ਕੋਰੋਨਾ ਦੇ ਝੰਬੇ ਸੈਕਟਰਾਂ ਨੂੰ ਰਾਹਤ ਲਈ ਵਿੱਤ ਮੰਤਰੀ ਸੀਤਾਰਮਨ ਵੱਲੋਂ ਵੱਡੇ ਐਲਾਨ

News18 Punjabi | News18 Punjab
Updated: June 28, 2021, 4:10 PM IST
share image
ਕੋਰੋਨਾ ਦੇ ਝੰਬੇ ਸੈਕਟਰਾਂ ਨੂੰ ਰਾਹਤ ਲਈ ਵਿੱਤ ਮੰਤਰੀ ਸੀਤਾਰਮਨ ਵੱਲੋਂ ਵੱਡੇ ਐਲਾਨ
ਕੋਰੋਨਾ ਦੇ ਝੰਬੇ ਸੈਕਟਰ ਨੂੰ ਰਾਹਤ ਲਈ ਵਿੱਤ ਮੰਤਰੀ ਸੀਤਾਰਮਨ ਵੱਡੇ ਐਲਾਨ

  • Share this:
  • Facebook share img
  • Twitter share img
  • Linkedin share img
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅੱਠ ਰਾਹਤ ਉਪਾਵਾਂ ਦਾ ਐਲਾਨ ਕਰ ਰਹੇ ਹਨ। ਇਨ੍ਹਾਂ ਅੱਠ ਉਪਾਵਾਂ ਵਿਚੋਂ ਚਾਰ ਐਲਾਨ ਨਵੇਂ ਹਨ। ਵਿੱਤ ਮੰਤਰੀ ਨੇ ਪਹਿਲਾਂ ਸਿਹਤ ਖੇਤਰ ਨਾਲ ਜੁੜੇ ਨਵੇਂ ਰਾਹਤ ਪੈਕੇਜ ਦਾ ਐਲਾਨ ਕੀਤਾ।

ਵਿੱਤ ਮੰਤਰੀ ਨੇ ਕੋਵਿਡ ਪ੍ਰਭਾਵਤ ਸੈਕਟਰ ਲਈ 1.1 ਲੱਖ ਕਰੋੜ ਦੀ ਕਰਜ਼ਾ ਗਰੰਟੀ ਯੋਜਨਾ ਦਾ ਐਲਾਨ ਕੀਤਾ ਹੈ। ਕੋਰੋਨਾ ਸੰਕਟ ਨਾਲ ਪੈਦਾ ਹੋਈ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਕੋਵਿਡ -19 ਤੋਂ ਪ੍ਰਭਾਵਿਤ ਸੈਕਟਰਾਂ ਲਈ 1.1 ਲੱਖ ਕਰੋੜ ਰੁਪਏ ਦਾ ਰਾਹਤ ਪੈਕੇਜ ਐਲਾਨਿਆ ਗਿਆ ਹੈ।

ਇਸ Stimulus Package ਅਧੀਨ ਸਿਹਤ ਸੰਭਾਲ ਖੇਤਰ ਲਈ 50,000 ਕਰੋੜ ਰੁਪਏ ਅਤੇ ਹੋਰ ਸੈਕਟਰਾਂ ਲਈ 60,000 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਹੈ। ਕੋਵਿਡ ਤੋਂ ਪ੍ਰਭਾਵਤ ਸੈਕਟਰ ਲਈ 1.1 ਲੱਖ ਕਰੋੜ ਰੁਪਏ ਦੀ ਲੋਨ ਗਰੰਟੀ ਸਕੀਮ ਹੈ।
ਸਿਹਤ ਖੇਤਰ ਲਈ 50 ਹਜ਼ਾਰ ਕਰੋੜ ਰੁਪਏ

