Home /News /national /

ਰਾਸ਼ਟਰਪਤੀ ਚੋਣ: ਵ੍ਹੀਲਚੇਅਰ ’ਤੇ ਵੋਟ ਪਾਉਣ ਪਹੁੰਚੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ

ਰਾਸ਼ਟਰਪਤੀ ਚੋਣ: ਵ੍ਹੀਲਚੇਅਰ ’ਤੇ ਵੋਟ ਪਾਉਣ ਪਹੁੰਚੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ

 • Share this:

  ਭਾਰਤ ਦੇ 15ਵੇਂ ਰਾਸ਼ਟਰਪਤੀ ਦੀ ਚੋਣ ਲਈ ਅੱਜ ਵੋਟਿੰਗ ਜਾਰੀ ਹੈ। ਇਨ੍ਹਾਂ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਵੋਟਿੰਗ ਕੀਤੀ।

  ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਅੱਜ ਵੋਟ ਪਾਉਣ ਲਈ ਵ੍ਹੀਲ ਚੇਅਰ ’ਤੇ ਲਿਆਂਦਾ ਗਿਆ। ਮਨਮੋਹਨ ਸਿੰਘ ਬਹੁਤ ਕਮਜ਼ੋਰ ਨਜ਼ਰ ਆ ਰਹੇ ਸਨ। ਵੋਟਿੰਗ ਸਮੇਂ ਮੌਜੂਦ ਅਧਿਕਾਰੀਆਂ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਵ੍ਹੀਲਚੇਅਰ ਤੋਂ ਉੱਠਣ ਵਿੱਚ ਮਦਦ ਕੀਤੀ। ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ (ਐੱਨ.ਡੀ.ਏ.) ਦੀ ਉਮੀਦਵਾਰ ਦਰੋਪਦੀ ਮੁਰਮੂ ਦਾ ਮੁਕਾਬਲਾ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਯਸ਼ਵੰਤ ਸਿਨਹਾ ਨਾਲ ਹੈ।

  ਮਨਮੋਹਨ ਸਿੰਘ (89) ਨੂੰ ਪਹਿਲੀ ਵਾਰ ਸੰਸਦ ਭਵਨ ਵਿਚ ਵ੍ਹੀਲਚੇਅਰ 'ਤੇ ਦੇਖਿਆ ਗਿਆ। ਸਾਬਕਾ ਪ੍ਰਧਾਨ ਮੰਤਰੀ ਨੇ ਚਾਰ ਸਰਕਾਰੀ ਅਧਿਕਾਰੀਆਂ ਦੀ ਮਦਦ ਨਾਲ ਆਪਣੀ ਵੋਟ ਪਾਈ। ਬਹੁਤ ਸਾਰੇ ਕਾਂਗਰਸੀ ਆਗੂਆਂ ਨੇ ਮਨਮੋਹਨ ਸਿੰਘ ਵੱਲੋਂ ਲੋਕਤੰਤਰ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਨੂੰ ਪ੍ਰੇਰਨਾ ਸਰੋਤ ਦੱਸਿਆ। ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੋਟਿੰਗ ਦੇ ਪਹਿਲੇ ਘੰਟੇ ਵਿੱਚ ਹੀ ਆਪਣੀ ਵੋਟ ਪਾਈ।

  ਕਾਂਗਰਸੀ ਨੇਤਾਵਾਂ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਸੈਂਕੜੇ ਟਵੀਟ। ਯੂਥ ਕਾਂਗਰਸ ਦੇ ਪ੍ਰਧਾਨ ਬੀ.ਵੀ. ਸ਼੍ਰੀਨਿਵਾਸ ਨੇ ਟਵੀਟ ਕੀਤਾ, ''ਖਰਾਬ ਸਿਹਤ ਦੇ ਬਾਵਜੂਦ ਸਰਦਾਰ ਮਨਮੋਹਨ ਸਿੰਘ ਜੀ, ਜੋ ਆਪਣੀ ਲੋਕਤੰਤਰੀ ਜ਼ਿੰਮੇਵਾਰੀ ਨਿਭਾਉਣ ਲਈ ਸੰਸਦ ਪਹੁੰਚੇ, ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹਨ। ਪ੍ਰਮਾਤਮਾ ਉਨ੍ਹਾਂ ਨੂੰ ਚੰਗੀ ਸਿਹਤ ਅਤੇ ਲੰਬੀ ਉਮਰ ਬਖਸ਼ੇ।”

  Published by:Gurwinder Singh
  First published:

  Tags: Dr. Manmohan Singh, Election