ਦਿੱਲੀ ਵਿਧਾਨਸਭਾ ਚੋਣਾਂ- AAP 'ਚ ਸ਼ਾਮਲ ਹੋਏ ਭਾਜਪਾ ਦੇ ਸੀਨੀਅਰ ਸਿੱਖ ਆਗੂ ਹਰਸ਼ਰਨ ਸਿੰਘ ਬੱਲੀ

News18 Punjabi | News18 Punjab
Updated: January 25, 2020, 3:42 PM IST
share image
ਦਿੱਲੀ ਵਿਧਾਨਸਭਾ ਚੋਣਾਂ- AAP 'ਚ ਸ਼ਾਮਲ ਹੋਏ ਭਾਜਪਾ ਦੇ ਸੀਨੀਅਰ ਸਿੱਖ ਆਗੂ ਹਰਸ਼ਰਨ ਸਿੰਘ ਬੱਲੀ
ਦਿੱਲੀ ਵਿਧਾਨਸਭਾ ਚੋਣਾਂ- AAP 'ਚ ਸ਼ਾਮਲ ਹੋਏ ਭਾਜਪਾ ਦੇ ਸੀਨੀਅਰ ਸਿੱਖ ਆਗੂ ਹਰਸ਼ਰਨ ਸਿੰਘ ਬੱਲੀ

ਹਰੀਨਗਰ ਵਿਧਾਨਸਭਾ ਸੀਟ ਤੋਂ ਚਾਰ ਵਾਰ ਵਿਧਾਇਕ ਹਰਸ਼ਰਨ ਸਿੰਘ ਬੱਲੀ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ। ਬਲੀ ਮਦਨ ਲਾਲ ਖੁਰਾਣਾ ਦੀ  ਭਾਜਪਾ 1993 ਚ ਜਦੋ ਪਹਿਲੀ ਵਾਰ ਭਾਜਪਾ ਦੀ ਦਿੱਲੀ 'ਚ ਸਰਕਾਰ ਬਣੀ ਸੀ,  ਉਸ ਵਿਚ ਉਦਯੋਗ ਮੰਤਰੀ ਅਤੇ ਜੇਲ ਮੰਤਰੀ ਵੀ ਰਹਿ ਚੁੱਕੇ ਹਨ।

  • Share this:
  • Facebook share img
  • Twitter share img
  • Linkedin share img
ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਹਰੀਨਗਰ ਵਿਧਾਨਸਭਾ ਸੀਟ ਤੋਂ ਚਾਰ ਵਾਰ ਵਿਧਾਇਕ ਹਰਸ਼ਰਨ ਸਿੰਘ ਬੱਲੀ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ। ਬਲੀ ਮਦਨ ਲਾਲ ਖੁਰਾਣਾ ਦੀ  ਭਾਜਪਾ 1993 ਚ ਜਦੋ ਪਹਿਲੀ ਵਾਰ ਭਾਜਪਾ ਦੀ ਦਿੱਲੀ 'ਚ ਸਰਕਾਰ ਬਣੀ ਸੀ,  ਉਸ ਵਿਚ ਉਦਯੋਗ ਮੰਤਰੀ ਅਤੇ ਜੇਲ ਮੰਤਰੀ ਵੀ ਰਹਿ ਚੁੱਕੇ ਹਨ। ਬਲੀ ਦਾ ਕੱਦ ਇਸ ਗੱਲ ਤੋਂ ਪਤਾ ਚਲਦਾ ਹੈ ਕਿ ਭਾਜਪਾ ਭਾਵੇ ਦਿੱਲੀ ਚੋਣਾਂ ਹਾਰਦੀ ਰਹੀ ਪਰ ਬਲੀ ਚੋਣ ਜਿੱਤਦੇ ਰਹੇ।  2013 ਵਿਚ ਹਰਸ਼ਰਨ ਸਿੰਘ ਬਲੀ ਦੀ ਟਿਕਟ ਭਾਜਪਾ ਨੇ ਕਟੀ ਤਾਂ ਬਲੀ ਕਾਂਗਰਸ ਵਿਚ ਸ਼ਾਮਿਲ ਹੋਏ ਤੇ ਕਾਂਗਰਸ ਨੇ ਬਲੀ ਨੂੰ ਹਰੀ ਨਗਰ ਤੋਂ ਟਿਕਟ ਦਿੱਤੀ ਤਾਂ ਬਲੀ ਚੋਣ ਹਾਰ ਗਏ। BJP ਨੇ 2013 ਵਿਚ ਹਰੀ ਨਗਰ ਸੀਟ ਅਕਾਲੀ ਦਲ ਨੂੰ ਦੇ ਦਿੱਤੀ ਸੀ, ਚੋਣਾਂ ਤੋਂ ਬਾਅਦ ਬਲੀ ਇਕ ਵਾਰ ਫਿਰ ਭਾਜਪਾ ਚ ਸ਼ਾਮਿਲ ਹੋ ਗਏ ਸੀ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖੁਦ ਹਰਸ਼ਰਨ ਬਲੀ  ਨੂੰ ਪਾਰਟੀ ਦਫਤਰ ਸ਼ਾਮਿਲ ਕਰਵਾਇਆ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ 'ਚ ਚਾਰ ਵਾਰ ਵਿਧਾਇਕ ਰਹੇ, ਦਿੱਲੀ ਦੇ ਸੀਨੀਅਰ ਨੇਤਾ ਹਰਸ਼ਰਨ ਸਿੰਘ ਬੱਲੀ ਦਾ ਆਮ ਆਦਮੀ ਪਾਰਟੀ 'ਚ ਨਿੱਘਾ ਸਵਾਗਤ ਹੈ। ਪਾਰਟੀ ਬਲੀ ਦੇ ਆਉਣ ਨਾਲ ਮਜਬੂਤ ਹੋਵੇਗੀ।
ਹਰਸ਼ਰਨ ਸਿੰਘ ਬੱਲੀ ਦੁਆਰਾ ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਲ ਹੋਣਾ ਹਰੀਨਗਰ ਤੋਂ ਭਾਜਪਾ ਉਮੀਦਵਾਰ ਤੇਜਿੰਦਰਪਾਲ ਬੱਗਾ ਲਈ ਮੁਸ਼ਕਲ ਖੜ੍ਹੀ ਕਰ ਸਕਦਾ ਹੈ। ਇਸ ਸੀਟ ਤੋਂ ‘ਆਪ’ ਨੇ ਰਾਜਕੁਮਾਰੀ ਢਿੱਲੋਂ ਨੂੰ ਨਾਮਜ਼ਦ ਕੀਤਾ ਹੈ ਅਤੇ ਕਾਂਗਰਸ ਨੇ ਸੁਰੇਂਦਰ ਸੇਠੀ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਬਲੀ ਨੇ News 18 ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਜਪਾ ਮਦਨ ਲਾਲ ਖੁਰਾਣਾ ਸਮੇਂ ਕੰਮ ਕਰਦੀ ਸੀ ਲੇਕਿਨ ਅੱਜ ਜਾਤ ਅਤੇ ਧਰਮ ਦੇ ਨਾਂ ਤੇ ਵੋਟ ਮੰਗਦੀ ਹੈ, ਮੈਂ ਹਮੇਸ਼ਾਂ ਕੰਮ ਨੂੰ ਤਰਜੀਹ ਦਿੱਤੀ ਹੈ ਤੇ ਇਸ ਕਰਕੇ AAP ਚ ਸ਼ਾਮਿਲ ਹੋਇਆ ਹਾਂ । 8 ਫਰਵਰੀ ਨੂੰ ਦਿੱਲੀ ਵਿੱਚ ਵੋਟਿੰਗ ਹੈ। ਮੈਨੂੰ ਉਮੀਦ ਹੈ ਕਿ ਲੋਕ ਕੇਜਰੀਵਾਲ ਦੀ ਸਰਕਾਰ ਫਿਰ ਤੋਂ ਬਣਾਉਣਗੇ।
First published: January 25, 2020
ਹੋਰ ਪੜ੍ਹੋ
ਅਗਲੀ ਖ਼ਬਰ