ਹੋਰ ਸੈਕਟਰਾਂ ਲਈ 60 ਹਜ਼ਾਰ ਕਰੋੜ ਰੁਪਏ

ਸਿਹਤ ਖੇਤਰ ਲਈ ਕਰਜ਼ੇ 'ਤੇ ਵਿਆਜ ਸਾਲਾਨਾ 7.95% ਤੋਂ ਵੱਧ ਨਹੀਂ ਹੋਵੇਗਾ

ਦੂਜੇ ਸੈਕਟਰਾਂ ਲਈ ਵਿਆਜ 8.25% ਤੋਂ ਵੱਧ ਨਹੀਂ ਹੋਵੇਗਾ

ਖੇਤੀਬਾੜੀ ਖੇਤਰ

ਵਿੱਤ ਮੰਤਰੀ ਸੀਤਾਰਮਨ ਨੇ ਦੱਸਿਆ ਕਿ ਖੇਤੀਬਾੜੀ ਸੈਕਟਰ ਵਿੱਚ ਹਾੜ੍ਹੀ ਸੀਜ਼ਨ 2020-21 ਵਿੱਚ 389.92 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ। ਉਥੇ 2021-22 ਵਿਚ 432.48 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ। 85 ਲੱਖ ਕਰੋੜ ਤੋਂ ਵੱਧ ਦੀ ਰਿਕਾਰਡ ਅਦਾਇਗੀ ਕੀਤੀ ਗਈ। ਇਸ ਦੇ ਨਾਲ ਹੀ ਡੀਏਪੀ ਸਮੇਤ ਹਰ ਕਿਸਮ ਦੀਆਂ ਖਾਦਾਂ ਲਈ ਸਬਸਿਡੀ ਵਿਚ 14 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਵਿਵਸਥਾ ਕੀਤੀ ਗਈ ਹੈ। ਇਸ ਦਾ ਸਿੱਧਾ ਲਾਭ ਕਿਸਾਨਾਂ ਨੂੰ ਹੋਇਆ।ਕ੍ਰੈਡਿਟ ਗਰੰਟੀ ਸਕੀਮ

ਛੋਟੇ ਕਾਰੋਬਾਰੀ-ਇੰਡੀਵਿਜ਼ੂਅਲ ਐਨਬੀਐਫਸੀ, ਮਾਈਕਰੋ ਵਿੱਤ ਸੰਸਥਾਵਾਂ ਤੋਂ 1.25 ਲੱਖ ਰੁਪਏ ਤੱਕ ਦੇ ਕਰਜ਼ੇ ਲੈਣ ਦੇ ਯੋਗ ਹੋਣਗੇ

ਇਸ ਉਤੇ ਬੈਂਕ ਦੇ ਐਮਸੀਐਲਆਰ 'ਤੇ ਵੱਧ ਤੋਂ ਵੱਧ 2% ਜੋੜ ਕੇ  ਵਿਆਜ ਵਸੂਲਿਆ ਜਾ ਸਕਦਾ ਹੈ

ਇਸ ਕਰਜ਼ੇ ਦਾ ਕਾਰਜਕਾਲ 3 ਸਾਲ ਦਾ ਹੋਵੇਗਾ ਅਤੇ ਸਰਕਾਰ ਇਸ ਦੀ ਗਰੰਟੀ ਦੇਵੇਗੀ

ਇਸ ਦਾ ਮੁੱਖ ਉਦੇਸ਼ ਨਵੇਂ ਕਰਜ਼ਿਆਂ ਨੂੰ ਵੰਡਣਾ ਹੈ

89 ਦਿਨਾਂ ਦੇ ਡਿਫਾਲਟਰਾਂ ਸਮੇਤ ਹਰ ਕਿਸਮ ਦੇ ਉਧਾਰ ਲੈਣ ਵਾਲੇ ਇਸ ਦੇ ਯੋਗ ਹੋਣਗੇਲਗਭਗ 25 ਲੱਖ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ

ਲਗਭਗ 7500 ਕਰੋੜ ਰੁਪਏ ਦੀ ਵਿਵਸਥਾ ਕੀਤੀ ਜਾਏਗੀ। ਇਸ ਦਾ ਲਾਭ 31 ਮਾਰਚ 2022 ਤੱਕ ਮਿਲੇਗਾ।
Published by: Gurwinder Singh
First published: June 28, 2021, 3:54 PM IST
ਹੋਰ ਪੜ੍ਹੋ
ਅਗਲੀ ਖ਼ਬਰ