸ਼ ਦੇ ਟੁਕੜੇ ਕਰਕੇ ਸੁੱਟ ਦਿੱਤੇ

ਤਾਮਿਲਨਾਡੁ ਵਿਚ ਇਕ ਇੰਜੀਨੀਅਰ ਨੂੰ ਕਥਿਤ ਤੌਰ ਤੇ ਉਸ ਦੀ ਮਾਂ ਨੇ ਜ਼ਹਿਰ ਦੇ ਕੇ ਮਾਰ ਦਿੱਤਾ ਅਤੇ ਉਸ ਦੀ ਲਾਸ਼ ਦੇ ਕਈ ਟੁਕੜੇ ਕਰ ਦਿੱਤੇ। ਔਰਤ ਆਪਣੇ ਪੁੱਤਰ ਦੀ ਨਸ਼ੇ ਦੀ ਆਦਤ ਤੋਂ ਪ੍ਰੇਸ਼ਾਨ ਸੀ

ਨਸ਼ੇੜੀ ਪੁੱਤ ਨੂੰ ਮਾਂ ਨੇ ਦਿੱਤੀ ਖੌਫਨਾਕ ਮੌਤ, ਜ਼ਹਿਰ ਦੇ ਕੇ ਮਾਰਿਆ ਤੇ ਫੇਰ ਲਾਸ਼ ਦੇ ਟੁਕੜੇ ਕਰਕੇ ਸੁੱਟ ਦਿੱਤੇ

ਨਸ਼ੇੜੀ ਪੁੱਤ ਨੂੰ ਮਾਂ ਨੇ ਦਿੱਤੀ ਖੌਫਨਾਕ ਮੌਤ, ਜ਼ਹਿਰ ਦੇ ਕੇ ਮਾਰਿਆ ਤੇ ਫੇਰ ਲਾਸ਼ ਦੇ ਟੁਕੜੇ ਕਰਕੇ ਸੁੱਟ ਦਿੱਤੇ

  • Share this:
    ਤਾਮਿਲਨਾਡੁ ਵਿਚ ਇਕ ਇੰਜੀਨੀਅਰ ਨੂੰ ਕਥਿਤ ਤੌਰ ਤੇ ਉਸ ਦੀ ਮਾਂ ਨੇ ਜ਼ਹਿਰ ਦੇ ਕੇ ਮਾਰ ਦਿੱਤਾ ਅਤੇ ਉਸ ਦੀ ਲਾਸ਼ ਦੇ ਕਈ ਟੁਕੜੇ ਕਰ ਦਿੱਤੇ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਔਰਤ ਆਪਣੇ ਪੁੱਤਰ ਦੀ ਨਸ਼ੇ ਦੀ ਆਦਤ ਤੋਂ ਪ੍ਰੇਸ਼ਾਨ ਸੀ। ਮ੍ਰਿਤਕ ਦੀ ਪਛਾਣ ਵਿਗਨੇਸ਼ਵਰਣ (30) ਵਜੋਂ ਹੋਈ ਹੈ। ਉਸਦੀ ਸਿਰ ਕੱਟੀ ਲਾਸ਼ ਮਿਲੀ ਸੀ ਜਿਸ ਦੇ ਹੱਥ ਪੈਰ ਵੱਢੇ ਹੋਏ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

    ਪੁਲਿਸ ਨੇ ਦੱਸਿਆ ਕਿ ਲਾਸ਼ ਦੇ ਟੁਕੜਿਆਂ ਨੂੰ ਕਸਬੇ ਦੇ ਵੱਖ-ਵੱਖ ਹਿੱਸਿਆਂ ਵਿਚ ਸੁੱਟ ਦਿੱਤਾ ਗਿਆ ਸੀ। ਪੁਲਿਸ ਅਨੁਸਾਰ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਕ ਔਰਤ ਅਤੇ ਮਰਦ ਨੂੰ ਬੋਰੇ ਵਿਚੋਂ ਕੁੱਝ ਬਾਹਰ ਸੁਟਦਿਆਂ ਦੇਖਿਆ ਗਿਆ ਸੀ। ਉਸ ਤੋਂ ਬਾਅਦ ਸੀਸੀਟੀਵੀ ਫੁਟੇਜ ਦੇਖ ਦੇ ਔਰਤ ਤੋਂ ਪੁਛਗਿੱਛ ਕੀਤੀ ਤਾਂ ਉਸ ਨੇ ਆਪਣੇ ਪੁੱਤਰ ਦੀ ਹੱਤਿਆ ਦੀ ਗੱਲ ਕਬੂਲੀ। ਔਰਤ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਦੇ ਨਸ਼ੇ ਦੀ ਆਦਤ ਤੋਂ ਪ੍ਰੇਸ਼ਾਨ ਸੀ, ਜੋ ਅਕਸਰ ਹੀ ਨਸ਼ੇ ਵਿਚ ਹੰਗਾਮਾ ਕਰਦਾ ਸੀ। ਪੁਲਿਸ ਅਨੁਸਾਰ ਉਹ ਕਥਿਤ ਤੌਰ ਉਤੇ ਚੋਰੀ ਦੇ ਮਾਮਲਿਆਂ ਵਿਚ ਵੀ ਸ਼ਾਮਿਲ ਸੀ।

    ਔਰਤ ਨੇ ਦੱਸਿਆ ਕਿ ਐਤਵਾਰ ਨੂੰ ਜਦੋਂ ਵਿਗਨੇਸ਼ਵਰਣ ਘਰ ਆਇਆ ਤਾਂ ਉਸ ਦੀ ਮਾਂ ਨੇ ਉਸ ਨੂੰ ਖਾਣੇ ਵਿਚ ਜ਼ਹਿਰ ਮਿਲਾ ਦਿੱਤਾ, ਜਿਸ ਨੂੰ ਖਾਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪੁਲਿਸ ਨੇ ਕਿਹਾ ਔਰਤ ਨੇ ਪੁੱਤਰ ਦੀ ਲਾਸ਼ ਨੂੰ ਟਿਕਾਣੇ ਲਾਉਣ ਵਿਚ ਕਿਸ ਦੀ ਮਦਦ ਲਈ, ਉਸ ਦੀ ਜਾਂਚ ਕੀਤੀ ਜਾ ਰਹੀ ਹੈ।

     
    First published: