ਸਰਵੇ : ਪਹਿਲੀ ਵਾਰ ਵੋਟ ਪਾਉਣ ਵਾਲੇ 70 ਫ਼ੀਸਦੀ ਨੌਜਵਾਨਾਂ ਦੀ ਪਹਿਲੀ ਮੰਗ....ਨੌਕਰੀ


Updated: February 7, 2019, 3:47 PM IST
ਸਰਵੇ : ਪਹਿਲੀ ਵਾਰ ਵੋਟ ਪਾਉਣ ਵਾਲੇ 70 ਫ਼ੀਸਦੀ ਨੌਜਵਾਨਾਂ ਦੀ ਪਹਿਲੀ ਮੰਗ....ਨੌਕਰੀ

Updated: February 7, 2019, 3:47 PM IST
ਲੋਕ ਸਭਾ ਚੋਣਾਂ ਲਈ ਸਿਆਸੀ ਪੇਚੇ ਸ਼ੁਰੂ ਹੋ ਗਏ ਹਨ। ਹੁਣ ਤੋਂ 100 ਦਿਨਾਂ ਬਾਅਦ ਹੋਣ ਵਾਲਿਆਂ ਲੋਕ ਸਭਾ ਚੋਣਾਂ ਵਿੱਚ 13 ਕਰੋੜ 'ਫਰਸਟ ਟਾਈਮ ਵੋਟਰ' ਜਾਂ ਪਹਿਲੀ ਵਾਰ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਜਾ ਰਹੇ ਨੌਜਵਾਨ ਹਨ। ਯੁਗਰਵ ਇੰਡੀਆ ਤੇ ਫਰਸਟਪੋਸਟ ਵੱਲੋਂ 18 ਤੋਂ ਕੀਤੇ ਸਰਵੇ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਓਹਨਾ ਲਈ ਕਹਿੰਦੇ ਮੁੱਦੇ ਅਹਿਮ ਹਨ?

ਦੇਸ਼ ਭਰ ਚ ਹੋਏ ਇਸ ਸਰਵੇ ਚ ਮਹਿਲਾਵਾਂ ਨੇ ਸੁਰੱਖਿਆ ਦਾ ਮੁੱਦਾ ਅਹਿਮ ਦੱਸਿਆ ਤੇ ਜਦਕਿ ਮਰਦਾਂ ਦਾ ਰੁਝਾਨ ਨੌਕਰੀਆਂ ਵੱਲ ਸੀ। ਤਿੰਨ ਵਿਚੋਂ ਦੋ ਮਰਦਾਂ ਨੇ ਕਿਹਾ ਕਿ 67 ਫ਼ੀਸਦੀ ਲੋਕਾਂ ਨੂੰ ਅਗਲੀ ਸਰਕਾਰ ਤੋਂ ਨੌਕਰੀਆਂ ਦੀ ਉਮੀਦ ਹੈ। ਜਦਕਿ 100 ਵਿੱਚੋਂ 67 ਫ਼ੀਸਦੀ ਮਹਿਲਾਵਾਂ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ।

ਇਸ ਸਰਵੇ 'ਚ ਨੌਜਵਾਨਾਂ ਨੇ ਬਿਹਤਰ ਸਿੱਖਿਆ ਸੁਵਿਧਾਵਾਂ ਦੀ ਮੰਗ ਕੀਤੀ ਤੇ ਭ੍ਰਿਸ਼ਟਾਚਾਰ, ਧਾਰਮਿਕ ਹਿੰਸਾ, ਤੇ ਚੋਣਾਂ ਵੇਲੇ ਝੂਠ ਵਾਅਦਿਆਂ ਤੇ ਇਤਰਾਜ਼ ਜਤਾਇਆ। ਘੱਟ ਗਿਣਤੀਆਂ ਦੇ ਅਧਿਕਾਰ ਤੇ ਸੈਕਸ ਪਹਿਚਾਣ ਦੀ ਆਜ਼ਾਦੀ ਵੀ ਸਰਵੇ ਚ ਮੁੱਖ ਮੁੱਦੇ ਨਿਕਲੇ। ਇਸ ਸਰਵੇ ਚ 44 ਫ਼ੀਸਦੀ ਮਹਿਲਾਵਾਂ ਦੇ ਮੁਕਾਬਲੇ 57 ਫ਼ੀਸਦੀ ਮਰਦਾਂ ਨੇ ਰਾਜਨੀਤੀ ਵੱਲ ਰੁਚੀ ਵਿਖਾਈ।

ਸਰਵੇ ਚ 13 ਫ਼ੀਸਦੀ ਮਰਦਾਂ ਦਾ ਝੁਕਾਅ ਰੂੜ੍ਹੀਵਾਦੀ ਵਿਚਾਰਧਾਰਾ ਵੱਲ ਸੀ ਜਦਕਿ 23 ਫ਼ੀਸਦੀ ਮਹਿਲਾਵਾਂ ਨੇ ਇਸ ਵਿਚਾਰਧਾਰਾ ਦੀ ਨਿੰਦਿਆ ਕੀਤੀ। ਇਸ ਸਰਵੇ 'ਚ ਇੱਕ ਤਿਹਾਈ ਲੋਕ ਰਾਜਨੀਤੀ ਨੂੰ ਲੈ ਕੇ ਉਤਸ਼ਾਹੀ ਦਿਸੇ ਕਿਉਂਕਿ ਉਹ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਨੇ।

ਨੌਜਵਾਨ ਵੋਟਰ ਦੀ ਵੋਟ ਕਾਰਨ ਲਈ ਤਰਜੀਹ ਪਾਰਟੀ ਵਿਚਾਰਧਾਰਾ ਤੇ ਆਧਾਰਿਤ ਹੈ। ਪ੍ਰਧਾਨ ਮੰਤਰੀ ਬਣਨ ਲਈ ਓਹਨਾ ਨੇ ਕਿਸੇ ਇੱਕ ਵਿਅਕਤੀ ਨੂੰ ਤਰਜੀਹ ਨਹੀਂ ਦਿੱਤੀ।

ਸਥਾਨਕ ਤੌਰ ਤੇ ਮਰਦਾਂ ਵਿੱਚ ਸਿਰਫ਼ 18 ਫ਼ੀਸਦੀ ਲਈ ਲੋਕਲ ਫੈਕਟਰ ਕੰਮ ਕਰਦਾ ਹੈ ਜਦਕਿ ਔਰਤਾਂ ਲਈ ਇਹ ਜ਼ਿਆਦਾ ਮਾਅਨੇ ਰੱਖਦਾ ਹੈ ਕਿਉਂਕਿ ਸਿਰਫ਼ 10 ਫ਼ੀਸਦੀ ਮਹਿਲਾਵਾਂ ਹੀ ਲੋਕਲ ਫੈਕਟਰ ਤੇ ਆਧਾਰਿਤ ਵੋਟ ਪਾਉਂਦੀਆਂ ਨੇ। ਇਸ ਸਰਵੇ 'ਚ 40,000 ਤੋਂ ਜ਼ਿਆਦਾ ਲੋਕਾਂ ਵਿੱਚੋਂ 1,324 ਲੋਕਾਂ ਨੇ ਜਵਾਬ ਦਿੱਤਾ।
First published: February 6, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...