• Home
 • »
 • News
 • »
 • national
 • »
 • FOUR ARRESTED IN SINGHU BORDER MURDER CASE TWO MORE NIHANG SINGHS COMMIT SUICIDE AK

ਸਿੰਘੂ ਬਾਰਡਰ ਕਤਲ ਮਾਮਲੇ ‘ਚ ਚਾਰ ਗ੍ਰਿਫਤਾਰੀਆਂ, ਦੋ ਹੋਰ ਨਿਹੰਗ ਸਿੰਘਾਂ ਨੇ ਕੀਤਾ ਆਤਮ-ਸਮਰਣ

 • Share this:
  ਨਵੀਂ ਦਿੱਲੀ- ਸਿੰਘੂ ਬਾਰਡਰ ਵਿਖੇ ਹੋਏ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਦੇ ਵਸਨੀਕ ਲਖਬੀਰ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਹਰਿਆਣਾ ਪੁਲਿਸ ਨੇ ਦੋ ਹੋਰ ਨਿਹੰਗ ਸਿੰਘਾਂ ਨੂੰ ਹਿਰਾਸਤ ਵਿਚ ਲਿਆ ਹੈ। ਇਸ ਤੋਂ ਪਹਿਲਾਂ ਅੱਜ ਸ਼ਾਮ ਨੂੰ ਨਿਹੰਗ ਨਰਾਇਣ ਸਿੰਘ ਨੇ ਅੰਮ੍ਰਿਤਸਰ ਵਿਖੇ ਆਤਮ ਸਮਰਪਣ ਕੀਤਾ ਸੀ। ਹੁਣ ਤੱਕ ਇਸ ਮਾਮਲੇ ਵਿਚ ਚਾਰ ਗ੍ਰਿਫਤਾਰੀਆਂ ਹੋ ਚੁੱਕੀਆਂ ਹਨ।

  ਅੱਜ ਦਿੱਲੀ ਵਾਸੀ ਨਿਹੰਗ ਨਰਾਇਣ ਸਿੰਘ ਨੂੰ ਅੰਮ੍ਰਿਤਸਰ ਦੇ ਦੇਵੀਦਾਸ ਪੁਰਾ ਗੁਰਦੁਆਰੇ ਦੇ ਬਾਹਰੋਂ ਹਿਰਾਸਤ ਵਿੱਚ ਲਿਆ ਗਿਆ ਹੈ। ਜਿਵੇਂ ਹੀ ਨਾਰਾਇਣ ਸਿੰਘ ਦੇ ਅੰਮ੍ਰਿਤਸਰ ਪਹੁੰਚਣ ਦੀ ਖ਼ਬਰ ਮਿਲੀ, ਪੁਲਿਸ ਨੇ ਇਲਾਕੇ ਨੂੰ ਘੇਰ ਲਿਆ। ਨਿਹੰਗ ਨੂੰ ਗੁਰਦੁਆਰੇ ਤੋਂ ਬਾਹਰ ਆਉਂਦੇ ਹੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।

