Home /News /national /

Forbes Asia 2022 ਦੀ ਸੂਚੀ ਵਿੱਚ 30 ਭਾਰਤੀਆਂ ਨੇ ਬਣਾਈ ਥਾਂ, ਜਾਣੋ ਹੋਰ ਵੇਰਵੇ

Forbes Asia 2022 ਦੀ ਸੂਚੀ ਵਿੱਚ 30 ਭਾਰਤੀਆਂ ਨੇ ਬਣਾਈ ਥਾਂ, ਜਾਣੋ ਹੋਰ ਵੇਰਵੇ

Forbes 2022 List: ਭਾਰਤ (Indians in Forbes List 2022) ਵਿੱਚ ਕਈ ਅਜਿਹੇ ਨੌਜਵਾਨ ਤੇ ਅਜਿਹੇ ਲੋਕ ਹਨ ਜੋ ਦੇਸ਼ ਲਈ ਬਹੁਤ ਕੁਝ ਕਰਦੇ ਹਨ। ਪਰ ਉਨ੍ਹਾਂ ਵਿੱਚੋਂ ਕਈਆਂ ਦਾ ਜ਼ਿਕਰ ਘੱਟ ਹੁੰਦਾ ਹੈ ਜਾਂ ਜ਼ਿਆਦਾਤਰ ਲੋਕ ਉਨ੍ਹਾਂ ਨੂੰ ਨਹੀਂ ਜਾਣਦੇ। ਅਜਿਹੇ ਲੋਕਾਂ ਲਈ ਹੀ ਫੋਰਬਸ ਨੇ 30 ਅੰਡਰ 30 ਏਸ਼ੀਆ (Forbes 30 under 30 Asia 2022) ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਕਈ ਭਾਰਤੀਆਂ ਨੂੰ ਥਾਂ ਮਿਲੀ ਹੈ।

ਹੋਰ ਪੜ੍ਹੋ ...
  • Share this:
Forbes 2022 List: ਭਾਰਤ (Indians in Forbes List 2022) ਵਿੱਚ ਕਈ ਅਜਿਹੇ ਨੌਜਵਾਨ ਤੇ ਅਜਿਹੇ ਲੋਕ ਹਨ ਜੋ ਦੇਸ਼ ਲਈ ਬਹੁਤ ਕੁਝ ਕਰਦੇ ਹਨ। ਪਰ ਉਨ੍ਹਾਂ ਵਿੱਚੋਂ ਕਈਆਂ ਦਾ ਜ਼ਿਕਰ ਘੱਟ ਹੁੰਦਾ ਹੈ ਜਾਂ ਜ਼ਿਆਦਾਤਰ ਲੋਕ ਉਨ੍ਹਾਂ ਨੂੰ ਨਹੀਂ ਜਾਣਦੇ। ਅਜਿਹੇ ਲੋਕਾਂ ਲਈ ਹੀ ਫੋਰਬਸ ਨੇ 30 ਅੰਡਰ 30 ਏਸ਼ੀਆ (Forbes 30 under 30 Asia 2022) ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਕਈ ਭਾਰਤੀਆਂ ਨੂੰ ਥਾਂ ਮਿਲੀ ਹੈ। ਇਸ ਸੂਚੀ ਵਿੱਚ ਅਜਿਹੇ ਲੋਕਾਂ ਨੂੰ ਜਗ੍ਹਾ ਦਿੱਤੀ ਗਈ ਹੈ ਜੋ ਆਪਣੇ ਖੇਤਰ ਵਿੱਚ ਕੁਝ ਨਵਾਂ ਕਰ ਰਹੇ ਹਨ ਜਾਂ ਕੁਝ ਵੱਖਰਾ ਕਰ ਰਹੇ ਹਨ, ਜੋ ਆਪਣੇ ਉਦਯੋਗ ਅਤੇ ਏਸ਼ੀਆ ਨੂੰ ਬਿਹਤਰ ਬਣਾਉਣ ਲਈ ਬਦਲਾਅ ਲਿਆ ਰਹੇ ਹਨ।

ਸ਼ਿਵ ਪਾਰੇਖ
hBits ਦੇ ਸੰਸਥਾਪਕ ਸ਼ਿਵ ਪਾਰੇਖ ਨੂੰ Forbes 30 under 30 Asia 2022 ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਪਾਰੇਖ ਨੇ ਰੀਅਲ ਅਸਟੇਟ ਵਿੱਚ ਪਰਿਵਾਰਕ ਅਨੁਭਵ ਦੇ ਨਾਲ Hbits ਦੀ ਸਥਾਪਨਾ 2019 ਵਿੱਚ ਕੀਤੀ ਜੋ ਕਿ ਇੱਕ ਤਕਨਾਲੋਜੀ-ਅਧਾਰਿਤ ਫਰੈਕਸ਼ਨਲ ਪ੍ਰਾਪਰਟੀ ਮਲਕੀਅਤ ਪਲੇਟਫਾਰਮ ਹੈ। ਪਾਰੇਖ ਨੇ ਵਪਾਰਕ ਰੀਅਲ ਅਸਟੇਟ ਵਿੱਚ ਨਿਵੇਸ਼ ਕੀਤਾ ਜਿਵੇਂ ਕਿ ਕਿਰਾਏ ਦੇ ਦਫ਼ਤਰ ਦੀਆਂ ਇਮਾਰਤਾਂ।

ਅਜਿਹੀਆਂ ਇਮਾਰਤਾਂ ਦਾ ਨਿਵੇਸ਼ ਸਿਰਫ 30,000 ਡਾਲਰ ਤੋਂ ਘੱਟ ਹੈ। hBits ਨੇ ਦਾਅਵਾ ਕੀਤਾ ਕਿ ਪਿਛਲੇ ਸਾਲ ਦੇ ਅੰਤ ਤੱਕ ਇਸ ਦੇ ਨਿਯੰਤਰਣ ਵਿੱਚ $20 ਮਿਲੀਅਨ ਦੀ ਜਾਇਦਾਦ ਸੀ ਅਤੇ ਇਸ ਦੇ 30,000 ਰਜ਼ਿਸਟਰਡ ਉਪਭੋਗਤਾ ਹਨ।

ਸਮਯਕ ਜੈਨ ਅਤੇ ਸੌਮਿਆ ਜੈਨ, ਸਹਿ-ਸੰਸਥਾਪਕ, ਇੰਸਟਾਡੈਪ ਲੈਬਜ਼
Instadap ਲੈਬਜ਼ ਦੇ ਸਹਿ-ਸੰਸਥਾਪਕ ਸਮਯਕ ਜੈਨ ਅਤੇ ਸੌਮਿਆ ਜੈਨ ਨੇ ਵੀ ਫੋਰਬਸ ਇੰਡੀਆ 30 ਅੰਡਰ 30 ਵਿੱਚ ਜਗ੍ਹਾ ਬਣਾਈ ਹੈ। ਜੈਨ ਬ੍ਰਦਰਜ਼ ਨੌਜਵਾਨ ਪੀੜ੍ਹੀ ਦੀ ਨੁਮਾਇੰਦਗੀ ਕਰਦੇ ਹਨ ਜੋ ਬਲਾਕਚੇਨ ਦੀ ਮਦਦ ਨਾਲ ਦੁਨੀਆ ਨੂੰ ਇੱਕ ਨਵੇਂ ਰਾਹ 'ਤੇ ਲੈ ਜਾ ਰਹੀ ਹੈ। ਉਸ ਨੇ Instadap ਦੇ ਸੰਸਥਾਪਕ ਬਣਨ ਲਈ 2018 ਵਿੱਚ ਕਾਲਜ ਛੱਡ ਦਿੱਤਾ। ਉਸ ਨੇ ਇਹ ETHIndia ਹੈਕਾਥਨ ਵਿੱਚ ਜਿੱਤਿਆ। ਉਹਨਾਂ ਨੇ ਇਸ ਗੱਲ 'ਤੇ ਕੰਮ ਕੀਤਾ ਕਿ ਕਿਵੇਂ Instadap ਇੱਕ ਮਿਡਲਵੇਅਰ ਲੇਅਰ ਦੇ ਤੌਰ 'ਤੇ ਕੰਮ ਕਰਕੇ ਮਲਟੀਪਲ ਡਿਸਟ੍ਰੀਬਿਊਟਿਡ ਸਿਸਟਮ ਫਾਈਨਾਂਸ (DeFi) ਪ੍ਰੋਟੋਕੋਲ ਨਾਲ ਖਪਤਕਾਰਾਂ ਨੂੰ ਜੋੜਦਾ ਅਤੇ ਸੁਚਾਰੂ ਬਣਾਉਂਦਾ ਹੈ, ਜਿਸ ਨਾਲ ਡਿਵੈਲਪਰਾਂ ਨੂੰ ਪ੍ਰੋਟੋਕੋਲ ਅਤੇ ਭੁਗਤਾਨ ਗੇਟਵੇ ਦੇ ਵਿਚਕਾਰ ਅਨੁਕੂਲ ਐਪਲੀਕੇਸ਼ਨਾਂ ਬਣਾਉਣ ਦੀ ਇਜਾਜ਼ਤ ਮਿਲਦੀ ਹੈ।

ਰੋਹਨ ਨਾਇਕ, ਸਹਿ-ਸੰਸਥਾਪਕ, ਪਾਕੇਟ ਐਫ.ਐਮ
ਪਾਕੇਟ ਐਫਐਮ ਦੇ ਸਹਿ-ਸੰਸਥਾਪਕ ਨਿਸ਼ਾਂਤ ਕੇਐਸ ਅਤੇ ਪ੍ਰਤੀਕ ਦੀਕਸ਼ਿਤ ਦੇ ਨਾਲ ਰੋਹਨ ਨਾਇਕ ਨੇ ਮਨੋਰੰਜਨ ਤੋਂ ਲੈ ਕੇ ਸਿੱਖਿਆ ਤੱਕ ਦੇ ਵਿਸ਼ਿਆਂ 'ਤੇ 8 ਭਾਸ਼ਾਵਾਂ ਵਿੱਚ 1,00,000 ਘੰਟਿਆਂ ਤੋਂ ਵੱਧ ਵੀਡੀਓਜ਼ ਤਿਆਰ ਅਤੇ ਪ੍ਰਸਾਰਿਤ ਕੀਤੀਆਂ ਹਨ। ਗੁਡਵਾਟਰ ਕੈਪੀਟਲ, ਟੈਂਗਲਿਨ ਵੈਂਚਰ ਪਾਰਟਨਰਜ਼ ਅਤੇ ਲਾਈਟਸਪੀਡ ਇੰਡੀਆ ਪਾਰਟਨਰਜ਼ ਉਨ੍ਹਾਂ ਨਿਵੇਸ਼ਕਾਂ ਵਿੱਚੋਂ ਹਨ ਜਿਨ੍ਹਾਂ ਨੇ ਬੇਂਗਲੁਰੂ ਸਥਿਤ ਕੰਪਨੀ ਨੂੰ 94 ਮਿਲੀਅਨ ਡਾਲਰ ਫੰਡ ਜੁਟਾਉਣ ਵਿੱਚ ਯੋਗਦਾਨ ਦਿੱਤਾ ਹੈ।

ਲਵਿਕਾ ਅਗਰਵਾਲ ਅਤੇ ਸਜਲ ਖੰਨਾ, ਸਹਿ-ਸੰਸਥਾਪਕ, ਅਕੂਡੋ
ਲਵਿਕਾ ਅਗਰਵਾਲ ਅਤੇ ਸਜਲ ਖੰਨਾ ਨੇ 2020 ਵਿੱਚ ਜਗਵੀਰ ਗਾਂਧੀ (30) ਨਾਲ ਮਿਲ ਕੇ Akudo ਬਣਾਈ। ਉਹਨਾਂ ਦਾ ਉਦੇਸ਼ ਕਿਸ਼ੋਰਾਂ ਨੂੰ ਇੱਕ ਡਿਜੀਟਲ ਬੈਂਕ ਤੋਂ ਪ੍ਰੀਪੇਡ ਡੈਬਿਟ ਕਾਰਡ ਪ੍ਰਦਾਨ ਕਰਵਾਉਣਾ ਹੈ, ਜੋ ਉਹਨਾਂ ਦੀ ਵਿੱਤੀ ਯੋਜਨਾ ਬਣਾਉਣ ਅਤੇ ਪੈਸੇ ਦੀ ਬਚਤ ਕਰਨ ਵਿੱਚ ਉਹਨਾਂ ਦੀ ਮਦਦ ਕਰਦਾ ਹੈ। Akudo, ਜਿਸ ਦਾ ਨਾਈਜੀਰੀਅਨ ਇਗਬੋ ਭਾਸ਼ਾ ਵਿੱਚ ਅਨੁਵਾਦ ਕਰੀਏ ਤਾਂ ਇਸ ਦਾ ਅਰਥ ਹੈ ਫ਼ੀਸਫੁੱਲ ਵੈਲਥ , ਜੋਕਿ ਪਹਿਲਾਂ ਹੀ ਵਾਈ-ਕੰਬੀਨੇਟਰ ਦੀ ਅਗਵਾਈ ਵਿੱਚ ਬੀਜ ਫੰਡਿੰਗ ਵਿੱਚ $4.2 ਮਿਲੀਅਨ ਇਕੱਠੇ ਕਰ ਚੁੱਕਾ ਹੈ।

ਤ੍ਰਿਨੇਤ੍ਰ ਹਲਦਾਰ ਗੁੰਮਰਾਜੂ, ਸਮਗਰੀ ਨਿਰਮਾਤਾ
ਗੁੰਮਰਾਜੂ ਭਾਰਤ ਵਿੱਚ ਟਰਾਂਸਜੈਂਡਰ ਡਾਕਟਰਾਂ ਵਿੱਚੋਂ ਇੱਕ ਹੈ ਜੋ ਸਮਾਜਿਕ, ਮੈਡੀਕਲ ਅਤੇ ਕਾਨੂੰਨੀ ਮੁੱਦਿਆਂ ਲਈ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਦੀ ਹੈ। ਲਾਈਵਮਿੰਟ ਦੀ ਰਿਪੋਰਟ ਦੇ ਅਨੁਸਾਰ, ਉਨ੍ਹਾਂ ਦੇ ਕੰਟੈਂਟ ਦੇ ਸੰਯੁਕਤ ਦਰਸ਼ਕ ਦੀ ਗਿਣਤੀ ਲਗਭਗ 2,50,000 ਹੈ। ਉਹ ਲੈਸਬੀਅਨ, ਗੇ, ਬਾਇਸੈਕਸ਼ੁਅਲ ਅਤੇ ਟਰਾਂਸਜੈਂਡਰ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਆਮ ਤੌਰ 'ਤੇ ਉਨ੍ਹਾਂ ਦੇ ਅਧਿਕਾਰਾਂ, ਸਮੱਸਿਆਵਾਂ ਅਤੇ ਜੀਵਨ ਬਾਰੇ ਜਾਗਰੂਕਤਾ ਫੈਲਾ ਰਹੀ ਹੈ।

ਇਹ ਵੀ ਹਨ ਸੂਚੀ ਵਿੱਚ ਸ਼ਾਮਲ
ਫੋਰਬਸ 30 ਅੰਡਰ 30 ਏਸ਼ੀਆ 2022 ਦੀ ਸੂਚੀ ਵਿੱਚ ਲੇਖਕ ਵਿਵਾਨ ਮਾਰਵਾਹ, ਸਮੱਗਰੀ ਨਿਰਮਾਤਾ ਮਾਸੂਮ ਮੀਨਾਬਾਲਾ, ਮੋਨਕ ਐਂਟਰਟੇਨਮੈਂਟ ਦੇ ਸਹਿ-ਸੰਸਥਾਪਕ ਰਣਵੀਰ ਅਲਾਹਬਾਦੀਆ ਅਤੇ ਵਿਰਾਜ ਸ਼ੇਠ ਵੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਕੰਟੈਂਟ ਕ੍ਰਿਏਟਰ ਨਿਹਾਰਿਕਾ ਐੱਨ.ਐੱਮ., ਵਿੰਡੋ ਡ੍ਰੀਮਜ਼ ਪ੍ਰੋਡਕਸ਼ਨ ਦੀ ਸੰਸਥਾਪਕ ਸ਼੍ਰੇਆ ਪਟੇਲ, ਟੇਕ ਬਰਨਰ ਦੇ ਸੰਸਥਾਪਕ ਸ਼ਲੋਕ ਸ਼੍ਰੀਵਾਸਤਵ, ਐਬਲ ਜੌਬਸ ਦੇ ਸੰਸਥਾਪਕ ਰਵੀਸ਼ ਅਗਰਵਾਲ, ਸਵਤੰਤਰ ਕੁਮਾਰ ਅਤੇ ਸਿਧਾਰਥ ਸ਼੍ਰੀਵਾਸਤਵ ਵੀ ਇਸ ਸੂਚੀ 'ਚ ਹਨ। ਬਲੂਲੇਰਨ ਦੇ ਸਹਿ-ਸੰਸਥਾਪਕ ਹਰੀਸ਼ ਉਥੈਕੁਮਾਰ ਅਤੇ ਸ਼੍ਰੇਆਂਸ ਸੰਚੇਤੀ ਵੀ ਇਸ ਵਿੱਚ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਰਾਰਾ ਡਿਲੀਵਰੀ ਦੇ ਸੰਸਥਾਪਕ ਕਰਨ ਭਾਰਦਵਾਜ ਵੀ ਇਸ ਸੂਚੀ 'ਚ ਸ਼ਾਮਲ ਹਨ।
Published by:Krishan Sharma
First published:

Tags: Forbes

ਅਗਲੀ ਖਬਰ