Home /News /national /

Howdy Modi: 'ਅਮਰੀਕਾ ਵਿਚ ਵਿਦੇਸ਼ੀ ਨੇਤਾ ਦਾ ਸਭ ਤੋਂ ਸ਼ਾਨਦਾਰ ਸਵਾਗਤ'

Howdy Modi: 'ਅਮਰੀਕਾ ਵਿਚ ਵਿਦੇਸ਼ੀ ਨੇਤਾ ਦਾ ਸਭ ਤੋਂ ਸ਼ਾਨਦਾਰ ਸਵਾਗਤ'

 • Share this:

  ਅਮਰੀਕਾ ਦੇ ਸ਼ਹਿਰ ਹਿਊਸਟਨ ਦੇ ਐਨਆਰਜੀ ਸਟੇਡੀਅਮ ਵਿਚ ਕਰਵਾਏ ‘ਹਾਉਡੀ ਮੋਦੀ’ (Howdy Modi) ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 50 ਹਜ਼ਾਰ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਹਾਜ਼ਰ ਸਨ। ਸਾਰਿਆਂ ਦੀ ਨਜ਼ਰਾਂ ਦੁਨੀਆਂ ਦੇ ਦੋ ਸੱਭ ਤੋਂ ਵੱਡੇ ਲੋਕਤਾਂਤਰਿਕ ਦੇਸ਼ਾਂ ਦੇ ਵੱਡੇ ਨੇਤਾਵਾਂ ਉਪਰ ਟਿਕੀਆਂ ਸਨ। ਟਰੰਪ ਅਤੇ ਮੋਦੀ ਦੋਵਾਂ ਨੇ ਅਤਿਵਾਦ ਦੇ ਖਿਲਾਫ ਲੜਨ ਦੀ ਸਹਿਮਤੀ ਪ੍ਰਗਟਾਈ।

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਸਾਹਮਣੇ ਅਤਿਵਾਦ ਨੂੰ ਉਤਸ਼ਾਹਤ ਕਰਨ ਵਾਲੇ ਦੇਸ਼ਾਂ ਦੀ ਝਾੜਝੰਬ ਕੀਤੀ। ਆਉ ਜਾਣੀਏ ਵਿਦੇਸ਼ੀ ਮੀਡੀਆ ਨੇ ਇਸ ਪ੍ਰੋਗਰਾਮ ਬਾਰੇ ਕੀ ਲਿਖੀਆ ਹੈ।


  ਨਿਊਯਾਰਕ ਟਾਇਮਸ ਨੇ ਲਿਖਿਆ ..... ਮੋਦੀ ਦੀ ਰੈਲੀ ਵਿਚ ਡੋਨਾਲਰ ਟਰੰਪ ਨੇ ਆਪਣੀ ਦੂਜੀ ਪਾਰੀ ਲਈ ਰਾਗ ਛੇੜਿਆ ਪਰ ਦੋਸਤੀ ਦੇ ਸੁਰ ਵਿਚ। ਐਨਆਰਜੀ ਸਟੇਡੀਅਮ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਅਮਰੀਕਨ ਭਾਰਤੀ ਹਾਜ਼ਰ ਸਨ। ਉਹ ਸਭ ਆਪਣੇ ਪਸੰਦੀਦਾ ਨੇਤਾ ਦੀ ਜਿੱਤ ਦਾ ਜਸ਼ਨ ਮਨਾਉਣ ਅਤੇ ਉਨ੍ਹਾਂ ਨੂੰ ਸੁਣਨ ਆਏ ਸਨ। ਟਰੰਪ ਨੇ ਹਾਲ ਦੀਆਂ ਚੋਣਾਂ ਵਿਚ ਇਕ ਵਾਰ ਫੇਰ ਪੀਐਮ ਮੋਦੀ ਦੀ ਚੋਣ ਲਈ ਭਾਰਤੀਆਂ ਨੂੰ ਵਧਾਈ ਦਿੱਤੀ। ਇਸ ਰੈਲੀ ਵਿਚ ਦੋਵਾਂ ਲੀਡਰਾਂ ਦਾ ਸਟਾਇਲ ਇਕੋ ਜਿਹਾ ਸੀ।
  ਸੀਐਨਐਨ ਨੇ ਲਿਖਿਆ... ਮੋਦੀ ਅਤੇ ਟਰੰਪ ਨੇ ਹਿਊਸਟਨ ਦੀ ਰੈਲੀ ਨੂੰ ਸੰਬੋਧਨ ਕੀਤਾ। ਦੋਵਾਂ ਨੇ ਇਕ ਦੂਜੇ ਦੀ ਤਰੀਫ ਕੀਤੀ। ਟਰੰਪ ਨੇ ਭਾਰਤੀਆਂ ਦੀ ਤਾਰੀਫ ਕਰਦਿਆਂ ਅਮਰੀਕਾ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਸਰਾਹਿਆ। ਉਨ੍ਹਾਂ ਨੇ ਪੀਐਮ ਮੋਦੀ ਦੀ ਤਾਰੀਫ ਕਰਦਿਆਂ ਕਿ ਅਮਰੀਕਾ ਅਤੇ ਭਾਰਤ ਵਿਚ ਪਹਿਲਾਂ ਚੰਗੇ ਸਬੰਧ ਨਹੀਂ ਸਨ। ਪੀਐਮ ਮੋਦੀ ਨੇ ਸਟੇਜ ਉਪਰ ਟਰੰਪ ਨੂੰ ਆਪਣਾ ਸੱਚਾ ਮਿੱਤਰ ਦੱਸਿਆ। ਉਨ੍ਹਾਂ ਨੇ ਆਪਣਾ ਚੋਣ ਸਲੋਗਨ 'ਅਬ ਕੀ ਬਾਰ ਮੋਦੀ ਸਰਕਾਰ' ਦੀ ਤਰ੍ਹਾਂ ਟਰੰਪ ਸਰਕਾਰ ਵੀ ਬੋਲਿਆ।
  ਬੀਬੀਸੀ ਨੇ ਲਿਖਿਆ... ਅਮਰੀਕਾ ਵਿਚ ਵਿਦੇਸ਼ੀ ਨੇਤਾ ਦਾ ਇਹ ਸਭ ਤੋਂ ਸ਼ਾਨਦਾਰ ਰਿਸੈਪਸ਼ਨ ਵਿਚੋਂ ਇਕ ਸੀ। 90 ਮਿੰਟ ਦੇ ਪ੍ਰੋਗਰਾਮ ਵਿਚ 400 ਲੋਕਾਂ ਨੇ ਪੀਐਮ ਮੋਦੀ ਅਤੇ ਡੋਨਾਲਡ ਟਰੰਪ ਸਾਹਮਣੇ ਪੇਸ਼ਕਾਰੀ ਪੇਸ਼ ਕੀਤੀ। ਟਰੰਪ ਨੇ ਕਿਹਾ ਕਿ ਮੈਂ ਆਪਣੇ ਸਭ ਤੋਂ ਭਰੋਸੇਮੰਦ ਦੋਸਤ ਨਾਲ ਇਸ ਪ੍ਰੋਗਰਾਮ ਦਾ ਹਿੱਸਾ ਬਣਿਆ ਹਾਂ।

  ਗਾਰਡੀਯਨ ਨੇ ਲਿਖਿਆ ਕਿ 50 ਹਜ਼ਾਰ ਤੋਂ ਜ਼ਿਆਦਾ ਦੀ ਭੀੜ ਮੋਦੀ, ਮੋਦੀ ਦੇ ਨਾਹਰੇ ਲਗਾ ਰਹੀ ਸੀ। ਉਨ੍ਹਾਂ ਨੇ ਲੋਕਾਂ ਸਾਹਮਣੇ ਟਰੰਪ ਨੂੰ ਆਪਣਾ ਅਤੇ ਭਾਰਤ ਦਾ ਸਭ ਤੋਂ ਚੰਗਾ ਦੋਸਤ ਦੱਸਿਆ ਅਤੇ 'ਮੇਕ ਅਮਰੀਕਾ ਗ੍ਰੇਟ ਅਮਰੀਕਾ' ਦਾ ਸਲੋਗਨ ਨੂੰ ਦੁਹਰਾਇਆ।

  First published:

  Tags: Donal Trump, Howdy Modi, Narendra modi, USA