Home /News /national /

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਪੁੱਤਰ ਅਭਿਜੀਤ TMC ਵਿਚ ਸ਼ਾਮਲ

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਪੁੱਤਰ ਅਭਿਜੀਤ TMC ਵਿਚ ਸ਼ਾਮਲ

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਪੁੱਤਰ ਅਭਿਜੀਤ TMC ਵਿਚ ਸ਼ਾਮਲ   (ਫੋਟੋ-ani)

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਪੁੱਤਰ ਅਭਿਜੀਤ TMC ਵਿਚ ਸ਼ਾਮਲ (ਫੋਟੋ-ani)

  • Share this:

ਸਾਬਕਾ ਰਾਸ਼ਟਰਪਤੀ ਮਰਹੂਮ ਪ੍ਰਣਬ ਮੁਖਰਜੀ ਦਾ ਪੁੱਤਰ ਤੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਅਭਿਜੀਤ ਮੁਖਰਜੀ ਅੱਜ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋ ਗਿਆ।

ਉਹ ਅਧਿਕਾਰਤ ਤੌਰ 'ਤੇ ਕੋਲਕਾਤਾ ਵਿਚ ਤ੍ਰਿਣਮੂਲ ਵਿਚ ਸ਼ਾਮਲ ਹੋਏ। ਅਭਿਜੀਤ ਦਾ ਤ੍ਰਿਣਮੂਲ ਵਿੱਚ ਸ਼ਾਮਲ ਹੋਣਾ ਕਾਂਗਰਸ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਉਹ ਕਈ ਦਹਾਕਿਆਂ ਤੋਂ ਕਾਂਗਰਸ ਦੇ ਵੱਡੇ ਨੇਤਾਵਾਂ ਵਿੱਚ ਰਹੇ।

ਦੱਸ ਦਈਏ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਖੱਬੇ ਪੱਖੀ ਮੋਰਚੇ ਨਾਲ ਗੱਠਜੋੜ ਦੇ ਮੁੱਦੇ ‘ਤੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਅਭਿਜੀਤ ਮੁਖਰਜੀ ਦੀ ਵੱਖਰੀ ਰਾਏ ਰਹੀ ਹੈ। ਪਾਰਟੀ ਦੀ ਹਾਰ ਤੋਂ ਬਾਅਦ, ਉਨ੍ਹਾਂ ਨੇ ਕਿਹਾ ਸੀ ਕਿ ਜੇ ਕਾਂਗਰਸ ਪੱਛਮੀ ਬੰਗਾਲ ਵਿਚ ਖੱਬੇ ਪੱਖੀਆਂ ਦੀ ਹਮਾਇਤ ਕੀਤੇ ਬਗੈਰ ਚੋਣਾਂ ਲੜਦੀ ਤਾਂ ਪਾਰਟੀ ਦਾ ਵੋਟ ਹਿੱਸਾ ਵਧ ਸਕਦਾ ਸੀ।

ਅਭਿਜੀਤ ਮੁਖਰਜੀ ਦਾ ਟੀਐਮਸੀ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਉਸ ਵੇਲੇ ਸਾਹਮਣੇ ਆ ਰਿਹਾ ਹੈ ਜਦੋਂ ਪੱਛਮੀ ਬੰਗਾਲ ਵਿਚ ਕਾਂਗਰਸ ਦੀ ਹਾਲਤ ਪਤਲੀ ਹੋਈ ਪਈ ਹੈ ਅਤੇ ਰਾਜ ਵਿਚ ਅਗਵਾਈ ਦੀ ਜ਼ਿੰਮੇਵਾਰੀ ਅਧੀਰ ਰੰਜਨ ਚੌਧਰੀ ਕੋਲ ਹੈ। ਵੇਖਣਾ ਇਹ ਹੈ ਕਿ ਕਾਂਗਰਸ ਦੀ ਲੀਡਰਸ਼ਿਪ ਅਭਿਜੀਤ ਮੁਖਰਜੀ ਦੇ ਟੀਐਮਸੀ ਵਿਚ ਸ਼ਾਮਲ ਹੋਣ 'ਤੇ ਕਿਵੇਂ ਪ੍ਰਤੀਕਰਮ ਦਿੰਦੀ ਹੈ।

Published by:Gurwinder Singh
First published:

Tags: Indian National Congress, Tmc