  ਨਿਹੰਗ ਨਰਾਇਣ ਸਿੰਘ ਦਾ ਕਹਿਣਾ ਹੈ ਕਿ ਲਖਬੀਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਕੀਤੀਸ ਇਸ ਲਈ ਉਨ੍ਹਾਂ ਜੋ ਕੀਤਾ ਉਹ ਸਹੀ ਹੈ। ਜੇ ਸਰਬਜੀਤ ਸਿੰਘ ਦੋਸ਼ੀ ਹੈ ਤਾਂ ਉਹ ਵੀ ਦੋਸ਼ੀ ਹੈ। ਉਨ੍ਹਾਂ ਨੇ ਇਸ ਘਟਨਾ ਵਿੱਚ ਸਰਬਜੀਤ ਸਿੰਘ ਦਾ ਵੀ ਬਰਾਬਰ ਸਹਿਯੋਗ ਕੀਤਾ ਹੈ। 2014 ਤੋਂ ਗੁਰੂਆਂ ਦਾ ਅਪਮਾਨ ਹੋ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਕਿੰਨੀਆਂ ਘਟਨਾਵਾਂ ਸਾਹਮਣੇ ਆਈਆਂ, ਪਰ ਪੁਲਿਸ ਨੇ ਕੋਈ ਸਹਿਯੋਗ ਨਹੀਂ ਦਿੱਤਾ। ਕਿਸੇ ਵੀ ਦੋਸ਼ੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਘਟਨਾ ਵਿੱਚ ਦੋਸ਼ੀ ਨੂੰ ਖੁੱਲ੍ਹੇਆਮ ਫੜਿਆ ਅਤੇ ਨਿਹੰਗ ਜਥੇਬੰਦੀਆਂ ਨੇ ਉਸ ਸਮੇਂ ਜੋ ਵੀ ਸਹੀ ਸੀ ਕੀਤਾ ਹੈਂ ਨਿਹੰਗ ਨਰਾਇਣ ਸਿੰਘ ਸਵੇਰੇ ਆਤਮ ਸਮਰਪਣ ਕਰਨ ਲਈ ਸਿੰਘੂ ਸਰਹੱਦ ਤੋਂ ਨਿਕਲੇ ਸਨ। ਨਿਹੰਗ ਨਰਾਇਣ ਸਿੰਘ ਨੇ ਕਿਹਾ ਕਿ ਸੰਗਤ ਉਨ੍ਹਾਂ ਨੂੰ ਅੰਮ੍ਰਿਤਸਰ ਵਿੱਚ ਆਤਮ ਸਮਰਪਣ ਕਰਨ ਲਈ ਕਹਿ ਰਹੀ ਸੀ, ਜਿਸ ਮਗਰੋਂ ਅੰਮ੍ਰਿਤਸਰ ਆਕੇ ਆਤਮ ਸਮਰਪਣ ਕਰਨ ਦਾ ਫੈਸਲਾ ਕੀਤਾ।

  ਜਿਵੇਂ ਹੀ ਨਰਾਇਣ ਦੇ ਉੱਥੇ ਹੋਣ ਦੀ ਖ਼ਬਰ ਮਿਲੀ, ਪੁਲਿਸ ਨੇ ਦੁਪਹਿਰ ਨੂੰ ਪਿੰਡ ਨੂੰ ਘੇਰ ਲਿਆ। ਪੁਲਿਸ ਦੇ ਇਕੱਠੇ ਹੁੰਦੇ ਦੇਖ ਕੇ ਨਰਾਇਣ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਅਰਦਾਸ ਤੋਂ ਬਾਅਦ ਆਪਣੇ ਆਪ ਨੂੰ ਸਮਰਪਣ ਕਰ ਦੇਵੇਗਾ. ਅਰਦਾਸ ਤੋਂ ਬਾਅਦ ਉਹ ਗੁਰਦੁਆਰੇ ਤੋਂ ਬਾਹਰ ਆ ਗਿਆ ਅਤੇ ਆਤਮ ਸਮਰਪਣ ਕਰ ਦਿੱਤਾ। ਦੂਜੇ ਪਾਸੇ ਐਸਐਸਪੀ ਦਿਹਾਤੀ ਰਾਕੇਸ਼ ਕੌਸ਼ਲ ਦਾ ਕਹਿਣਾ ਹੈ ਕਿ ਇਸ ਵੇਲੇ ਨਿਹੰਗ ਨਰਾਇਣ ਸਿੰਘ ਉਨ੍ਹਾਂ ਦੀ ਹਿਰਾਸਤ ਵਿੱਚ ਹੈ। ਉਨ੍ਹਾਂ ਨੂੰ ਅੰਮ੍ਰਿਤਸਰ ਪਹੁੰਚਦੇ ਹੀ ਹਰਿਆਣਾ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਵੇਗਾ।
  Published by:Ashish Sharma
  First published: