ਪੁੱਤ ਨੂੰ ਆਖਰੀ ਵਾਰ ਦੇਖਣ ਲਈ ਤਰਸਦੀ ਸਾਈਬਾਬਾ ਦੀ ਮਾਂ ਦਾ ਦੇਹਾਂਤ

News18 Punjabi | News18 Punjab
Updated: August 2, 2020, 3:49 PM IST
share image
ਪੁੱਤ ਨੂੰ ਆਖਰੀ ਵਾਰ ਦੇਖਣ ਲਈ ਤਰਸਦੀ ਸਾਈਬਾਬਾ ਦੀ ਮਾਂ ਦਾ ਦੇਹਾਂਤ
ਪੁੱਤ ਨੂੰ ਆਖਰੀ ਵਾਰ ਦੇਖਣ ਲਈ ਤਰਸਦੀ ਸਾਈਬਾਬਾ ਦੀ ਮਾਂ ਦਾ ਦੇਹਾਂਤ

  • Share this:
  • Facebook share img
  • Twitter share img
  • Linkedin share img
ਮਾਓਵਾਦੀਆਂ ਨਾਲ ਸਬੰਧਾਂ ਕਾਰਨ ਮਹਾਰਾਸ਼ਟਰ ਦੀ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀਐੱਨ ਸਾਈਬਾਬਾ ਦੀ ਮਾਂ ਦਾ ਦੇਹਾਂਤ ਹੋ ਗਿਆ।

ਮਾਂ ਆਪਣੇ ਪੁੱਤ ਦਾ ਆਖਰੀ ਵਾਰ ਮੂੰਹ ਵੀ ਨਾ ਦੇਖ ਸਕੀ। ਸਾਈਬਾਬਾ ਨੇ ਆਪਣੀ ਮਾਂ ਦੇ ਆਖਰੀ ਦਰਸ਼ਨ ਕਰਨ ਲਈ ਬੰਬੇ ਹਾਈ ਕੋਰਟ ਦੇ ਨਾਗਪੁਰ ਬੈਂਚ ਵਿੱਚ ਜ਼ਮਾਨਤ ਅਰਜ਼ੀ ਲਗਾਈ ਸੀ, ਜਿਸ ਨੂੰ ਖਾਰਜ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ 74 ਸਾਲਾ ਮਾਂ ਕੈਂਸਰ ਤੋਂ ਪੀੜਤ ਸੀ। ਸਾਈਬਾਬਾ, ਜੋ 90 ਪ੍ਰਤੀਸ਼ਤ ਤੋਂ ਵੱਧ ਸਰੀਰਕ ਅਪੰਗਤਾ ਕਾਰਨ ਵ੍ਹੀਲ ਚੇਅਰ ’ਤੇ ਹਨ, ਇਸ ਵੇਲੇ ਨਾਗਪੁਰ ਕੇਂਦਰੀ ਜੇਲ੍ਹ ਵਿੱਚ ਹਨ।

ਇੰਗਲਿਸ਼ ਅਖਬਾਰ ਇੰਡੀਅਨ ਐਕਸਪ੍ਰੈਸ ਦੇ ਅਨੁਸਾਰ, ਸਾਈਬਾਬਾ ਦੇ ਵਕੀਲ ਆਕਾਸ਼ ਸੌਰਦੇ ਨੇ ਕਿਹਾ ਕਿ ਡਾਕਟਰ ਨੇ ਦੱਸਿਆ ਸੀ ਕਿ ਉਸ ਦੀ ਮਾਂ 48 ਘੰਟਿਆਂ ਤੋਂ ਵੱਧ ਨਹੀਂ ਰਹਿ ਸਕਦੀ। ਉਸ ਦੀ ਮਾਂ ਦੀ ਆਖਰੀ ਇੱਛਾ ਸੀ ਕਿ ਉਹ ਆਪਣੇ ਪੁੱਤਰ ਨੂੰ ਵੇਖ ਸਕੇ। ਅਜਿਹੀ ਸਥਿਤੀ ਵਿੱਚ, ਨਾਗਪੁਰ ਜੇਲ੍ਹ ਦੇ ਸੁਪਰਡੈਂਟ ਅਨੁਪਮ ਕੁਮੇਨ ਨੂੰ ਇੱਕ ਫੋਨ ਕੀਤਾ ਗਿਆ ਤਾਂ ਜੋ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੇ ਬੇਟੇ ਨੂੰ ਵੇਖ ਸਕੇ। ਪਰ ਉਸ ਨੇ ਮਾਂ ਦੁਆਰਾ ਕੀਤੀ ਗਈ ਕਾਲ ਦਾ ਜਵਾਬ ਨਹੀਂ ਦਿੱਤਾ।
Published by: Gurwinder Singh
First published: August 2, 2020, 3:48 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading