• Home
 • »
 • News
 • »
 • national
 • »
 • FOUR ACCUSED IN HYDERABAD RAPE AND MURDER CASE KILLED IN ENCOUNTER WITH POLICE

ਹੈਦਰਾਬਾਦ ਗੈਂਗਰੇਪ-ਮਰਡਰ: ਚਾਰੇ ਮੁਲਜ਼ਮ ਪੁਲਿਸ ਨੇ ਐਨਕਾਊਂਟਰ 'ਚ ਮਾਰ ਮੁਕਾਏ..

ਹੈਦਰਾਬਾਦ ਵਿੱਚ ਮਹਿਲਾ ਵੈਟਨਰੀ ਡਾਕਟਰ ਦੇ ਗੈਂਗਰੇਪ ਤੇ ਮਡਰ ਦੇ ਮਾਮਲੇ ਵਿੱਚ ਚਾਰੇ ਮੁਲਜ਼ਮਾਂ ਨੂੰ ਪੁਲਿਸ ਨੇ ਐਨਕਾਉਂਟਰ ਵਿੱਚ ਢੇਰ ਕਰ ਦਿੱਤਾ ਹੈ। ਪੁਲਿਸ ਚਾਰਾਂ ਨੂੰ ਅਪਰਾਧ ਵਾਲੀ ਥਾਂ 'ਤੇ ਜਾਂਚ ਲਈ ਲੈ ਕੇ ਗਈ ਸੀ। ਉਧਰੋਂ ਭੱਜਣ ਦੀ ਕੋਸ਼ਿਸ਼ ਕਰਦਿਆਂ ਚਾਰੇ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ।

ਹੈਦਰਾਬਾਦ ਰੇਪ-ਮਰਡਰ ਦੇ ਚਾਰੇ ਮੁਲਜ਼ਮ ਪੁਲਿਸ ਨੇ ਐਨਕਾਊਂਟਰ 'ਚ ਮਾਰ ਮੁਕਾਏ( ਤਸਵੀਰ-ANI)

ਹੈਦਰਾਬਾਦ ਰੇਪ-ਮਰਡਰ ਦੇ ਚਾਰੇ ਮੁਲਜ਼ਮ ਪੁਲਿਸ ਨੇ ਐਨਕਾਊਂਟਰ 'ਚ ਮਾਰ ਮੁਕਾਏ( ਤਸਵੀਰ-ANI)

 • Share this:
  ਹੈਦਰਾਬਾਦ ਵਿੱਚ ਇੱਕ ਵੈਟਨਰੀ ਡਾਕਟਰ ਦੇ ਬਲਾਤਕਾਰ ਅਤੇ ਬੇਰਹਿਮੀ ਨਾਲ ਹੱਤਿਆ ਕਰਨ ਦੇ ਮਾਮਲੇ ਨੇ ਇੱਕ ਹੈਰਾਨ ਕਰਨ ਵਾਲਾ ਮੋੜ ਆ ਗਿਆ ਹੈ। ਸ਼ੁੱਕਰਵਾਰ ਸਵੇਰੇ ਇਸ ਮਾਮਲੇ ਦੇ ਚਾਰ ਮੁਲਜ਼ਮਾਂ ਨੂੰ ਪੁਲਿਸ ਨੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਪੁਲਿਸ ਇਨ੍ਹਾਂ ਮੁਲਜ਼ਮਾਂ ਨੂੰ ਜਾਂਚ ਲਈ ਮੌਕੇ 'ਤੇ ਲੈ ਗਈ ਸੀ। ਚਾਰੇ ਲੋਕਾਂ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਪੁਲਿਸ ਨੇ ਉਨ੍ਹਾਂ ਨੂੰ ਢੇਰ ਕਰ ਦਿੱਤਾ।

  ਪੁਲਿਸ ਨੇ ਚਾਰਾਂ ਮੁਲਜ਼ਮਾਂ ਸ਼ਿਵਾ, ਨਵੀਨ, ਕੇਸ਼ਵੂਲੂ ਅਤੇ ਮੁਹੰਮਦ ਆਰਿਫ਼ ਨੂੰ ਪੁਲਿਸ ਰਿਮਾਂਡ 'ਤੇ ਰੱਖਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਉਕਤ ਚਾਰਾਂ ਨੂੰ ਫਲਾਈਓਵਰ ਹੇਠ ਜਾਂਚ ਲਈ ਲਿਜਾਇਆ ਗਿਆ, ਜਿਥੇ ਉਨ੍ਹਾਂ ਨੇ ਪੀੜਤ ਨੂੰ ਅੱਗ ਲਾ ਦਿੱਤੀ ਸੀ। ਉਥੇ ਅਪਰਾਧ ਦਾ ਸੀਨ ਦੀ ਦੋਬਾਰਾ ਜਾਂਚ ਹੋ ਰਹੀ ਸੀ, ਇਸ ਦੌਰਾਨ ਚਾਰਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਇਸ 'ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ  ਚਾਰਾਂ ਨੂੰ ਮੁਠਭੇੜ ਵਿਚ ਢੋਰ ਕਰ ਦਿੱਤਾ।

