ਕਿਸਾਨ ਅੰਦੋਲਨ ਬਾਰੇ ਫਿਕਰਮੰਦੀ! ਪੰਜਾਬ ਭਾਜਪਾ ਆਗੂ ਨੇ ਕਿਹਾ- PM ਚਾਹੁੰਦੇ ਤਾਂ ਇਕ ਦਿਨ ਵਿਚ ਮਸਲਾ ਸੁਲਝ ਜਾਂਦਾ...

News18 Punjabi | News18 Punjab
Updated: January 24, 2021, 10:19 AM IST
share image
ਕਿਸਾਨ ਅੰਦੋਲਨ ਬਾਰੇ ਫਿਕਰਮੰਦੀ! ਪੰਜਾਬ ਭਾਜਪਾ ਆਗੂ ਨੇ ਕਿਹਾ- PM ਚਾਹੁੰਦੇ ਤਾਂ ਇਕ ਦਿਨ ਵਿਚ ਮਸਲਾ ਸੁਲਝ ਜਾਂਦਾ...
ਕਿਸਾਨ ਅੰਦੋਲਨ ਨਾਲ ਪੰਜਾਬ ਭਾਜਪਾ ਆਗੂਆਂ 'ਚ ਫਿਕਰਮੰਦੀ! ਕਿਹਾ- PM ਚਾਹੁੰਦੇ ਤਾਂ ਇਕ ਦਿਨ ਵਿਚ ਮਸਲਾ ਸੁਲਝ ਜਾਂਦਾ... (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਨਵੇਂ ਖੇਤੀ ਕਾਨੂੰਨਾਂ (New Farm Laws) ਵਿਰੁੱਧ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਹੁਣ ਤੱਕ ਸਰਕਾਰ ਅਤੇ ਕਿਸਾਨਾਂ ਦਰਮਿਆਨ ਹੋਈ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲਿਆ ਹੈ। ਇਸ ਦੌਰਾਨ ਪੰਜਾਬ ਦੇ ਭਾਜਪਾ ਆਗੂ ਇਸ ਅੰਦੋਲਨ ਬਾਰੇ ਆਪਣੀ ਨਾਰਾਜ਼ਗੀ ਜ਼ਾਹਰ ਕਰਨ ਲੱਗੇ ਹਨ। ਭਾਜਪਾ ਦੇ ਸਾਬਕਾ ਕੌਮੀ ਮੀਤ ਪ੍ਰਧਾਨ ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਹੈ ਕਿ ਅੰਦੋਲਨ ਨੂੰ ਇੰਨੇ ਸਮੇਂ ਤੱਕ ਨਹੀਂ ਚੱਲਣ ਦਿੱਤਾ ਜਾਣਾ ਚਾਹੀਦਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹੁੰਦੇ ਹੁੰਦੇ ਤਾਂ ਉਹ ਇੱਕ ਦਿਨ ਦੇ ਅੰਦਰ ਇਸ ਮਸਲੇ ਦਾ ਹੱਲ ਕਰ ਸਕਦੇ ਸਨ।

ਇੰਗਲਿਸ਼ ਅਖਬਾਰ ਇੰਡੀਅਨ ਐਕਸਪ੍ਰੈਸ ਨਾਲ ਗੱਲਬਾਤ ਕਰਦਿਆਂ 78 ਸਾਲਾ ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ, ‘ਮੈਂ ਇੱਕ ਭਾਜਪਾ ਨੇਤਾ ਵਜੋਂ ਨਹੀਂ ਬਲਕਿ ਇੱਕ ਆਮ ਨਾਗਰਿਕ ਵਜੋਂ ਕਹਿਣਾ ਚਾਹੁੰਦਾ ਹਾਂ ਕਿ ਕੋਈ ਅੰਦੋਲਨ ਇੰਨੇ ਸਮੇਂ ਤੱਕ ਨਹੀਂ ਚੱਲਣਾ ਚਾਹੀਦਾ। ਇਸ ਦਾ ਹੱਲ ਪਹਿਲਾਂ ਹੀ ਲੱਭ ਲੈਣਾ ਚਾਹੀਦਾ ਸੀ। ਜਦੋਂ ਦਸੰਬਰ ਮਹੀਨੇ ਵਿਚ ਠੰਢ ਅਤੇ ਖ਼ੁਦਕੁਸ਼ੀ ਕਾਰਨ 30 ਕਿਸਾਨਾਂ ਦੀ ਮੌਤ ਹੋ ਗਈ ਸੀ, ਤਾਂ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਇਕ ਪੱਤਰ ਲਿਖ ਕੇ ਕਿਹਾ ਸੀ ਕਿ ਜੇ ਖੇਤੀਬਾੜੀ ਮੰਤਰੀ ਇਸ ਮਸਲੇ ਨੂੰ ਹੱਲ ਨਹੀਂ ਕਰ ਪਾਉਂਦੇ ਤਾਂ ਉਨ੍ਹਾਂ ਨੂੰ ਇਹ ਮਸਲਾ ਆਪਣੇ ਹੱਥ ਵਿਚ ਲੈਣਾ ਚਾਹੀਦਾ ਹੈ।'

ਚਾਵਲਾ ਨੇ ਇਹ ਵੀ ਕਿਹਾ ਕਿ ਸ਼ਾਂਤੀਪੂਰਵਕ ਅੰਦੋਲਨ ਕਰਕੇ ਕਿਸਾਨਾਂ ਨੇ ਪੂਰੀ ਦੁਨੀਆ ਦੇ ਸਾਹਮਣੇ ਨਵੀਂ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ, 'ਕਿਸਾਨ 100 ਫ਼ੀਸਦੀ ਗ਼ਲਤ ਨਹੀਂ ਹਨ ਅਤੇ ਨਾ ਹੀ ਨਵੇਂ ਖੇਤੀਬਾੜੀ ਕਾਨੂੰਨ।'' ਪ੍ਰਧਾਨ ਮੰਤਰੀ ਨੂੰ ਖੁਦ ਕਿਸਾਨਾਂ ਨਾਲ ਬੈਠ ਕੇ ਇਸ ਦਾ ਗੱਲਬਾਤ ਰਾਹੀਂ ਕੋਈ ਹੱਲ ਲੱਭਣਾ ਸੀ। ਮੈਨੂੰ ਲਗਦਾ ਹੈ ਕਿ ਜੇ ਪ੍ਰਧਾਨ ਮੰਤਰੀ ਚਾਹੁੰਦੇ ਹੁੰਦੇ, ਤਾਂ ਉਨ੍ਹਾਂ ਨੇ ਇਕ ਦਿਨ ਦੇ ਅੰਦਰ ਇਸ ਦਾ ਹੱਲ ਲੱਭ ਲਿਆ ਹੁੰਦਾ।
ਇਕ ਹੋਰ ਭਾਜਪਾ ਨੇਤਾ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ,' ਵਿਰੋਧ ਦੇ ਬਾਵਜੂਦ ਸੰਸਦ ਵਿਚ ਪਹਿਲਾਂ ਖੇਤੀਬਾੜੀ ਆਰਡੀਨੈਂਸ ਪਾਸ ਕੀਤੇ ਗਏ। ਬਾਅਦ ਵਿਚ, ਪਾਰਟੀ ਇਹ ਨਹੀਂ ਸਮਝ ਸਕੀ ਕਿ ਅਕਾਲੀ ਦਲ ਨੇ ਕਿਸਾਨਾਂ ਵਿਚ ਗੁੱਸੇ ਕਾਰਨ ਸਾਡੇ ਨਾਲ 27 ਸਾਲ ਪੁਰਾਣੇ ਗੱਠਜੋੜ ਨੂੰ ਤੋੜ ਦਿੱਤਾ।

ਕਿਸਾਨਾਂ ਨੇ ਅਕਤੂਬਰ ਵਿਚ ਰੇਲਮਾਰਗ ਬੰਦ ਕਰ ਦਿੱਤਾ ਸੀ ਅਤੇ ਅਣਮਿਥੇ ਸਮੇਂ ਲਈ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਸੀ, ਕੇਂਦਰੀ ਮੰਤਰੀਆਂ ਨਾਲ ਪਹਿਲੀ ਮੁਲਾਕਾਤ 13 ਨਵੰਬਰ ਨੂੰ ਹੋਈ ਸੀ, ਕਿਸਾਨ ਦੇ ਦਿੱਲੀ ਪਹੁੰਚਣ ਤੋਂ ਬਾਅਦ 10 ਗੇੜ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ। ਪਰ ਪੰਜਾਬ ਵਿੱਚ 6 ਜੂਨ ਤੋਂ 26 ਨਵੰਬਰ ਤੱਕ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਸਿਰਫ ਇੱਕ ਹੀ ਮੀਟਿੰਗ ਹੋਈ।
Published by: Gurwinder Singh
First published: January 24, 2021, 10:19 AM IST
ਹੋਰ ਪੜ੍ਹੋ
ਅਗਲੀ ਖ਼ਬਰ