ਫੁੱਲ ਵੇਚਣ ਵਾਲੇ ਦੀ ਪਤਨੀ ਦੇ ਖਾਤੇ ’ਚ ਆਏ 30 ਕਰੋੜ ਰੁਪਏ, ਜਾਣੋ ਫਿਰ ਕੀ ਹੋਇਆ...

News18 Punjabi | News18 Punjab
Updated: February 5, 2020, 6:49 PM IST
share image
ਫੁੱਲ ਵੇਚਣ ਵਾਲੇ ਦੀ ਪਤਨੀ ਦੇ ਖਾਤੇ ’ਚ ਆਏ 30 ਕਰੋੜ ਰੁਪਏ, ਜਾਣੋ ਫਿਰ ਕੀ ਹੋਇਆ...
ਪਤਨੀ ਦੇ ਖਾਤੇ ਵਿਚ ਇਕੋ ਵਾਰ ਹੀ 30 ਕਰੋੜ ਰੁਪਏ ਆਉਣ ਕਾਰਨ ਉਹ ਕਾਫੀ ਹੈਰਾਨ ਹਨ। ਉਨ੍ਹਾਂ ਕੋਲ ਸਿਰਫ ਇਕ ਹੀ ਸਵਾਲ ਹੈ ਕਿ ਆਖਰ ਇੰਨੇ ਉਸਦੀ ਪਤਨੀ ਦੇ ਖਾਤੇ ’ਚ ਕਿਵੇਂ ਆਏ।

ਪਤਨੀ ਦੇ ਖਾਤੇ ਵਿਚ ਇਕੋ ਵਾਰ ਹੀ 30 ਕਰੋੜ ਰੁਪਏ ਆਉਣ ਕਾਰਨ ਉਹ ਕਾਫੀ ਹੈਰਾਨ ਹਨ। ਉਨ੍ਹਾਂ ਕੋਲ ਸਿਰਫ ਇਕ ਹੀ ਸਵਾਲ ਹੈ ਕਿ ਆਖਰ ਇੰਨੇ ਉਸਦੀ ਪਤਨੀ ਦੇ ਖਾਤੇ ’ਚ ਕਿਵੇਂ ਆਏ।

  • Share this:
  • Facebook share img
  • Twitter share img
  • Linkedin share img
ਜਦੋਂ ਕਿਸੇ ਦੀ ਕਿਸਮਤ ਬਦਲਦੀ ਹੈ ਤਾਂ ਸਮਾਂ ਬਿਲਕੁੱਲ ਵੀ ਨਹੀਂ ਲਗਾਉਂਦੀ, ਅਜਿਹਾ ਹੀ ਕੁਝ ਹੋਇਆ ਹੈ ਕਰਨਾਟਕ ਦੇ ਚੰਨਾਪਟਨਾ ਕਸਬੇ ਵਿਚ ਰਹਿਣ ਵਾਲੇ ਸਾਈਦ ਮਲਿਕ ਬੁਰਹਾਨ ਨਾਲ। ਜਿਸ ਦੀ ਪਤਨੀ ਦੇ ਖਾਤੇ ਵਿਚ ਇਕੋ ਵਾਰ ਹੀ 30 ਕਰੋੜ ਰੁਪਏ ਆ ਗਏ ਜਿਸ ਕਾਰਨ ਉਹ ਕਾਫੀ ਹੈਰਾਨ ਹਨ।

ਉਨ੍ਹਾਂ ਕੋਲ ਸਿਰਫ ਇਕ ਹੀ ਸਵਾਲ ਹੈ ਕਿ ਆਖਰ ਇੰਨੇ ਪੈਸੇ ਉਸ ਦੀ ਪਤਨੀ ਦੇ ਖਾਤੇ ’ਚ ਕਿਵੇਂ ਆਏ। ਸਾਈਦ ਮਲਿਕ ਦੀ ਪਤਨੀ ਦੇ ਖਾਤੇ ਵਿਚ 30 ਕਰੋੜ ਰੁਪਏ ਉਸ ਵੇਲੇ ਆਏ ਜਦੋਂ ਉਸ ਦੀ ਪਤਨੀ ਨੂੰ ਸਿਹਤ ਸਹੂਲਤਾਂ ਨੂੰ ਪੂਰਾ ਕਰਨ ਲਈ ਆਰਥਿਕ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਾਣਕਾਰੀ ਮੁਤਾਬਿਕ ਬੈਂਕ ਅਧਿਕਾਰੀ ਦੋ ਦਸੰਬਰ ਨੂੰ ਉਨ੍ਹਾਂ ਦੇ ਘਰ ਆਏ ਤੇ ਕਿਹਾ ਕਿ ਉਨ੍ਹਾਂ ਦੇ ਖਾਤੇ ’ਚ ਇੰਨੇ ਰੁਪਏ ਕਿਸ ਤਰ੍ਹਾਂ ਆਏ।

ਬੁਰਹਾਨ ਨੇ ਕਿਹਾ ਕਿ ਬੈਂਕ ਅਧਿਕਾਰੀਆਂ ਨੇ ਉਨ੍ਹਾਂ ਕੋਲੋਂ ਕਿਸੇ ਦਸਤਾਵੇਜ਼ਾਂ ਉਤੇ ਦਸਤਖਤ ਕਰਵਾਉਣ ਦੀ ਗੱਲ ਆਖੀ ਪਰ ਉਨ੍ਹਾਂ ਨੇ ਦਸਤਖਤ ਨਹੀਂ ਕੀਤੇ। ਨਾਲ ਹੀ ਬੁਰਹਾਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਇਕ ਆਨਲਾਇਨ ਪੋਰਟਲ ਦੇ ਜਰੀਏ ਸਾੜੀ ਖਰੀਦੀ ਸੀ ਜਿਸ ਦੇ ਬਾਅਦ ਕਾਰ ਜਿੱਤਣ ਦੇ ਕਾਰਨ ਉਨ੍ਹਾਂ ਤੋਂ ਬੈਂਕ ਦਾ ਬਿਊਰਾ ਮੰਗਿਆ ਸੀ। ਇਸ ਤੋਂ ਬਾਅਦ ਉਹ ਕਾਫੀ ਭਟਕੇ ਕਿ ਉਨ੍ਹਾਂ ਕੋਲ ਪੈਸੇ ਕਿਸ ਤਰ੍ਹਾਂ ਆਉਣਗੇ। ਸਾਡੇ ਖਾਤੇ ’ਚ 60 ਰੁਪਏ ਸਨ ਪਰ ਅਚਾਨਕ ਇੰਨੇ ਪੈਸੇ ਖਾਤੇ ਵਿਚ ਆਉਣ ਉਤੇ ਉਹ ਵੀ ਹੈਰਾਨ ਹੈ।
ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਾਲਸਾਜ਼ੀ ਤੇ ਠੱਗੀ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਬੁਰਹਾਨ ਨੇ ਕਈ ਵਾਰ ਲੈਣ ਦੇਣ ਕੀਤੇ ਹਨ ਜਿਸ ਬਾਰੇ ਬੁਰਹਾਨ ਨੂੰ ਨਹੀਂ ਪਤਾ ਸੀ। ਫਿਲਹਾਲ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਉਨ੍ਹਾਂ ਨੇ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਦਾ ਦਾਅਵਾ ਕੀਤਾ ਹੈ।

 
First published: February 5, 2020, 6:48 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading