ਭਾਰਤੀ ਰੇਲਵੇ ਨੇ ਰਚਿਆ ਇਤਿਹਾਸ, ਪਹਿਲੀ ਵਾਰ ਇਕ ਵੀ ਟ੍ਰੇਨ ਨਹੀਂ ਹੋਈ ਲੇਟ

News18 Punjabi | News18 Punjab
Updated: July 2, 2020, 2:03 PM IST
share image
ਭਾਰਤੀ ਰੇਲਵੇ ਨੇ ਰਚਿਆ ਇਤਿਹਾਸ, ਪਹਿਲੀ ਵਾਰ ਇਕ ਵੀ ਟ੍ਰੇਨ ਨਹੀਂ ਹੋਈ ਲੇਟ
ਭਾਰਤੀ ਰੇਲਵੇ ਦੇ ਰਚਿਆ ਇਤਿਹਾਸ, ਪਹਿਲੀ ਵਾਰ ਇਕ ਵੀ ਟ੍ਰੇਨ ਨਹੀਂ ਹੋਈ ਲੇਟ

1 ਜੁਲਾਈ ਤੋਂ ਦੇਸ਼ ਵਿਚ ਚੱਲ ਰਹੀਆਂ 201 ਰੇਲ ਗੱਡੀਆਂ ਆਪਣੇ ਸ਼ਡਿਊਲ ਅਨੁਸਾਰ ਸਟੇਸ਼ਨਾਂ 'ਤੇ ਪਹੁੰਚੀਆਂ। ਰੇਲਵੇ ਦਾ ਕਹਿਣਾ ਹੈ ਕਿ ਇਹ ਭਾਰਤੀ ਰੇਲਵੇ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਜਦੋਂ ਸਾਰੀਆਂ ਰੇਲ ਗੱਡੀਆਂ 100% ਸਮੇਂ ਤੇ ਚੱਲੀਆਂ ਹਨ ਅਤੇ ਸਮੇਂ ਤੇ ਆਪਣੀ ਮੰਜ਼ਿਲ ‘ਤੇ ਪਹੁੰਚੀਆਂ ਹਨ।

  • Share this:
  • Facebook share img
  • Twitter share img
  • Linkedin share img
ਭਾਰਤ ਵਿਚ ਰੇਲ ਗੱਡੀਆਂ ਦਾ ਲੇਟ ਹੋਣ ਆਮ ਮੰਨਿਆ ਜਾਂਦਾ ਹੈ। ਪਰ ਭਾਰਤੀ ਰੇਲਵੇ ਨੇ ਇਸ ਖਾਮੀ ਨੂੰ ਦੂਰ ਕਰਦਿਆਂ ਸ਼ਾਨਦਾਰ ਕਾਰਨਾਮਾ ਦਿਖਾਇਆ ਹੈ। 1 ਜੁਲਾਈ ਤੋਂ ਦੇਸ਼ ਵਿਚ ਚੱਲ ਰਹੀਆਂ 201 ਰੇਲ ਗੱਡੀਆਂ ਆਪਣੇ ਸ਼ਡਿਊਲ ਅਨੁਸਾਰ ਸਟੇਸ਼ਨਾਂ 'ਤੇ ਪਹੁੰਚੀਆਂ। ਰੇਲਵੇ ਦਾ ਕਹਿਣਾ ਹੈ ਕਿ ਇਹ ਭਾਰਤੀ ਰੇਲਵੇ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਜਦੋਂ ਸਾਰੀਆਂ ਰੇਲ ਗੱਡੀਆਂ 100% ਸਮੇਂ ਤੇ ਚੱਲੀਆਂ ਹਨ ਅਤੇ ਸਮੇਂ ਤੇ ਆਪਣੀ ਮੰਜ਼ਿਲ ‘ਤੇ ਪਹੁੰਚੀਆਂ ਹਨ। ਇਸ ਤੋਂ ਪਹਿਲਾਂ 23/6/20 ਨੂੰ ਸਿਰਫ ਇਕ ਟ੍ਰੇਨ ਲੇਟ ਹੋਈ ਸੀ, ਜਿਸ ਕਾਰਨ ਪੰਚੁਐਲਟੀ 99.54 ਪ੍ਰਤੀਸ਼ਤ ਦਰਜ ਹੋਈ ਸੀ।



ਦੱਸਣਯੋਗ ਹੈ ਕਿ IRCTC ਆਪਣੀਆਂ ਨਿੱਜੀ ਟਰੇਨਾਂ ਦੇ ਦੇਰ ਨਾਲ ਆਉਣ ਉਤੇ ਯਾਤਰੀਆਂ ਨੂੰ ਮੁਆਵਜ਼ਾ ਮਿਲਦਾ ਹੈ - ਤੇਜਸ ਐਕਸਪ੍ਰੈਸ ਦੇਰ ਨਾਲ ਹੋਣ 'ਤੇ ਮੁਸਾਫਰਾਂ ਨੂੰ ਮੁਆਵਜ਼ਾ ਮਿਲਦਾ ਹੈ। ਰੇਲ ਦੇ ਦੇਰੀ ਹੋਣ ਦੀ ਸੂਰਤ ਵਿੱਚ ਅੰਸ਼ਕ ਤੌਰ ਤੇ ਰਿਫੰਡ ਕੀਤਾ ਜਾਂਦਾ ਹੈ।

ਜੇ ਰੇਲਗੱਡੀ 1 ਘੰਟੇ ਤੋਂ ਥੋੜੀ ਵੱਧ ਲੇਟ ਹੈ ਤਾਂ ਯਾਤਰੀਆਂ ਨੂੰ 100 ਰੁਪਏ ਦੀ ਰਿਫੰਡ ਅਤੇ ਜੇ ਉਹ ਦੋ ਘੰਟੇ ਤੋਂ ਵੱਧ ਲੇਟ ਹੋਣ ਉਤੇ 250 ਰੁਪਏ ਦੀ ਰਿਫੰਡ ਦਿੱਤੀ ਜਾਂਦੀ ਹੈ। ਹਾਲਾਂਕਿ, ਇਹ ਸਹੂਲਤ ਸਿਰਫ ਨਿੱਜੀ ਰੇਲ ਗੱਡੀਆਂ ਵਿੱਚ ਉਪਲਬਧ ਹੈ। ਇਹ ਸਹੂਲਤ ਰੇਲਵੇ ਦੁਆਰਾ ਚਲਾਈਆਂ ਜਾਣ ਵਾਲੀਆਂ ਰੇਲ ਗੱਡੀਆਂ ਵਿਚ ਉਪਲਬਧ ਨਹੀਂ ਹੈ।

 
First published: July 2, 2020, 1:51 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading