ਮਸ਼ਹੂਰ ਬਾਡੀ ਬਿਲਡਰ ਅਤੇ ਸਾਬਕਾ ਮਿਸਟਰ ਇੰਡੀਆ ਪ੍ਰੇਮਰਾਜ ਅਰੋੜਾ ਦਾ ਦੇਹਾਂਤ (former mr india premraj arora died) ਹੋ ਗਿਆ ਹੈ। ਉਹ 42 ਸਾਲਾਂ ਦੇ ਸਨ। ਕਸਰਤ ਤੋਂ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।
ਉਸ ਦੀ ਲਾਸ਼ ਵਾਸ਼ਰੂਮ 'ਚੋਂ ਮਿਲੀ। ਦੱਸਿਆ ਗਿਆ ਹੈ ਕਿ ਉਹ ਵਰਕਆਊਟ ਕਰਨ ਤੋਂ ਬਾਅਦ ਵਾਸ਼ਰੂਮ ਗਿਆ ਸੀ ਪਰ ਜਦੋਂ ਕਾਫੀ ਦੇਰ ਤੱਕ ਬਾਹਰ ਨਾ ਆਇਆ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਜਾਂਚ ਕੀਤੀ। ਪ੍ਰੇਮਰਾਜ ਅਰੋੜਾ ਨੇ 2014 ਵਿੱਚ ਮਿਸਟਰ ਇੰਡੀਆ ਦਾ ਖਿਤਾਬ ਜਿੱਤਿਆ ਸੀ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਧੀਆਂ ਛੱਡ ਗਿਆ ਹੈ।
ਰਿਸ਼ਤੇਦਾਰਾਂ ਨੇ ਦੱਸਿਆ ਕਿ ਪ੍ਰੇਮਰਾਜ ਹਰ ਤਰ੍ਹਾਂ ਦੇ ਨਸ਼ੇ ਤੋਂ ਦੂਰ ਸੀ ਅਤੇ ਸਹੀ ਖੁਰਾਕ ਦਾ ਪਾਲਣ ਕਰਦਾ ਸੀ। ਉਹ ਫਿਟਨੈਸ ਕੋਚ ਅਤੇ ਜਿਮ ਇੰਸਟ੍ਰਕਟਰ ਵੀ ਸੀ। ਉਹ ਬਾਡੀ ਬਿਲਡਿੰਗ, ਪਾਵਰ ਲਿਫਟਿੰਗ ਅਤੇ ਜਿਮਿੰਗ ਦਾ ਸ਼ੌਕੀਨ ਸੀ ਅਤੇ ਆਪਣਾ ਬਹੁਤ ਧਿਆਨ ਰੱਖਦਾ ਸੀ।
ਰੋਜ਼ ਦੀ ਤਰ੍ਹਾਂ ਉਹ ਵਰਕਆਊਟ ਕਰਨ ਤੋਂ ਬਾਅਦ ਵਾਸ਼ਰੂਮ 'ਚ ਚਲਾ ਗਿਆ ਪਰ ਕਾਫੀ ਦੇਰ ਤੱਕ ਬਾਹਰ ਨਾ ਆਉਣ 'ਤੇ ਪਰਿਵਾਰਕ ਮੈਂਬਰਾਂ ਨੇ ਦਰਵਾਜ਼ਾ ਖੜਕਾਇਆ। ਜਦੋਂ ਅੰਦਰ ਜਾ ਕੇ ਵੇਖਿਆ ਤਾਂ ਉਹ ਬੇਹੋਸ਼ ਪਿਆ ਸੀ। ਪਰਿਵਾਰ ਉਸ ਨੂੰ ਡਾਕਟਰ ਕੋਲ ਲੈ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Premraj arora died