  ਇਸ ਗੈਂਗਰੇਪ ਤੇ ਬੇਰਹਿਮੀ ਨਾਲ ਕਤਲ ਦੇ ਮਾਮਲੇ ਵਿੱਚ ਦੇਸ਼ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਚਾਰਾਂ ਨੂੰ ਫਾਂਸੀ ਦੀ ਮੰਗ ਕੀਤੀ ਜਾ ਰਹੀ ਸੀ।   

  ਕੀ ਹੈ ਪੂਰਾ ਮਾਮਲਾ?


  ਦੱਸ ਦਈਏ ਕਿ 27 ਨਵੰਬਰ ਦੀ ਰਾਤ ਨੂੰ 27 ਸਾਲਾ ਵੈਟਰਨਰੀਅਨ ਨੇ ਇਨ੍ਹਾਂ ਵਹਿਸ਼ੀ ਲੋਕਾਂ ਨੂੰ ਆਪਣੀ ਹੈਵਾਨੀਅਤ ਦਾ ਸ਼ਿਕਾਰ ਬਣਾਇਆ। ਸ਼ਰਾਬ ਪੀਦਿਆਂ ਚਾਰੇ ਮੁਲਜ਼ਮਾਂ ਨੇ ਡਾਕਟਰ ਨੂੰ ਸਕੂਟੀ ਖੜ੍ਹਾ ਕਰਦਿਆਂ ਵੇਖਿਆ ਸੀ ਅਤੇ ਇੱਕ ਵਹਿਸ਼ੀ ਯੋਜਨਾ ਬਣਾਈ। ਸਕੂਟੀ ਦੀ ਹਵਾ ਨਿਕਲਣ ਦਾ ਬਹਾਨਾ ਬਣਾ ਕੇ ਮਦਦ ਦਾ ਵਿਖਾਵਾ ਕੀਤਾ ਅਤੇ ਫਿਰ ਉਸਦਾ ਮੋਬਾਈਲ ਖੋਹ ਲਿਆ।

  ਇਸ ਤੋਂ ਬਾਅਦ ਚਾਰੇ ਮੁਲਜ਼ਮਾਂ ਨੇ ਡਾਕਟਰ ਨਾਲ ਵਾਰੀ-ਵਾਰੀ ਦਰਿੰਦਗੀ ਕੀਤੀ। ਉਹ ਇਥੇ ਨਹੀਂ ਰੁਕੇ। ਗਲਾ ਘੋਟ ਕੇ ਕਤਲ ਤੋਂ ਬਾਅਦ ਲਾਸ਼ ਨੂੰ ਟਰੱਕ ਵਿਚ ਪਾ ਦਿੱਤਾ ਗਿਆ ਅਤੇ ਟੋਲ ਬੂਥ ਤੋਂ 25 ਕਿਲੋਮੀਟਰ ਦੀ ਦੂਰੀ 'ਤੇ ਇਕ ਓਵਰਬ੍ਰਿਜ ਦੇ ਹੇਠਾਂ ਸੁੱਟ ਦਿੱਤਾ ਗਿਆ ਅਤੇ ਫਿਰ ਪੈਟਰੋਲ-ਡੀਜ਼ਲ ਛਿੜਕ ਕੇ ਅੱਗ ਲਗਾ ਦਿੱਤੀ ਗਈ। ਸਵੇਰੇ ਇਕ ਦੁੱਧ ਵੇਚਣ ਵਾਲੇ ਨੇ ਸੜੀ ਹੋਈ ਲਾਸ਼ ਨੂੰ ਵੇਖ ਕੇ ਪੁਲਿਸ ਨੂੰ ਸੂਚਿਤ ਕੀਤਾ, ਜਿਸਤੋਂ ਬਾਅਦ ਇਸ ਹੈਵਾਨੀਅਤ ਬਾਰੇ ਪਤਾ ਲੱਗਿਆ।

   
  First published: