ਐਮ.ਪੀ. ਦੇ ਹੋਸ਼ੰਗਾਬਾਦ ਵਿਚ ਸਵੇਰੇ ਵੱਡਾ ਹਾਦਸਾ ਵਾਪਰਿਆ। ਇਥੇ ਇਕ ਤੇਜ਼ ਸਪੀਡ ਵਿਚ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਵੱਜੀ, ਜਿਸ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਚਾਰੇ ਮ੍ਰਿਤਕ ਹਾਕੀ ਦੇ ਰਾਸ਼ਟਰੀ ਪੱਧਰ ਦੇ ਖਿਡਾਰੀ (National lavel Hockey player) ਸਨ। ਇਹ ਧਿਆਨਚੰਦ ਹਾਕੀ ਟੂਰਨਾਮੈਂਟ ਵਿਚ ਖੇਡਣ ਆਏ ਸਨ। ਕਾਰ ਵਿਚ 7 ਹਾਕੀ ਖਿਡਾਰੀ ਸਵਾਰ ਸਨ। ਇਹ ਸਾਰ ਹੋਸ਼ੰਗਾਬਾਦ (Hoshangabad) ਤੋਂ ਇਟਾਰਸੀ ਜਾ ਰਹੇ ਸਨ। ਇਸ ਦੌਰਾਨ ਗੱਡੀ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਈ ਅਤੇ ਬਾਅਦ ਵਿਚ ਪਲਟੀ ਖਾ ਕੇ ਸੜਕ ਤੋਂ ਹੇਠਾਂ ਜਾ ਡਿੱਗੀ। ਹਾਦਸਾ ਇੰਨਾਂ ਭਿਆਨਕ ਸੀ ਕਿ ਚਾਰ ਖਿਡਾਰੀਆਂ ਦੀ ਮੌਕੇ ਉਤੇ ਹੀ ਮੌਤ ਹੋ ਗਈ।
#Breaking-मध्य प्रदेश के होशंगाबाद में बड़ा हादसा, बेकाबू कार पेड़ से टकराई. कार में सवार चार हॉकी खिलाड़ी की मौके पर ही मौत@jaspreet_k5 pic.twitter.com/eudg68ql64
— News18 India (@News18India) October 14, 2019
ਜਾਣਕਾਰੀ ਅਨੁਸਾਰ ਹੋਸ਼ੰਗਾਬਾਦ ਵਿਚ ਧਿਆਨਚੰਦ ਹਾਕੀ ਟੂਰਨਾਮੈਂਟ ਚਲ ਰਿਹਾ ਹੈ। ਇਹ ਸਾਰੇ ਖਿਡਾਰੀ ਵੀ ਟੂਰਨਾਮੈਂਟ ਵਿਚ ਹਿੱਸਾ ਲੈਣ ਆਏ ਸਨ। ਜ਼ਿਆਦਾ ਟੀਮਾਂ ਹੋਣ ਕਾਰਨ ਕੁਝ ਖਿਡਾਰੀਆਂ ਦੇ ਰੁਕਣ ਦਾ ਪ੍ਰਬੰਧ ਨੇੜੇ ਇਟਾਰਸੀ ਵਿਚ ਕੀਤਾ ਗਿਆ ਸੀ। ਇਹ ਸਾਰੇ ਖਿਡਾਰੀ ਆਪਣੇ ਵਾਹਨ ਰਾਹੀਂ ਇਟਾਰਸੀ ਗਏ ਸਨ। ਹਾਦਸੇ ਤੋਂ ਬਾਅਦ ਨਿਊਜ਼18 ਨਾਲ ਗੱਲਬਾਤ ਕਰਦਿਆਂ ਹੋਸ਼ੰਗਬਾਦ ਦੇ ਮੰਤਰੀ ਪੀਸੀ ਸ਼ਰਮਾ ਨੇ ਦੱਸਿਆ ਕਿ ਹਾਦਸੇ ਵਿਚ ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਹੈ ਅਤੇ ਲੋੜ ਪੈਣ ਤੇ ਉਨ੍ਹਾਂ ਨੂੰ ਭੋਪਾਲ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਡੀਐਮ ਹੋਸ਼ੰਗਾਬਾਦ ਨੂੰ ਉਚਿਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Madhya Pradesh, Road accident