Home /News /national /

ਸਾਬਕਾ ਵਿਧਾਇਕ ਦੀ BMW ਨੇ 4 ਕਾਰਾਂ ਤੇ ਸਕੂਟੀ ਨੂੰ ਮਾਰੀ ਟੱਕਰ

ਪੁਲਿਸ ਮੁਤਾਬਕ ਹਾਦਸੇ ਦੇ ਸਮੇਂ BMW ਵਿੱਚ ਦੋ ਲੋਕ ਮੌਜੂਦ ਸਨ। ਕਾਰ 'ਚੋਂ ਸ਼ਰਾਬ ਦੀਆਂ ਬੋਤਲਾਂ ਅਤੇ ਖਾਲੀ ਗਲਾਸ ਵੀ ਮਿਲੇ ਹਨ। ਅਜਿਹੇ 'ਚ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਾਦਸੇ ਦੇ ਸਮੇਂ ਸੁਨੀਲ ਜੈਨ ਵੀ ਨਸ਼ੇ 'ਚ ਸੀ ਜਾਂ ਨਹੀਂ।

  • Share this:
    ਰਾਸ਼ਟਰੀ ਰਾਜਧਾਨੀ ਦਿੱਲੀ ਸਥਿਤ ਗੀਤਾ ਕਾਲੋਨੀ ਇਲਾਕੇ 'ਚ ਸ਼ਨੀਵਾਰ ਰਾਤ ਨੂੰ ਵੱਡਾ ਹਾਦਸਾ ਵਾਪਰ ਗਿਆ। ਇੱਥੇ ਰਾਤ ਕਰੀਬ 10.30 ਵਜੇ ਗੀਤਾ ਕਲੋਨੀ ਤੋਂ ਸ਼ਾਂਤੀ ਵਨ ਵੱਲ ਆ ਰਹੀ ਇੱਕ ਚਿੱਟੇ ਰੰਗ ਦੀ BMW ਨੇ 4 ਕਾਰਾਂ ਅਤੇ ਇੱਕ ਸਕੂਟੀ ਨੂੰ ਟੱਕਰ ਮਾਰ ਦਿੱਤੀ।

    ਸੂਚਨਾ ਮਿਲਣ ’ਤੇ ਥਾਣਾ ਕੋਤਵਾਲੀ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਬੀਐਮਡਬਲਿਊ ਚਾਲਕ ਨੂੰ ਕਾਬੂ ਕਰ ਲਿਆ। ਇਸ BMW ਨੂੰ ਮੱਧ ਪ੍ਰਦੇਸ਼ ਦੇ ਸਾਗਰ ਤੋਂ ਸਾਬਕਾ ਵਿਧਾਇਕ ਸੁਨੀਲ ਜੈਨ ਚਲਾ ਰਿਹਆ ਸੀ। ਇਸ ਹਾਦਸੇ ਵਿੱਚ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਪੀਸੀਆਰ ਰਾਹੀਂ ਨਜ਼ਦੀਕੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

    ਪੁਲਿਸ ਨੇ ਦੱਸਿਆ ਕਿ ਸੁਨੀਲ ਜੈਨ ਦੀ ਤੇਜ਼ ਰਫ਼ਤਾਰ BMW ਨੇ ਪਹਿਲਾਂ ਇੱਕ ਕੀਆ ਸੇਲਟਾੱਸ ਨੂੰ ਟੱਕਰ ਮਾਰੀ, ਜੋ ਅੱਗੇ ਜਾ ਰਹੀ ਇੱਕ ਵੈਗਨ ਆਰ ਅਤੇ ਇੱਕ ਸਕੂਟੀ ਨਾਲ ਟਕਰਾ ਗਈ। ਇਸ ਘਟਨਾ ਵਿੱਚ ਵੈਗਨਆਰ ਕਾਰ ਚਾਲਕ ਅਤੇ ਸਕੂਟੀ ਸਵਾਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਇਸ ਸਬੰਧੀ ਆਈਪੀਸੀ ਦੀ ਧਾਰਾ 279/337 ਤਹਿਤ ਕੇਸ ਦਰਜ ਕੀਤਾ ਗਿਆ ਹੈ।

    ਪੁਲਿਸ ਮੁਤਾਬਕ ਹਾਦਸੇ ਦੇ ਸਮੇਂ BMW ਵਿੱਚ ਦੋ ਲੋਕ ਮੌਜੂਦ ਸਨ। ਕਾਰ 'ਚੋਂ ਸ਼ਰਾਬ ਦੀਆਂ ਬੋਤਲਾਂ ਅਤੇ ਖਾਲੀ ਗਲਾਸ ਵੀ ਮਿਲੇ ਹਨ। ਅਜਿਹੇ 'ਚ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਾਦਸੇ ਦੇ ਸਮੇਂ ਸੁਨੀਲ ਜੈਨ ਵੀ ਨਸ਼ੇ 'ਚ ਸੀ ਜਾਂ ਨਹੀਂ।
    Published by:Gurwinder Singh
    First published:

    Tags: Accident, Road accident

    ਅਗਲੀ ਖਬਰ