ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੇ ਬੁੱਧਵਾਰ ਨੂੰ ਕਿਹਾ ਕਿ ਸੰਘ ਭਾਰਤ ਦੀ 130 ਕਰੋੜ ਆਬਾਦੀ ਨੂੰ ਹਿੰਦੂ ਸਮਾਜ ਮੰਨਦਾ ਹੈ, ਭਾਵੇਂ ਉਨ੍ਹਾਂ ਦਾ ਧਰਮ ਅਤੇ ਸਭਿਆਚਾਰ ਵੱਖਰਾ ਹੋਵੇ।
ਉਨ੍ਹਾਂ ਕਿਹਾ ਕਿ ਧਰਮ ਅਤੇ ਸਭਿਆਚਾਰ ਦੀ ਪਰਵਾਹ ਕੀਤੇ ਬਿਨਾਂ, ਰਾਸ਼ਟਰਵਾਦੀ ਭਾਵਨਾਵਾਂ ਰੱਖਣ ਵਾਲੇ, ਭਾਰਤ ਦੀ ਸੰਸਕ੍ਰਿਤੀ ਦਾ ਸਤਿਕਾਰ ਕਰਨ ਵਾਲੇ ਲੋਕ ਸਾਰੇ ਹਿੰਦੂ ਹਨ ਅਤੇ ਆਰਐਸਐਸ ਦੇਸ਼ ਦੇ 130 ਕਰੋੜ ਲੋਕਾਂ ਨੂੰ ਹਿੰਦੂ ਮੰਨਦੇ ਹਨ। ਆਰਐਸਐਸ ਮੁਖੀ ਨੇ ਕਿਹਾ ਕਿ ਪੂਰਾ ਸਮਾਜ ਸਾਡਾ ਹੈ ਅਤੇ ਸੰਘ ਦਾ ਉਦੇਸ਼ ਸਮਾਜ ਨੂੰ ਇਕਜੁਟ ਕਰਨਾ ਹੈ।
ਤੇਲੰਗਾਨਾ ਦੇ ਆਰਐਸਐਸ ਮੈਂਬਰਾਂ ਲਈ ਆਯੋਜਿਤ ਤਿੰਨ ਰੋਜ਼ਾ ਵਿਜਯ ਸੰਕਲਪ ਸਭਾ ਦੌਰਾਨ ਉਨ੍ਹਾਂ ਨੇ ਕਿਹਾ, ‘ਭਾਰਤ ਮਾਤਾ ਦੀ ਸੰਤਾਨ ਚਾਹੇ ਉਹ ਕਿਤੇ ਵੀ ਰਹਿੰਦਾ ਹੋਵੇ, ਕੋਈ ਵੀ ਭਾਸ਼ਾ ਬੋਲਦਾ ਹੋਵੇ, ਚਾਹੇ ਕਿਸੇ ਵੀ ਸਵਰੂਪ ਦੀ ਪੂਜਾ ਕਰਦਾ ਹੋਵੇ ਜਾਂ ਫਿਰ ਪੂਜਾ ਵਿੱਚ ਵਿਸ਼ਵਾਸ਼ ਨਾ ਵੀ ਕਰਦਾ ਹੋਵੇ, ਉਹ ਹਿੰਦੂ ਹੈ..ਇਸ ਸਬੰਧ ਵਿੱਚ, ਸੰਘ ਦੇ ਲਈ ਭਾਰਤ ਦੇ ਸਾਰੇ 130 ਕਰੋੜ ਲੋਕ ਹਿੰਦੂ ਸਮਾਮ ਹੈ। '
ਵਿਜੇ ਸੰਕਲਪ ਕੈਂਪ ਵਿਖੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਸੰਘ ਮੁਖੀ ਨੇ ਕਿਹਾ ਕਿ ਆਰਐਸਐਸ ਸਾਰਿਆਂ ਨੂੰ ਸਵੀਕਾਰਦਾ ਹੈ, ਉਨ੍ਹਾਂ ਬਾਰੇ ਚੰਗਾ ਸੋਚਦਾ ਹੈ ਅਤੇ ਉਨ੍ਹਾਂ ਦੀ ਬਿਹਤਰੀ ਲਈ ਉੱਚੇ ਪੱਧਰ ‘ਤੇ ਲਿਜਾਣਾ ਚਾਹੁੰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Mohan Bhagwat, RSS