ਸਾਬਕਾ CJI ਰੰਜਨ ਗੋਗੋਈ ਨੂੰ ਮਿਲੀ ਜ਼ੈੱਡ ਪਲੱਸ ਸੁਰੱਖਿਆ, ਦੇਸ਼ 'ਚ ਕਿਤੇ ਵੀ ਜਾਣ ਮਿਲੇਗੀ ਇਹੀ ਸੁਰੱਖਿਆ

ਜ਼ੈੱਡ ਸ਼੍ਰੇਣੀ ਦੇ ਸੁਰੱਖਿਆ ਪ੍ਰਣਾਲੀ ਦੇ ਮੱਦੇਨਜ਼ਰ ਉਨ੍ਹਾਂ ਨਾਲ ਸੀਆਰਪੀਐਫ( CRPF) ਦੇ ਤੇਜ਼ਤਰਾਰ ਕਮਾਂਡੋ ਜਵਾਨ ਰਹਿਣਗੇ। ਸੀਆਰਪੀਐਫ ਦੇ ਡੀਜੀ ਦੇ ਅਨੁਸਾਰ, ਦੇਸ਼ ਦੇ 66 ਸਭ ਤੋਂ ਮਹੱਤਵਪੂਰਨ ਲੋਕਾਂ ਨੂੰ ਗ੍ਰਹਿ ਮੰਤਰਾਲੇ ਦੁਆਰਾ ਪ੍ਰਦਾਨ ਕੀਤੇ ਗਏ ਸੁਰੱਖਿਆ ਪ੍ਰਬੰਧ ਮੁਹੱਈਆ ਕਰਵਾਏ ਗਏ ਹਨ, ਜਿਸ ਦੇ ਤਹਿਤ ਸੀਆਰਪੀਐਫ ਦੇ ਕਮਾਂਡੋ ਤਾਇਨਾਤ ਹਨ।

ਸਾਬਕਾ CJI ਰੰਜਨ ਗੋਗੋਈ ਨੂੰ ਮਿਲੀ ਜ਼ੈੱਡ ਪਲੱਸ ਸੁਰੱਖਿਆ, ਦੇਸ਼ 'ਚ ਕਿਤੇ ਵੀ ਜਾਣ ਮਿਲੇਗੀ ਇਹੀ ਸੁਰੱਖਿਆ( ਫਾਈਲ ਫੋਟੋ-ਪੀਟੀਆਈ)

 • Share this:
  ਨਵੀਂ ਦਿੱਲ਼ੀ : ਸਾਬਕਾ ਚੀਫ ਜਸਟਿਸ ਰੰਜਨ ਗੋਗੋਈ(Ranjan Gogoi) ਨੂੰ ਸਰਕਾਰ ਨੇ ਜ਼ੈੱਡ ਪਲੱਸ ਸੁਰੱਖਿਆ (Z+ security) ਦੇਣ ਦਾ ਫੈਸਲਾ ਕੀਤਾ ਹੈ। ਗੋਗੋਈ ਭਾਰਤ ਵਿਚ ਕਿਤੇ ਵੀ ਜਾਂਦੇ ਤਾਂ ਜ਼ੈੱਡ ਪਲੱਸ ਸੁਰੱਖਿਆ ਉਸਦੇ ਨਾਲ ਰਹੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਸੀਆਰਪੀਐਫ ਨੂੰ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਕਿਹਾ ਗਿਆ ਹੈ। ਜ਼ੈੱਡ ਸ਼੍ਰੇਣੀ ਦੇ ਸੁਰੱਖਿਆ ਪ੍ਰਣਾਲੀ ਦੇ ਮੱਦੇਨਜ਼ਰ ਉਨ੍ਹਾਂ ਨਾਲ ਸੀਆਰਪੀਐਫ( CRPF) ਦੇ ਤੇਜ਼ਤਰਾਰ ਕਮਾਂਡੋ ਜਵਾਨ ਰਹਿਣਗੇ। ਸੀਆਰਪੀਐਫ ਦੇ ਡੀਜੀ ਦੇ ਅਨੁਸਾਰ, ਦੇਸ਼ ਦੇ 66 ਸਭ ਤੋਂ ਮਹੱਤਵਪੂਰਨ ਲੋਕਾਂ ਨੂੰ ਗ੍ਰਹਿ ਮੰਤਰਾਲੇ ਦੁਆਰਾ ਪ੍ਰਦਾਨ ਕੀਤੇ ਗਏ ਸੁਰੱਖਿਆ ਪ੍ਰਬੰਧ ਮੁਹੱਈਆ ਕਰਵਾਏ ਗਏ ਹਨ, ਜਿਸ ਦੇ ਤਹਿਤ ਸੀਆਰਪੀਐਫ ਦੇ ਕਮਾਂਡੋ ਤਾਇਨਾਤ ਹਨ।

  ਰੰਜਨ ਗੋਗੋਈ 13 ਮਹੀਨਿਆਂ ਤੱਕ ਚੀਫ ਜਸਟਿਸ ਦੇ ਅਹੁਦੇ ‘ਤੇ ਰਹੇ। ਉਹ 17 ਨਵੰਬਰ 2019 ਨੂੰ ਰਿਟਾਇਰ ਹੋ ਗਏ ਸਨ। ਆਪਣੇ ਕਾਰਜਕਾਲ ਦੌਰਾਨ, ਉਸਨੇ ਬਹੁਤ ਸਾਰੇ ਮਹੱਤਵਪੂਰਨ ਫੈਸਲੇ ਲਏ। ਇਸ ਵਿਚ ਅਯੁੱਧਿਆ ਦਾ ਇਤਿਹਾਸਕ ਫੈਸਲਾ ‘ਰਾਮ ਜਨਮ ਭੂਮੀ ਬਾਬਰੀ ਮਸਜਿਦ ਵਿਵਾਦ’ ਵੀ ਸ਼ਾਮਲ ਸੀ।


  ਇਸ ਤੋਂ ਇਲਾਵਾ ਉਨ੍ਹਾਂ ਦੀ ਬੈਂਚ ਨੇ ਸਬਰੀਮਾਲਾ ਕੇਸ ਬਾਰੇ ਫੈਸਲਾ ਵੀ ਦਿੱਤਾ ਸੀ। ਰੰਜਨ ਗੋਗੋਈ ਅਤੇ ਪੀਸੀ ਘੋਸ਼ ਦੇ ਬੈਂਚ ਨੇ ਸਰਕਾਰੀ ਇਸ਼ਤਿਹਾਰਾਂ ਵਿੱਚ ਨੇਤਾਵਾਂ ਦੀ ਫੋਟੋ ਉੱਤੇ ਪਾਬੰਦੀ ਲਾ ਦਿੱਤੀ ਸੀ। ਰੰਜਨ ਗੋਗੋਈ ਦੀ ਬੈਂਚ ਨੇ ਵੀ ਅੰਗਰੇਜ਼ੀ ਅਤੇ ਹਿੰਦੀ ਸਣੇ 7 ਭਾਸ਼ਾਵਾਂ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਪ੍ਰਕਾਸ਼ਤ ਕਰਨ ਦਾ ਫੈਸਲਾ ਲਿਆ ਸੀ। ਪਹਿਲਾਂ, ਫੈਸਲੇ ਸਿਰਫ ਅੰਗਰੇਜ਼ੀ ਵਿੱਚ ਪ੍ਰਕਾਸ਼ਤ ਹੁੰਦੇ ਸਨ। ਇਸ ਦੇ ਨਾਲ ਹੀ ਗੋਗੋਈ ਨੇ ਰਾਫੇਲ ਲੜਾਕੂ ਜਹਾਜ਼ ਸੌਦੇ 'ਤੇ ਪੈਦਾ ਹੋਏ ਪ੍ਰਸ਼ਨਾਂ ਦੇ ਵਿਚਕਾਰ ਮੋਦੀ ਸਰਕਾਰ ਨੂੰ ਕਲੀਨ ਚਿੱਟ ਦੇ ਦਿੱਤੀ।

  ਰੰਜਨ ਗੋਗੋਈ ਦਾ ਜਨਮ 18 ਨਵੰਬਰ 1954 ਨੂੰ ਅਸਬਰ ਦੇ ਡਿਬਰੂਗੜ ਵਿੱਚ ਹੋਇਆ ਸੀ। ਰੰਜਨ ਗੋਗੋਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਰਹਿ ਚੁੱਕੇ ਹਨ। 2012 ਤੋਂ ਬਾਅਦ ਸੁਪਰੀਮ ਕੋਰਟ ਵਿੱਚ ਜੱਜ ਰਹੇ ਰੰਜਨ ਗੋਗੋਈ, ਨੇ 3 ਅਕਤੂਬਰ 2018 ਨੂੰ ਭਾਰਤ ਦੇ 46 ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ। ਉਸ ਦੇ ਪਿਤਾ ਕੇਸ਼ਬ ਚੰਦਰ ਗੋਗੋਈ 1982 ਵਿਚ ਅਸਾਮ ਰਾਜ ਦੇ ਮੁੱਖ ਮੰਤਰੀ ਸਨ। ਰੰਜਨ ਗੋਗੋਈ ਪੂਰਵ ਉੱਤਰ ਭਾਰਤ ਦੇ ਚੀਫ ਜਸਟਿਸ ਬਣਨ ਵਾਲੇ ਪਹਿਲੇ ਅਸਾਮੀ ਵਿਅਕਤੀ ਸਨ।
  Published by:Sukhwinder Singh
  First published:
  Advertisement
  Advertisement